Sadhana Yadav Death: ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦਾ ਦੇਹਾਂਤ, ਮੇਦਾਂਤਾ 'ਚ ਲਏ ਆਖਰੀ ਸਾਹ
Mulayam Singh Yadav Wife Sadhna Gupta Died: ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਦੀ ਪਤਨੀ ਸਾਧਨਾ ਗੁਪਤਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦੀ ਮੌਤ...
Mulayam Singh Yadav Wife Sadhna Gupta Died: ਸਮਾਜਵਾਦੀ ਪਾਰਟੀ (Samajwadi Party ) ਦੇ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ (Mulayam Singh Yadav) ਦੀ ਪਤਨੀ ਸਾਧਨਾ ਗੁਪਤਾ (Sadhna Gupta) ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਹਵਾਈ ਜਹਾਜ਼ ਰਾਹੀਂ ਲਖਨਊ ਲਿਜਾਇਆ ਜਾ ਰਿਹਾ ਹੈ। ਸਾਧਨਾ ਗੁਪਤਾ ਦੀ ਗੁਰੂਗ੍ਰਾਮ (Gurugram) ਦੇ ਮੇਦਾਂਤਾ ਹਸਪਤਾਲ (Medant Hospital) 'ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ 'ਚ ਭਰਤੀ ਕਰਵਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ ਸਾਧਨਾ ਗੁਪਤਾ (Sadhna Gupta) ਨੂੰ ਸ਼ੂਗਰ ਸਮੇਤ ਕਈ ਹੋਰ ਬੀਮਾਰੀਆਂ ਕਾਰਨ ਮੇਦਾਂਤਾ ਹਸਪਤਾਲ (Medant Hospital) 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਉਥੇ ਮੁਲਾਇਮ ਸਿੰਘ ਯਾਦਵ (Mulayam Singh Yadav) ਵੀ ਮੌਜੂਦ ਹਨ। ਦੱਸ ਦੇਈਏ ਕਿ ਸਾਧਨਾ ਗੁਪਤਾ (Sadhna Gupta) ਮੁਲਾਇਮ ਸਿੰਘ (Mulayam Singh Yadav) ਦੀ ਦੂਜੀ ਪਤਨੀ ਹੈ। ਸਾਧਨਾ ਦਾ ਇੱਕ ਪੁੱਤਰ ਪ੍ਰਤੀਕ ਯਾਦਵ (Prateek Yadav) ਹੈ। ਪ੍ਰਤੀਕ ਦਾ ਵਿਆਹ ਅਪਰਨਾ ਯਾਦਵ (Aparna Yadav) ਨਾਲ ਹੋਇਆ ਹੈ। ਅਪਰਨਾ ਯਾਦਵ (Aparna Yadav) ਇੱਕ ਭਾਜਪਾ ਆਗੂ ਹੈ। ਅਪਰਨਾ ਯਾਦਵ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਪਾ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਈ ਸੀ।
ਇਸ ਦੇ ਨਾਲ ਹੀ ਸਾਧਨਾ ਗੁਪਤਾ ਦਾ ਬੇਟਾ ਪ੍ਰਤੀਕ ਯਾਦਵ (Prateek Yadav) ਰੀਅਲ ਅਸਟੇਟ ਕਾਰੋਬਾਰੀ ਹੈ। ਪ੍ਰਤੀਕ ਯਾਦਵ ਰਾਜਨੀਤੀ ਵਿੱਚ ਸਰਗਰਮ ਨਹੀਂ ਹਨ। ਹਾਲਾਂਕਿ ਉਨ੍ਹਾਂ ਦੀ ਪਤਨੀ ਅਪਰਣਾ ਯਾਦਵ ਨੇ ਰਾਜਨੀਤੀ 'ਚ ਐਂਟਰੀ ਕੀਤੀ ਸੀ। ਅਪਰਨਾ ਯਾਦਵ ਸਾਲ 2017 'ਚ ਲਖਨਊ ਦੀ ਕੈਂਟ ਸੀਟ ਤੋਂ ਵਿਧਾਨ ਸਭਾ ਚੋਣ ਲੜ ਚੁੱਕੀ ਹੈ।