ਪੜਚੋਲ ਕਰੋ
Advertisement
Russia Ukraine Crisis: ਯੂਕਰੇਨ 'ਚ ਭਾਰਤੀ ਵਿਦਿਆਰਥੀ ਦੀ ਮੌਤ
ਰੂਸ ਯੂਕਰੇਨ ਦੀ ਜੰਗ ਵਿਚਾਲੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ।ਇੱਕ ਭਾਰਤੀ ਵਿਦਿਆਰਥੀ ਦੀ ਖਾਰਕੀਵ ਵਿਚ ਗੋਲੀਬਾਰੀ ਕਾਰਨ ਮੌਤ ਹੋ ਗਈ ਹੈ।
ਨਵੀਂ ਦਿੱਲੀ: ਰੂਸ ਯੂਕਰੇਨ ਦੀ ਜੰਗ ਵਿਚਾਲੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ।ਇੱਕ ਭਾਰਤੀ ਵਿਦਿਆਰਥੀ ਦੀ ਖਾਰਕੀਵ ਵਿਚ ਗੋਲੀਬਾਰੀ ਕਾਰਨ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
With profound sorrow we confirm that an Indian student lost his life in shelling in Kharkiv this morning. The Ministry is in touch with his family.
— Arindam Bagchi (@MEAIndia) March 1, 2022
We convey our deepest condolences to the family.
ਯੂਕਰੇਨ 'ਚ ਫਸੇ ਭਾਰਤੀਆਂ ਲਈ ਰੂਸ ਵੱਲੋਂ ਐਡਵਾਈਜ਼ਰੀ
ਯੂਕਰੇਨ 'ਚ ਫਸੇ ਭਾਰਤੀਆਂ, ਉਨ੍ਹਾਂ ਦੇ ਪਰਿਵਾਰਾਂ, ਭਾਰਤ ਸਰਕਾਰ ਅਤੇ ਖੁਦ ਫਸੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਭਾਰਤ ਸਰਕਾਰ ਨੂੰ ਮੰਗਲਵਾਰ ਨੂੰ ਰਾਹਤ ਦੀ ਖਬਰ ਮਿਲੀ ਹੈ। ਰੂਸ ਨੇ ਯੂਕਰੇਨ 'ਚ ਫਸੇ ਭਾਰਤੀ ਲੋਕਾਂ ਦੀ ਮਦਦ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਸਲਵਾਦ ਜਾਂ ਦੰਗਿਆਂ ਦੀ ਸਥਿਤੀ 'ਚ ਰੂਸੀ ਫੌਜੀਆਂ ਨਾਲ ਸੰਪਰਕ ਕੀਤਾ ਜਾਵੇ। ਰੂਸੀ ਸੈਨਿਕ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਨਗੇ ਅਤੇ ਤੁਹਾਨੂੰ ਨਸਲਵਾਦ ਤੇ ਦੰਗਿਆਂ ਤੋਂ ਬਚਾਉਣਗੇ।
ਜਲਦੀ ਹੀ ਮਾਨਵਤਾਵਾਦੀ ਗਲਿਆਰਾ ਖੋਲ੍ਹਿਆ ਜਾਵੇਗਾ, ਜਿਸ ਨਾਲ ਤੁਸੀਂ ਸਾਰੇ ਆਰਾਮ ਨਾਲ ਆਪਣੇ ਦੇਸ਼ ਪਹੁੰਚ ਸਕੋਗੇ। ਤੁਹਾਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ।
ਇਹ ਵੀ ਕਿਹਾ ਗਿਆ ਹੈ ਕਿ ਰੂਸ ਦੁਨੀਆ ਦਾ ਸਭ ਤੋਂ ਬਹੁਰਾਸ਼ਟਰੀ ਦੇਸ਼ ਹੈ। ਇੱਥੇ ਕਿਸੇ ਕਿਸਮ ਦਾ ਨਸਲਵਾਦ ਨਹੀਂ ਹੈ। ਇਸ ਲਈ ਸਾਡੇ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ। ਹਰ ਰੂਸੀ ਤੁਹਾਡੀ ਮਦਦ ਕਰੇਗਾ।
ਤੁਸੀਂ ਰੂਸੀ ਸਿਪਾਹੀ ਜਾਂ ਹੋਰ ਅਧਿਕਾਰੀ ਨਾਲ ਸੰਪਰਕ ਕਰੋ, ਉਹ ਤੁਹਾਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰਨਗੇ। ਇੰਨਾ ਹੀ ਨਹੀਂ ਉਹ ਤੁਹਾਨੂੰ ਮਾਸਕੋ ਸਥਿਤ ਭਾਰਤੀ ਦੂਤਾਵਾਸ 'ਚ ਵੀ ਸੁਰੱਖਿਅਤ ਲੈ ਜਾਣਗੇ।
ਰੂਸ ਤੁਹਾਨੂੰ ਬੇਅੰਤ ਵਿਦਿਅਕ ਮੌਕੇ ਦੇਣ ਲਈ ਵੀ ਤਿਆਰ ਹੈ। ਇਹ ਸਹੂਲਤ ਮੁਫਤ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਤਕਨਾਲੌਜੀ
ਪੰਜਾਬ
ਸਿਹਤ
Advertisement