Indian Student Killed: ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ! ਨਸ਼ੇੜੀ ਵੱਲੋਂ ਹਥੌੜੇ ਮਾਰ-ਮਾਰ ਭਾਰਤੀ ਵਿਦਿਆਰਥੀ ਦਾ ਕਤਲ, ਸਿਰ 'ਤੇ ਕੀਤੇ 50 ਵਾਰ
America: ਕਾ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਸ਼ੇੜੀ ਨੇ ਹਥੌੜੇ ਮਾਰ-ਮਾਰ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ। ਉਸ ਨੇ ਭਾਰਤੀ ਵਿਦਿਆਰਥੀ ਦੇ ਸਿਰ ਉੱਪਰ ਹਥੌੜੇ ਨਾਲ 50 ਦੇ ਕਰੀਬ
Indian Student Killed: ਅਮਰੀਕਾ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਸ਼ੇੜੀ ਨੇ ਹਥੌੜੇ ਮਾਰ-ਮਾਰ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ। ਉਸ ਨੇ ਭਾਰਤੀ ਵਿਦਿਆਰਥੀ ਦੇ ਸਿਰ ਉੱਪਰ ਹਥੌੜੇ ਨਾਲ 50 ਦੇ ਕਰੀਬ ਵਾਰ ਕੀਤੇ। ਹੈਰਾਨੀ ਦੀ ਗੱਲ ਹੈ ਕਿ ਭਾਰਤੀ ਵਿਦਿਆਰਥੀ ਇਸ ਬੇਘਰੇ ਨਸ਼ੇੜੀ ਦੀ ਮਦਦ ਕਰ ਰਿਹਾ ਸੀ। ਵਿਵੇਕ ਸੈਣੀ ਨਾਂ ਦੇ ਵਿਦਿਆਰਥੀ ਨੇ ਹਮਲਾਵਰ ਜੂਲੀਅਨ ਫੌਕਨਰ ਨੂੰ ਸ਼ਰਨ ਦਿੱਤੀ ਸੀ।
ਹਾਸਲ ਜਾਣਕਾਰੀ ਮੁਤਾਬਕ ਅਮਰੀਕਾ ’ਚ ਜੌਰਜੀਆ ਦੇ ਲਿਥੋਨੀਆ ਸ਼ਹਿਰ ’ਚ ਇੱਕ ਬੇਘਰੇ ਨਸ਼ੇੜੀ ਨੇ ਉਸ 25 ਸਾਲਾ ਭਾਰਤੀ ਵਿਦਿਆਰਥੀ ਦੀ ਹੀ ਹੱਤਿਆ ਕਰ ਦਿੱਤੀ ਜੋ ਉਸ ਨੂੰ ਸਹਾਰਾ ਦੇ ਰਿਹਾ ਸੀ। ਉਸ ਨੇ ਵਿਦਿਆਰਥੀ ਦੇ ਸਿਰ ’ਤੇ ਤਕਰੀਬਨ 50 ਵਾਰ ਹਥੌੜਾ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਕੈਮਰੇ ’ਚ ਕੈਦ ਹੋ ਗਈ ਹੈ ਜਿਸ ਵਿੱਚ ਹਮਲਾਵਰ ਜੂਲੀਅਨ ਫੌਕਨਰ ਹਾਲ ਹੀ ਵਿੱਚ ਐਮਬੀਏ ਕਰਨ ਵਾਲੇ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੇ ਸਿਰ ’ਤੇ ਹਥੌੜੇ ਨਾਲ ਵਾਰ ਕਰਦਾ ਨਜ਼ਰ ਆ ਰਿਹਾ ਹੈ।
ਮੀਡੀਆ ਚੈਨਲ ਨੇ ਦੱਸਿਆ ਕਿ ਸੈਣੀ, ਫੌਕਨਰ ਨੂੰ ਸ਼ਰਨ ਦੇਣ ਵਾਲੇ ਸਟੋਰ ’ਚ ਕਲਰਕ ਵਜੋਂ ਕੰਮ ਕਰਦਾ ਸੀ। ਚੈਨਲ ਨੇ ਕਿਹਾ ਕਿ ਸੈਣੀ ਨੇ ਫੌਕਨਰ ਦੀ ਮਦਦ ਕਰਦਿਆਂ ਦੋ ਦਿਨ ਉਸਨੂੰ ਖਾਣ-ਪੀਣ ਦਾ ਸਾਮਾਨ ਤੇ ਠੰਢ ਤੋਂ ਬਚਣ ਲਈ ਇੱਕ ਜੈਕੇਟ ਵੀ ਦਿੱਤੀ ਪਰ ਬਾਅਦ ਵਿੱਚ ਸੁਰੱਖਿਆ ਕਾਰਨਾਂ ਕਰਕੇ ਉਸ ਨੇ ਫੌਕਨਰ ਨੂੰ ਜਾਣ ਲਈ ਬੇਨਤੀ ਕੀਤੀ ਤੇ ਨਾ ਜਾਣ ’ਤੇ ਪੁਲਿਸ ਦੀ ਮਦਦ ਲੈਣ ਦੀ ਗੱਲ ਕਹੀ।
ਹਾਸਲ ਜਾਣਕਾਰੀ ਮੁਤਾਬਕ ਵਿਵੇਕ ਸੈਣੀ 16 ਜਨਵਰੀ ਨੂੰ ਆਪਣੇ ਘਰ ਜਾ ਰਿਹਾ ਸੀ ਤਾਂ ਫੌਕਨਰ ਨੇ ਉਸ ’ਤੇ ਹਮਲਾ ਕਰ ਦਿੱਤਾ। ਪੁਲਿਸ ਨੂੰ ਮੌਕੇ ’ਤੇ ਫੌਕਨਰ, ਸੈਣੀ ਦੀ ਲਾਸ਼ ਨੇੜੇ ਖੜ੍ਹਾ ਮਿਲਿਆ। ਬੀਟੈੱਕ ਪੂਰੀ ਕਰਨ ਤੋਂ ਬਾਅਦ ਦੋ ਸਾਲ ਪਹਿਲਾਂ ਅਮਰੀਕਾ ਆਏ ਸੈਣੀ ਨੇ ਹਾਲ ਹੀ ਵਿੱਚ ਐਮਬੀਏ ਦੀ ਡਿਗਰੀ ਹਾਸਲ ਕੀਤੀ ਸੀ। ਹਰਿਆਣਾ ਨਾਲ ਸਬੰਧਤ ਸੈਣੀ ਦੇ ਪਿਤਾ ਗੁਰਜੀਤ ਸਿੰਘ ਤੇ ਮਾਂ ਲਲਿਤਾ ਸੈਣੀ ਇਸ ਘਟਨਾ ਤੋਂ ਬਾਅਦ ਸਦਮੇ ’ਚ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।