ਪਾਕਿਸਤਾਨ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ; ਇਸ ਮਹੀਨੇ ਹੋਣ ਵਾਲੀ SCO ਦੀ ਬੈਠਕ 'ਚ ਹੋਣਗੇ ਸ਼ਾਮਲ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਐਮ ਮੋਦੀ ਨੇ ਜੈਸ਼ੰਕਰ ਨੂੰ ਕਿਸੇ ਮਹੱਤਵਪੂਰਨ ਮੋਰਚੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਜੈਸ਼ੰਕਰ ਕਈ ਅਹਿਮ ਮੌਕਿਆਂ 'ਤੇ ਪੀਐਮ ਮੋਦੀ ਦੇ..
ਪਾਕਿਸਤਾਨ ਨਾਲ ਰਿਸ਼ਤਿਆਂ 'ਚ ਤਣਾਅ ਵਿਚਾਲੇ ਭਾਰਤ ਨੇ ਵੱਡਾ ਫੈਸਲਾ ਲਿਆ ਹੈ। ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਹੋ ਰਹੀ ਸ਼ੰਘਾਈ ਸਿਖਰ ਸੰਮੇਲਨ ਵਿੱਚ ਭਾਰਤ ਹਿੱਸਾ ਲਵੇਗਾ। ਪਾਕਿਸਤਾਨ ਅਕਤੂਬਰ ਦੇ ਅੱਧ ਵਿੱਚ ਐਸਸੀਓ ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ (ਸੀਐਚਜੀ) ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ।
ਸਾਹਮਣੇ ਆਈ ਜਾਣਕਰੀ ਅਨੁਸਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ 15-16 ਅਕਤੂਬਰ ਨੂੰ ਪਾਕਿਸਤਾਨ ਦਾ ਦੌਰਾ ਕਰਨਗੇ। ਉਹ ਇਸਲਾਮਾਬਾਦ ਵਿੱਚ SCO ਹੈੱਡ ਆਫ਼ ਗਵਰਨਮੈਂਟ (CHG) ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਯਾਨੀ ਕਿ ਸ਼ੁੱਕਰਵਾਰ (4 ਅਕਤੂਬਰ) ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ 9 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਭਾਰਤੀ ਮੰਤਰੀ ਪਾਕਿਸਤਾਨ ਦਾ ਦੌਰਾ ਕਰੇਗਾ।
ਇਹ ਵੀ ਪੜ੍ਹੋ : ਕੈਨੇਡਾ 'ਚ ਭਾਰਤ ਨਾਲੋ ਵੀ ਬੁਰਾ ਹਾਲ, ਵੇਟਰ ਤੇ ਰਸੋਈਏ ਦੀ ਨੌਕਰੀ ਲੈਣ ਲਈ ਹਜ਼ਾਰਾਂ ਭਾਰਤੀ ਨੌਜਵਾਨ ਲਾਈਨਾਂ 'ਚ ਖੜ੍ਹੇ, ਵੀਡੀਓ ਵਾਇਰਲ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਐਮ ਮੋਦੀ ਨੇ ਜੈਸ਼ੰਕਰ ਨੂੰ ਕਿਸੇ ਮਹੱਤਵਪੂਰਨ ਮੋਰਚੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਜੈਸ਼ੰਕਰ ਕਈ ਅਹਿਮ ਮੌਕਿਆਂ 'ਤੇ ਪੀਐਮ ਮੋਦੀ ਦੇ ਭਰੋਸੇ 'ਤੇ ਖਰੇ ਉਤਰ ਚੁੱਕੇ ਹਨ। ਅਮਰੀਕਾ ਤੋਂ ਰੂਸ ਤੱਕ, ਚੀਨ ਤੋਂ ਯੂਰਪੀ ਦੇਸ਼ਾਂ ਤੱਕ ਜੈਸ਼ੰਕਰ ਕੂਟਨੀਤਕ ਮੋਰਚੇ 'ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤੀ ਨਾਲ ਪੇਸ਼ ਕਰਦੇ ਹਨ।
ਜੈਸ਼ੰਕਰ ਨੇ ਕਈ ਵਾਰ ਗਲੋਬਲ ਪਲੇਟਫਾਰਮ 'ਤੇ ਪੱਛਮੀ ਦੇਸ਼ਾਂ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕੀਤਾ ਹੈ। ਜੈਸ਼ੰਕਰ ਨੂੰ ਕੂਟਨੀਤੀ ਦਾ ਮਾਹਰ ਖਿਡਾਰੀ ਮੰਨਿਆ ਜਾਂਦਾ ਹੈ। ਅਜਿਹੇ 'ਚ ਜਦੋਂ ਉਹ ਪਾਕਿਸਤਾਨ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ ਤਾਂ ਭਾਰਤ ਇਸ ਬਹੁਕੌਮੀ ਮੰਚ 'ਤੇ ਆਪਣਾ ਪੱਖ ਸਪੱਸ਼ਟ ਤੌਰ 'ਤੇ ਪੇਸ਼ ਕਰ ਸਕਣਗੇ।