(Source: ECI/ABP News/ABP Majha)
Russia Ukraine Conflict: ਯੂਕਰੇਨ ਤੋਂ 242 ਭਾਰਤੀਆਂ ਨੂੰ ਲੈ ਕੇ ਪਹੁੰਚਿਆ ਜਹਾਜ਼, ਯਾਤਰੀਆਂ ਨੇ ਜਾਹਰ ਕੀਤੀ ਖੁਸ਼ੀ
Russia Ukraine Conflict: ਯੂਕਰੇਨ ਤੋਂ ਭਾਰਤ ਪਰਤਣ ਵਾਲੇ ਵਿਦਿਆਰਥੀ ਨੇ ਕਿਹਾ ਕਿ ਮੈਂ ਸਰਹੱਦੀ ਖੇਤਰ ਤੋਂ ਬਹੁਤ ਦੂਰ ਰਹਿ ਰਿਹਾ ਸੀ, ਇਸ ਲਈ ਉੱਥੇ ਸਥਿਤੀ ਆਮ ਵਾਂਗ ਸੀ, ਭਾਰਤੀ ਦੂਤਾਵਾਸ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਮੈਂ ਵਾਪਸ ਪਰਤ ਆਇਆ।
Russia Ukraine Conflict: Air India flight carrying around 242 passengers from Ukraine reaches Delhi
Russia Ukraine Conflict: ਯੂਕਰੇਨ ਅਤੇ ਰੂਸ ਦਰਮਿਆਨ ਵਧਦੇ ਤਣਾਅ ਦੇ ਵਿਚਕਾਰ ਪੂਰਬੀ ਯੂਰਪੀਅਨ ਦੇਸ਼ ਤੋਂ 242 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਜਹਾਜ਼ ਮੰਗਲਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਫਲਾਈਟ ਨੰਬਰ ਏਆਈ 1946 ਦੇਰ ਰਾਤ ਕਰੀਬ 11.40 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਸ ਨੇ ਕੀਵ ਦੇ ਬੋਰਿਸਪਿਲ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਾਮ 6 ਵਜੇ (ਭਾਰਤੀ ਸਮੇਂ ਅਨੁਸਾਰ) ਉਡਾਣ ਭਰੀ।
ਯੂਕਰੇਨ ਤੋਂ ਵਾਪਸ ਆਉਣ 'ਤੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਇੱਕ ਵਿਦਿਆਰਥੀ ਨੇ ਕਿਹਾ, "ਮੈਂ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹਾਂ। ਭਾਰਤ ਪਹੁੰਚ ਕੇ ਰਾਹਤ ਮਹਿਸੂਸ ਕਰ ਰਿਹਾ ਹਾਂ। ਪਰਿਵਾਰ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਉਹ ਖੁਸ਼ ਹਨ।" ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਮੈਂ ਸਰਹੱਦੀ ਖੇਤਰ ਤੋਂ ਬਹੁਤ ਦੂਰ ਰਹਿ ਰਿਹਾ ਸੀ, ਇਸ ਲਈ ਉੱਥੇ ਸਥਿਤੀ ਆਮ ਵਾਂਗ ਸੀ, ਭਾਰਤੀ ਦੂਤਾਵਾਸ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਮੈਂ ਵਾਪਸ ਪਰਤ ਆਇਆ ਹਾਂ।
ਏਅਰਲਾਈਨ ਨੇ ਭਾਰਤੀਆਂ ਨੂੰ ਲਿਆਉਣ ਲਈ ਇੱਕ ਬੋਇੰਗ 787 ਜਹਾਜ਼ ਚਲਾਇਆ, ਜਿਸ ਨੇ ਸਵੇਰੇ ਯੂਕਰੇਨ ਲਈ ਉਡਾਣ ਭਰੀ।
ਇੱਕ ਦਿਨ ਪਹਿਲਾਂ ਏਅਰ ਇੰਡੀਆ ਦੀ ਉਡਾਣ ਨੰਬਰ AI-1947 ਨੇ ਨਵੀਂ ਦਿੱਲੀ ਤੋਂ ਭਾਰਤੀ ਸਮੇਂ ਮੁਤਾਬਕ ਸਵੇਰੇ 7.30 ਵਜੇ ਉਡਾਣ ਭਰੀ ਸੀ, ਜੋ ਲਗਪਗ 3 ਵਜੇ ਯੂਕਰੇਨ ਦੇ ਕੀਵ ਦੇ ਹਵਾਈ ਅੱਡੇ 'ਤੇ ਪਹੁੰਚੀ ਸੀ।
ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਤ ਕਰੀਬ 9.46 ਵਜੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਵੱਖ-ਵੱਖ ਰਾਜਾਂ ਦੇ ਕਰੀਬ 250 ਭਾਰਤੀ ਯੂਕਰੇਨ ਤੋਂ ਦਿੱਲੀ ਪਰਤ ਰਹੇ ਹਨ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਯੂਕਰੇਨ ਤੋਂ ਪਰਤਣ ਵਾਲੇ ਭਾਰਤੀਆਂ ਦੀ ਮਦਦ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਉਡਾਣਾਂ ਚਲਾਈਆਂ ਜਾਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904