ਪੜਚੋਲ ਕਰੋ
Advertisement
ਸਟੈਚੂ ਆਫ ਯੂਨਿਟੀ ਦੇ ਰੋਜ਼ਾਨਾ ਕਲੈਕਸ਼ਨ ਤੋਂ 5.25 ਕਰੋੜ ਗਾਇਬ, ਕੇਸ ਦਰਜ, ਜਾਣੋ ਪੂਰਾ ਮਾਮਲਾ
ਸਥਾਨਕ ਕੇਵੜੀਆ ਪੁਲਿਸ ਸਟੇਸ਼ਨ 'ਚ ਐਚਡੀਐਫਸੀ ਬੈਂਕ ਦੀ ਵਡੋਦਰਾ ਬ੍ਰਾਂਚ ਦੇ ਮੈਨੇਜਰ ਵਲੋਂ ਦਾਈਰ ਕੀਤੀ ਸ਼ਿਕਾਇਤ ਵਿੱਚ ਰਾਈਟਰ ਬਿਜ਼ਨਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ 'ਤੇ ਅਕਤੂਬਰ 2018 ਤੋਂ ਮਾਰਚ 2020 ਦਰਮਿਆਨ ਪੈਸੇ ਕੱਢਵਾਉਣ ਦੇ ਇਲਜ਼ਾਮ ਲਏ ਹਨ। ਕੇਵੜੀਆ ਪੁਲਿਸ ਨੇ ਸ਼ਿਕਾਇਤ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੀ ਪੁਲਿਸ ਨੇ 'ਸਟੈਚੂ ਆਫ ਯੂਨਿਟੀ' (Statue of Unity) ਦੇ ਡੇਲੀ ਕਲੈਕਸ਼ਨ ਤੋਂ 5.25 ਕਰੋੜ ਰੁਪਏ ਦੀ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਪ੍ਰਾਈਵੇਟ ਨਕਦ ਪ੍ਰਬੰਧਨ ਕੰਪਨੀ ਦੇ ਕਰਮਚਾਰੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, ਸਥਾਨਕ ਕੇਵੜੀਆ ਪੁਲਿਸ ਸਟੇਸ਼ਨ 'ਚ ਐਚਡੀਐਫਸੀ ਬੈਂਕ ਦੀ ਵਡੋਦਰਾ ਬ੍ਰਾਂਚ ਦੇ ਮੈਨੇਜਰ ਵਲੋਂ ਦਾਈਰ ਕੀਤੀ ਸ਼ਿਕਾਇਤ ਵਿੱਚ ਰਾਈਟਰ ਬਿਜ਼ਨਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ 'ਤੇ ਅਕਤੂਬਰ 2018 ਤੋਂ ਮਾਰਚ 2020 ਦਰਮਿਆਨ ਪੈਸੇ ਕੱਢਵਾਉਣ ਦੇ ਇਲਜ਼ਾਮ ਲਏ ਹਨ। ਕੇਵੜੀਆ ਪੁਲਿਸ ਨੇ ਸ਼ਿਕਾਇਤ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਐਚਡੀਐਫਸੀ ਬੈਂਕ, ਜਿਸ ਨੇ ਸਟੈਚੂ ਆਫ ਯੂਨਿਟੀ ਪ੍ਰਸ਼ਾਸਨ ਨੂੰ ਆਫਲਾਈਨ ਟਿਕਟਿੰਗ ਅਤੇ ਪਾਰਕਿੰਗ ਫੀਸ ਸੇਵਾਵਾਂ ਪ੍ਰਦਾਨ ਕੀਤੀ ਸੀ, ਨੇ ਰਾਈਟ ਟੂ ਬਿਜ਼ਨਸ ਦੀ ਦਰਵਾਜ਼ੇ ਦੀ ਨਕਦ ਇਕੱਠੀ ਕਰਨ ਦੀ ਸਹੂਲਤ ਨੂੰ ਆਊਟਸੋਰਸ ਕਰ ਦਿੱਤਾ ਸੀ। ਰਿਪੋਰਟ ਮੁਤਾਬਕ ਇੱਕ ਸੈਰ-ਸਪਾਟਾ ਸਥਲ ਦੇ ਅਧਿਕਾਰੀ ਨੇ ਕਿਹਾ, "ਪ੍ਰਾਪਤ ਹੋਈ ਨਕਦੀ ਦੀ ਰਸੀਦ ਸਟੈਚੂ ਆਫ ਯੂਨਿਟੀ ਪ੍ਰਸ਼ਾਸਨ ਨੂੰ ਜਾਰੀ ਕੀਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਬੈਂਕ ਖਾਤੇ ਵਿੱਚ ਜਮ੍ਹਾ ਕੀਤੀ ਗਈ ਨਕਦੀ ਨਾਲ ਇੱਕਠੀ ਕੀਤੀ ਜਾਂਦੀ ਹੈ।" ਇਨ੍ਹਾਂ ਨਾਲ ਮਿਲਾਨ ਦੌਰਾਨ ਸਟੈਚੂ ਆਫ ਯੂਨਿਟੀ ਆਡੀਟਰਾਂ ਨੇ ਐਚਡੀਐਫਸੀ ਬੈਂਕ ਵੱਲੋਂ ਰਾਈਟਰ ਬਿਜ਼ਨਸ ਦੁਆਰਾ ਜਮ੍ਹਾਂ ਕਰਵਾਈਆਂ ਗਈਆਂ ਪ੍ਰਾਪਤੀਆਂ ਤੇ ਅਸਲ ਐਂਟਰੀਆਂ ਵਿੱਚ ਅੰਤਰ ਵੇਖਿਆ।
ਸਟੈਚੂ ਆਫ ਯੂਨਿਟੀ ਦੇ ਇੱਕ ਅਧਿਕਾਰੀ ਨੇ ਕਿਹਾ, 5.25 ਕਰੋੜ ਰੁਪਏ ਦੀ ਰਕਮ ਗਾਇਬ ਸੀ, ਹਾਲਾਂਕਿ ਸਾਡੇ ਰਿਕਾਰਡ ਵਿਚ ਮਿਲੀ ਰਸੀਦ ਤੋਂ ਪਤਾ ਲੱਗਦਾ ਹੈ ਕਿ ਇਹ ਰਕਮ ਐਚਡੀਐਫਸੀ ਬੈਂਕ ਦੇ ਏਜੰਟ ਨੂੰ ਸੌਂਪ ਦਿੱਤੀ ਗਈ ਸੀ। ਇਹ ਮੁੱਦਾ ਬੈਂਕ ਕੋਲ ਉਠਾਇਆ ਗਿਆ ਸੀ, ਜਿਸ ਨੇ ਜਾਂਚ ਸ਼ੁਰੂ ਕਰ ਦਿੱਸੀ ਸੀ।”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement