Punjab Election: ਆਮ ਆਦਮੀ ਪਾਰਟੀ ਤੇ ਕਿਸਾਨਾਂ ਦੇ ਗੱਠਜੋੜ 'ਚ ਕਿੱਥੇ ਫਸਿਆ ਪੇਚ
Punjab Election: ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਨੇ ਸੰਯੁਕਤ ਸਮਾਜ ਮੋਰਚਾ ਨੂੰ ਚੋਣ ਲੜਨ ਲਈ ਸਿਰਫ਼ 10 ਸੀਟਾਂ ਦੀ ਪੇਸ਼ਕਸ਼ ਕੀਤੀ ਸੀ।
Punjab Election: ਕੇਂਦਰ ਵੱਲੋਂ ਖੇਤੀ ਵਾਪਸ ਲੈਣ ਮਗਰੋਂ ਅੰਦੋਲਨ ਵਿੱਚ ਹਿੱਸਾ ਲੈਣ ਵਾਲੀਆਂ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪਿਛਲੇ ਮਹੀਨੇ ਹੀ ਆਪਣਾ ਸਿਆਸੀ ਮੋਰਚਾ ਸ਼ੁਰੂ ਕਰ ਦਿੱਤਾ ਹੈ। ਸਾਂਝੇ ਮੋਰਚੇ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲਵੇਗਾ। ਉਸ ਵੇਲੇ ਮੋਰਚੇ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋ ਸਕਦਾ ਹੈ।
ਹੁਣ ਕਿਸਾਨ ਲੀਡਰ ਬਲਬੀਰ ਰਾਜੇਵਾਲ ਨੇ ਕਿਹਾ ਕਿ ਮੋਰਚੇ ਦਾ ਆਮ ਆਦਮੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਕਿਆਸ ਲਾਏ ਜਾ ਰਹੇ ਹਨ ਕਿ ਸਾਂਝਾ ਸਮਾਜ ਮੋਰਚਾ 60 ਸੀਟਾਂ ਚਾਹੁੰਦਾ ਹੈ ਜਦਕਿ ਆਮ ਆਦਮੀ ਪਾਰਟੀ ਨੇ ਸਿਰਫ਼ 10 ਸੀਟਾਂ ਦੀ ਪੇਸ਼ਕਸ਼ ਕੀਤੀ ਹੈ।
ਰਾਜੇਵਾਲ ਨੇ ਇਨ੍ਹਾਂ ਅਟਕਲਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਹਾਲਾਂਕਿ ਰਾਜੇਵਾਲ ਵੱਲੋਂ ਕਿਸੇ ਹੋਰ ਪਾਰਟੀ ਨਾਲ ਗਠਜੋੜ ਦੀ ਸੰਭਾਵਨਾ ਤੋਂ ਵੀ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਨਗੇ, ਰਾਜੇਵਾਲ ਨੇ ਕਿਹਾ, "ਸਮਾਂ ਆਉਣ 'ਤੇ ਦੇਖਾਂਗੇ।"
ਸੰਯੁਕਤ ਸਮਾਜ ਮੋਰਚਾ ਅਸਲ ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਹੀ ਉੱਭਰਿਆ ਹੈ। ਸਾਂਝਾ ਸਮਾਜ ਮੋਰਚਾ ਬਣਾਉਣ ਸਮੇਂ ਕਿਸਾਨ ਆਗੂਆਂ ਨੇ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜਨ ਦਾ ਦਾਅਵਾ ਕੀਤਾ ਸੀ ਪਰ ਬਾਅਦ 'ਚ 'ਆਪ' ਨਾਲ ਗਠਜੋੜ ਦਾ ਵਿਕਲਪ ਤਲਾਸ਼ਣ 'ਤੇ ਮੋਰਚੇ 'ਚ ਫੁੱਟ ਦੀਆਂ ਖ਼ਬਰਾਂ ਵੀ ਆਈਆਂ। ਸਾਂਝੇ ਮੋਰਚੇ ਦੇ ਬਹੁਤੇ ਆਗੂ ਇਕੱਲਿਆਂ ਹੀ ਚੋਣ ਲੜਨ ਦੇ ਹੱਕ ਵਿੱਚ ਹਨ।
ਇਹ ਵੀ ਪੜ੍ਹੋ: Virat Kohli PC Today: ਲੰਬਾ ਸਮਾਂ ਮੀਡੀਆ ਤੇ ਮੈਦਾਨ ਤੋਂ ਦੂਰ ਰਹਿਣ ਮਗਰੋਂ ਕੋਹਲੀ ਅੱਜ ਕਰ ਸਕਦੇ ਮੀਡੀਆ ਨਾਲ ਖਾਸ ਗੱਲਬਾਤ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: