ਮੀਂਹ ਨੇ ਖੋਲ੍ਹੀ ਦਿੱਲੀ ਸਰਕਾਰ ਦੇ ਦਾਅਵਿਆਂ ਦੀ ਪੋਲ, ਵੇਖਦਿਆਂ ਹੀ ਵੇਖਦਿਆਂ ਸੜਕ 'ਚ ਧੱਸ ਗਈ ਕਾਰ
ਰਾਜਧਾਨੀ ਵਿੱਚ ਸੋਮਵਾਰ ਨੂੰ ਇੱਕ ਵੱਡੇ ਹਾਦਸੇ ਤੋਂ ਬਚਾਅ ਹੋਇਆ। ਦਿੱਲੀ ਦੇ ਦੁਆਰਕਾ ਖੇਤਰ ਵਿੱਚ ਸੜਕ ਅੰਦਰ ਧੱਸ ਗਈ ਅਤੇ ਵੇਖਦਿਆਂ ਹੀ ਇੱਕ ਕਾਰ ਉਸ ਵਿੱਚ ਸਮਾ ਗਈ।
ਨਵੀਂ ਦਿੱਲੀ: ਜਿੱਥੇ ਮੀਂਹ ਨੇ ਦਿੱਲੀ ਵਿੱਚ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਇਸ ਨਾਲ ਲੋਕਾਂ ਦੀਆਂ ਮੁਸੀਬਤਾਂ ਵਿੱਚ ਵੀ ਵਾਧਾ ਹੋਇਆ ਹੈ। ਦਿੱਲੀ ਵਿੱਚ ਦੋ ਦਿਨਾਂ ਦੀ ਬਾਰਸ਼ ਨੇ ਦਿੱਲੀ ਸਰਕਾਰ ਅਤੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ।
ਮੀਂਹ ਕਾਰਨ ਸੋਮਵਾਰ ਨੂੰ ਰਾਜਧਾਨੀ ਵਿੱਚ ਇੱਕ ਵੱਡੇ ਹਾਦਸੇ ਤੋਂ ਬਚਾਅ ਰਿਹਾ। ਦਿੱਲੀ ਦੇ ਦੁਆਰਕਾ ਖੇਤਰ ਵਿੱਚ ਸੜਕ ਅੰਦਰ ਧੱਸ ਗਈ ਅਤੇ ਵੇਖਦਿਆਂ ਹੀ ਇੱਕ ਕਾਰ ਉਸ ਵਿੱਚ ਸਮਾ ਗਈ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਵਾਹਨ ਅਚਾਨਕ ਜ਼ਮੀਨ ‘ਚ ਸਮਾ ਗਈ।
ਸਥਾਨਕ ਲੋਕ ਇਲਜ਼ਾਮ ਲਾ ਰਹੇ ਹਨ ਕਿ ਠੇਕੇਦਾਰ ਅਤੇ ਅਧਿਕਾਰੀਆਂ ਨੇ ਮਿਲ ਕੇ ਸੜਕ ਬਣਾਉਣ ਲਈ ਪੈਸੇ ਖਾਧੇ। ਉਨ੍ਹਾਂ ਦੇ ਭ੍ਰਿਸ਼ਟਾਚਾਰ ਕਾਰਨ ਅਜਿਹੀਆਂ ਪੋਸ਼ ਕਲੋਨੀ ਦੀ ਸੜਕ ਅਕਸਰ ਟੁੱਟ ਜਾਂਦੀਆਂ ਹਨ। ਇੰਨਾ ਹੀ ਨਹੀਂ, ਥਾਣਾ ਹਾਦਸੇ ਵਾਲੀ ਥਾਂ ਤੋਂ ਪੰਜ ਮਿੰਟ ਦੀ ਦੂਰੀ ‘ਤੇ ਹੈ। ਇਸ ਦੇ ਬਾਵਜੂਦ ਪੁਲਿਸ ਇੱਕ ਘੰਟੇ ਬਾਅਦ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ।
ਜਾਣਕਾਰੀ ਮੁਤਾਬਕ ਜੋ ਕਾਰ ਟੋਏ ਵਿੱਚ ਫਸੀ ਉਹ ਅਸ਼ਵਨੀ ਕੁਮਾਰ ਨਾਂ ਦੇ ਦਿੱਲੀ ਪੁਲਿਸ ਦੇ ਜਵਾਨ ਦੀ ਹੈ। ਉਹ ਆਪਣੇ ਦੋਸਤ ਦੇ ਘਰ ਜਾ ਰਿਹਾ ਸੀ ਜਦੋਂ ਕਾਰ ਨੇ ਸੜਕ 'ਚ ਧੱਸ ਗਈ। ਸ਼ੁਕਰ ਹੈ ਕਿ ਇਸ ਹਾਦਸੇ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਹੋਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904