ਪੜਚੋਲ ਕਰੋ
Advertisement
Russia Ukraine War : 200 ਭਾਰਤੀ ਨਾਗਰਿਕਾਂ ਨੂੰ ਲੈ ਕੇ ਅੱਜ ਦੇਰ ਰਾਤ ਰੋਮਾਨੀਆ ਤੋਂ ਆਏਗਾ ਪਹਿਲਾ C-17 ਜਹਾਜ਼
ਭਾਰਤੀ ਹਵਾਈ ਸੈਨਾ (India Air Force) ਦਾ ਪਹਿਲਾ C-17 ਗਲੋਬਮਾਸਟਰ ਜਹਾਜ਼ ਅੱਜ ਰਾਤ 11 ਵਜੇ ਯੂਕਰੇਨ ਤੋਂ ਲਗਭਗ 200 ਭਾਰਤੀ ਨਾਗਰਿਕਾਂ ਦੇ ਨਾਲ ਰੋਮਾਨੀਆ ਤੋਂ ਵਾਪਸ ਪਰਤੇਗਾ।
ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ (India Air Force) ਦਾ ਪਹਿਲਾ C-17 ਗਲੋਬਮਾਸਟਰ ਜਹਾਜ਼ ਅੱਜ ਰਾਤ 11 ਵਜੇ ਯੂਕਰੇਨ ਤੋਂ ਲਗਭਗ 200 ਭਾਰਤੀ ਨਾਗਰਿਕਾਂ ਦੇ ਨਾਲ ਰੋਮਾਨੀਆ ਤੋਂ ਵਾਪਸ ਪਰਤੇਗਾ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰ ਤੱਕ ਦੋ ਹੋਰ ਜਹਾਜ਼ ਪੋਲੈਂਡ ਅਤੇ ਹੰਗਰੀ ਤੋਂ ਵਾਪਸ ਆਉਣਗੇ।
ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਈਏਐਫ ਨੇ ਯੂਕਰੇਨ ਤੋਂ ਲੋਕਾਂ ਨੂੰ ਵਾਪਸ ਲਿਆਉਣ ਲਈ ਹੁਣ ਤੱਕ 4 ਉਡਾਣਾਂ ਸ਼ੁਰੂ ਕੀਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਹਵਾਈ ਸੈਨਾ ਨੂੰ ਆਪ੍ਰੇਸ਼ਨ ਗੰਗਾ ਤਹਿਤ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਯਤਨਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਪੀਐਮ ਮੋਦੀ ਨੇ ਕਿਹਾ ਸੀ ਕਿ ਸਾਡੀ ਹਵਾਈ ਸੈਨਾ ਦੀ ਸਮਰੱਥਾ ਦਾ ਲਾਭ ਉਠਾਉਣ ਨਾਲ ਇਹ ਯਕੀਨੀ ਹੋਵੇਗਾ ਕਿ ਘੱਟ ਸਮੇਂ ਵਿੱਚ ਜ਼ਿਆਦਾ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਇਹ ਮਨੁੱਖਤਾਵਾਦੀ ਸਹਾਇਤਾ ਨੂੰ ਹੋਰ ਕੁਸ਼ਲਤਾ ਨਾਲ ਵੰਡਣ ਵਿੱਚ ਵੀ ਮਦਦ ਕਰੇਗਾ। ਇਸ ਤੋਂ ਬਾਅਦ ਸੰਭਾਵਨਾ ਸੀ ਕਿ ਭਾਰਤੀ ਹਵਾਈ ਸੈਨਾ ਆਪਰੇਸ਼ਨ ਗੰਗਾ ਤਹਿਤ ਕਈ ਸੀ-17 ਜਹਾਜ਼ਾਂ ਨੂੰ ਤਾਇਨਾਤ ਕਰੇਗੀ।
ਭਾਰਤੀ ਹਵਾਈ ਸੈਨਾ ਨੇ ਯੂਕਰੇਨ ਤੋਂ ਨਾਗਰਿਕਾਂ ਨੂੰ ਕੱਢਣ ਲਈ ਆਪਣੇ ਸੀ-17 ਜਹਾਜ਼ਾਂ ਦੇ ਬੇੜੇ ਨੂੰ ਸਟੈਂਡਬਾਏ 'ਤੇ ਰੱਖਿਆ ਹੈ। ਹਵਾਈ ਸੈਨਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਸੈਨਾ ਯੂਕਰੇਨ ਤੋਂ ਸਾਡੇ ਨਾਗਰਿਕਾਂ ਨੂੰ ਕੱਢਣ ਲਈ ਕਿਸੇ ਵੀ ਜ਼ਰੂਰਤ ਲਈ ਤਿਆਰ ਹੈ।
ਦੱਸ ਦੇਈਏ ਕਿ ਅਮਰੀਕੀ ਸੀ-17 ਗਲੋਬਮਾਸਟਰ ਅਤੇ ਆਈਐਲ-76 ਜਹਾਜ਼ ਲਗਭਗ 400 ਯਾਤਰੀਆਂ ਦੇ ਨਾਲ ਲੰਬੀ ਦੂਰੀ ਤੱਕ ਉਡਾਣ ਭਰਨ ਦੇ ਸਮਰੱਥ ਹਨ। ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ ਤਾਂ ਸੀ-17 ਜਹਾਜ਼ਾਂ ਨੇ ਕਾਬੁਲ ਤੋਂ ਨਾਗਰਿਕਾਂ ਅਤੇ ਅਧਿਕਾਰੀਆਂ ਨੂੰ ਕੱਢਣ 'ਚ ਮਦਦ ਕੀਤੀ ਸੀ।
ਦੱਸ ਦੇਈਏ ਕਿ ਅਮਰੀਕੀ ਸੀ-17 ਗਲੋਬਮਾਸਟਰ ਅਤੇ ਆਈਐਲ-76 ਜਹਾਜ਼ ਲਗਭਗ 400 ਯਾਤਰੀਆਂ ਦੇ ਨਾਲ ਲੰਬੀ ਦੂਰੀ ਤੱਕ ਉਡਾਣ ਭਰਨ ਦੇ ਸਮਰੱਥ ਹਨ। ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ ਤਾਂ ਸੀ-17 ਜਹਾਜ਼ਾਂ ਨੇ ਕਾਬੁਲ ਤੋਂ ਨਾਗਰਿਕਾਂ ਅਤੇ ਅਧਿਕਾਰੀਆਂ ਨੂੰ ਕੱਢਣ 'ਚ ਮਦਦ ਕੀਤੀ ਸੀ।
ਇਹ ਵੀ ਪੜ੍ਹੋ : Russia Ukraine War : ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਕਈ ਇਲਾਕਿਆਂ 'ਚ ਕੀਤਾ ਤਾਬੜਤੋੜ ਹਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਕਾਰੋਬਾਰ
ਸਪੋਰਟਸ
Advertisement