(Source: ECI/ABP News/ABP Majha)
Russia-Ukraine War: ਅੱਜ 629 ਭਾਰਤੀਆਂ ਨੂੰ ਲੈ ਕੇ ਦਿੱਲੀ ਪਰਤਿਆ ਭਾਰਤੀ ਜਹਾਜ਼, 10 ਫਲਾਈਟਾਂ ਰਾਹੀਂ ਹੁਣ ਤੱਕ ਪਹੁੰਚੇ 2056 ਭਾਰਤੀ
Russia-Ukraine War: ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 629 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ (IAF) ਦੇ ਤਿੰਨ ਜਹਾਜ਼ ਸਵੇਰੇ ਦਿੱਲੀ ਦੇ ਹਿੰਡਨ ਏਅਰ ਫੋਰਸ ਬੇਸ 'ਤੇ ਪਹੁੰਚੇ।
Russia-Ukraine War: ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 629 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ (IAF) ਦੇ ਤਿੰਨ ਜਹਾਜ਼ ਸਵੇਰੇ ਦਿੱਲੀ ਦੇ ਹਿੰਡਨ ਏਅਰ ਫੋਰਸ ਬੇਸ 'ਤੇ ਪਹੁੰਚੇ। ਓਪਰੇਸ਼ਨ ਗੰਗਾ ਦੇ ਤਹਿਤ, ਆਈਏਐਫ ਨੇ ਹੁਣ ਤੱਕ 2056 ਯਾਤਰੀਆਂ ਨੂੰ ਵਾਪਸ ਲਿਆਉਣ ਲਈ 10 ਉਡਾਣਾਂ ਚਲਾਈਆਂ ਹਨ।
ਭਾਰਤ ਦਾ 'ਆਪ੍ਰੇਸ਼ਨ ਗੰਗਾ' ਜਾਰੀ -
ਭਾਰਤੀ ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ, “ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਚਲਾਏ ਜਾ ਰਹੇ ਆਪਰੇਸ਼ਨ ‘ਆਪ੍ਰੇਸ਼ਨ ਗੰਗਾ’ ਤਹਿਤ ਹਵਾਈ ਸੈਨਾ ਦੀਆਂ 10 ਵਿਸ਼ੇਸ਼ ਉਡਾਣਾਂ ਰਾਹੀਂ ਹੁਣ ਤੱਕ 2,056 ਭਾਰਤੀਆਂ ਨੂੰ ਘਰ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਯੂਕਰੇਨ ਦੇ ਗੁਆਂਢੀ ਦੇਸ਼ਾਂ ਨੂੰ ਵੀ 26 ਟਨ ਰਾਹਤ ਸਮੱਗਰੀ ਪਹੁੰਚਾਈ ਗਈ ਹੈ।'' ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਹਵਾਈ ਫੌਜ ਦੇ ਤਿੰਨ ਸੀ-17 ਕਾਰਗੋ ਜਹਾਜ਼ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁੱਕਰਵਾਰ ਨੂੰ ਹਿੰਡਨ ਏਅਰ ਫੋਰਸ ਬੇਸ ਤੋਂ 629 ਭਾਰਤੀ ਨਾਗਰਿਕਾਂ ਦੇ ਨਾਲ ਰਵਾਨਾ ਹੋਏ ਸਨ ਅਤੇ ਸ਼ਨੀਵਾਰ ਸਵੇਰੇ ਵਾਪਸ ਪਰਤੇ।
ऑपरेशन गंगा के तहत IAF ने अब तक 2,056 यात्रियों को वापस लाने के लिए 10 उड़ानें भरी हैं। #OperationGanga https://t.co/6b5hwTNOG4
— ANI_HindiNews (@AHindinews) March 5, 2022
ਹਵਾਈ ਸੈਨਾ ਨੇ 16.5 ਟਨ ਰਾਹਤ ਸਮੱਗਰੀ ਵੀ ਪਹੁੰਚਾਈ
ਇਸ ਵਿਚ ਕਿਹਾ ਗਿਆ ਹੈ, ''ਇਹ ਹਵਾਈ ਸੈਨਾ ਦੇ ਜਹਾਜ਼ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਰੋਮਾਨੀਆ, ਸਲੋਵਾਕੀਆ ਅਤੇ ਪੋਲੈਂਡ ਤੋਂ ਵਾਪਸ ਪਰਤੇ ਹਨ। ਇਨ੍ਹਾਂ ਜਹਾਜ਼ਾਂ ਰਾਹੀਂ ਭਾਰਤ ਤੋਂ ਇਨ੍ਹਾਂ ਦੇਸ਼ਾਂ ਨੂੰ 16.5 ਟਨ ਰਾਹਤ ਸਮੱਗਰੀ ਵੀ ਪਹੁੰਚਾਈ ਗਈ।
ਦਰਅਸਲ ਰੂਸੀ ਫੌਜ ਦੇ ਹਮਲੇ ਦੇ ਮੱਦੇਨਜ਼ਰ 24 ਫਰਵਰੀ ਨੂੰ ਯੂਕਰੇਨ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਫਸੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸੰਗਰੂਰ ਦੇ ਦੋ ਵਿਦਿਆਰਥੀ ਯੂਕਰੇਨ 'ਚ ਫਸੇ, ਇਕ 13 ਘੰਟੇ ਬਰਫ 'ਚ ਚੱਲਿਆ ਤੇ ਦੂਜਾ 800 KM ਸਫਰ ਲਈ ਰਵਾਨਾ