Sandeshkhali Violence: ਸੰਦੇਸ਼ਖਾਲੀ 'ਚ ਹੋਇਆ ਹੰਗਾਮਾ, ਸਾੜ ਦਿੱਤਾ ਪੋਲਟਰੀ ਫਾਰਮ, ISF ਆਗੂ ਗ੍ਰਿਫ਼ਤਾਰ
Sandeshkhali Violence News: ਸੰਦੇਸ਼ਖਾਲੀ ਹਿੰਸਾ ਨੂੰ ਲੈ ਕੇ ਭਾਜਪਾ ਲਗਾਤਾਰ ਮਮਤਾ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਹੈ। ਬੰਗਾਲ ਪੁਲਿਸ ਨੇ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸ਼ੁਰੂ ਕਰ ਦਿੱਤੀ ਹੈ।
Sandeshkhali Violence: ਪੱਛਮੀ ਬੰਗਾਲ 'ਚ ਭੜਕੀ ਹਿੰਸਾ ਕਾਰਨ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਦੌਰਾਨ ਬੰਗਾਲ ਪੁਲਿਸ ਸੰਦੇਸ਼ਖਾਲੀ ਨੂੰ ਅੱਗ ਲਾਉਣ ਵਾਲੇ ਸਾਰੇ ਦੋਸ਼ੀਆਂ ਨੂੰ ਇੱਕ-ਇੱਕ ਕਰਕੇ ਗ੍ਰਿਫ਼ਤਾਰ ਕਰ ਰਹੀ ਹੈ।
ਇਸ ਤਹਿਤ ਪੁਲਿਸ ਨੇ ਐਤਵਾਰ (25 ਫਰਵਰੀ) ਨੂੰ ਇੰਡੀਅਨ ਸੈਕਿਊਲਰ ਫਰੰਟ (ਆਈਐਸਐਫ) ਦੀ ਆਗੂ ਆਇਸ਼ਾ ਬੀਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਬੰਗਾਲ ਪੁਲਿਸ ਨੇ ਕਿਹਾ ਕਿ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸਖਾਲੀ ਇਲਾਕੇ ਵਿਚ ਸਥਾਨਕ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇਤਾ ਸ਼ਿਵ ਪ੍ਰਸਾਦ ਹਾਜਰਾ ਦੇ ਪੋਲਟਰੀ ਫਾਰਮਾਂ ਨੂੰ ਸਾੜ ਦਿੱਤਾ ਗਿਆ।
ਇਨ੍ਹਾਂ ਫਾਰਮਾਂ ਨੂੰ ਸਾੜਨ ਪਿੱਛੇ ਆਈਐਸਐਫ ਦੀ ਆਗੂ ਆਇਸ਼ਾ ਬੀਬੀ ਦਾ ਹੱਥ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਕੁਝ ਪਿੰਡ ਵਾਸੀਆਂ ਨੂੰ ਵੀ ਉੱਥੇ ਭੰਨਤੋੜ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ।
ਕਾਨੂੰਨ-ਵਿਵਸਥਾ ਨੂੰ ਆਪਣੇ ਹੱਥਾਂ ਵਿੱਚ ਲੈਣ 'ਤੇ ਕੀਤੀ ਗਈ ਕਾਰਵਾਈ
ਪੁਲਿਸ ਅਧਿਕਾਰੀ ਨੇ ਕਿਹਾ, 'ਸਾਨੂੰ ਸੰਦੇਸ਼ਖਾਲੀ 'ਚ ਅੰਦੋਲਨ ਦੌਰਾਨ ਜਾਇਦਾਦ ਨੂੰ ਸਾੜਨ 'ਚ ਇਨ੍ਹਾਂ ਦੀ ਸ਼ਮੂਲੀਅਤ ਬਾਰੇ ਪਤਾ ਲੱਗਿਆ ਹੈ। ਉਨ੍ਹਾਂ ਲੋਕਾਂ ਨੇ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੇ ਪਿੰਡ ਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਪਿੰਡ ਵਾਸੀਆਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ: Amritsar News: ਦਿੱਲੀ ਵੱਲ ਜਾਂਦੀਆਂ ਸੜਕਾਂ ਜਾਮ! ਅੰਮ੍ਰਿਤਸਰ ਏਅਰਪੋਰਟ ਵੱਲ ਨੂੰ ਮੁੜੇ ਪੰਜਾਬੀ
ਇੱਕ ਮਹੀਨੇ ਤੋਂ ਸੰਦੇਸ਼ਖਾਲੀ ‘ਚ ਹੋ ਰਿਹਾ ਪ੍ਰਦਰਸ਼ਨ
ਦਰਅਸਲ, ਟੀਐਮਸੀ ਨੇਤਾ ਸ਼ੇਖ ਸ਼ਾਹਜਹਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਸੰਦੇਸ਼ਖਾਲੀ 'ਚ ਜ਼ਮੀਨ ਹੜੱਪਣ ਦਾ ਦੋਸ਼ ਹੈ। ਇਸ ਨੂੰ ਲੈ ਕੇ ਇਕ ਮਹੀਨੇ ਤੋਂ ਸੰਦੇਸ਼ਖਾਲੀ 'ਚ ਧਰਨਾ ਚੱਲ ਰਿਹਾ ਹੈ। ਫ਼ਿਲਹਾਲ ਸ਼ੇਖ ਸ਼ਾਹਜਹਾਂ ਫਰਾਰ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਈਡੀ ਦੀ ਟੀਮ ਰਾਸ਼ਨ ਘੁਟਾਲੇ ਵਿੱਚ ਛਾਪੇਮਾਰੀ ਕਰਨ ਲਈ ਸ਼ੇਖ ਸ਼ਾਹਜਹਾਂ ਦੇ ਘਰ ਪਹੁੰਚੀ ਸੀ ਤਾਂ ਉਸ ਉੱਤੇ ਹਮਲਾ ਕੀਤਾ ਗਿਆ। ਕੋਲਕਾਤਾ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ 'ਤੇ ਸੁੰਦਰਬਨ ਦੀ ਸਰਹੱਦ 'ਤੇ ਸਥਿਤ ਹੈ।
ਇਹ ਵੀ ਪੜ੍ਹੋ: Farmers Protest: ਦਿੱਲੀ ਪੁਲਿਸ ਨੇ ਸਿੰਘੂ ਤੇ ਟਿੱਕਰੀ ਬਾਰਡਰ ਖੋਲ੍ਹੇ, ਹਰਿਆਣਾ ਵਿੱਚ ਇੰਟਰਨੈੱਟ ਬਹਾਲ