SBI ਬੈਂਕ ਕਰ ਰਿਹਾ ਵੱਡੇ ਬਦਲਾਅ, ਬੇਕਾਰ ਹੋ ਜਾਣਗੇ ATM ਕਾਰਡ
SBI ਬੈਂਕ ਕੁਝ ਬਦਲਾਅ ਕਰਨ ਜਾ ਰਿਹਾ ਹੈ ਜਿਸ ਤੋਂ ਬਾਅਦ, ਤੁਸੀਂ ਡਿਜੀਟਲ ਪੇਮੈਂਟ ਗੇਟਵੇ 'ਯੋਨੋ' ਰਾਹੀਂ ਪੈਸੇ ਕਢਵਾ ਸਕੋਗੇ। ਇਹ ਦੇਸ਼ ਨੂੰ ਡੈਬਿਟ ਕਾਰਡ ਮੁਕਤ ਬਣਾਉਣ ਵਿੱਚ ਸਹਾਇਤਾ ਕਰੇਗਾ। ਐਸਬੀਆਈ ਦੇ ਚੇਅਰਮੈਨ ਨੇ ਕਿਹਾ ਸੀ ਕਿ ਤੁਸੀਂ ਏਟੀਐਮ ਤੋਂ ਨਕਦ ਕਢਵਾਉਣ ਦੇ ਨਾਲ-ਨਾਲ ਯੋਨੋ ਰਾਹੀਂ ਖਰੀਦਦਾਰੀ ਵੀ ਕਰ ਸਕੋਗੇ।

ਚੰਡੀਗੜ੍ਹ: SBI ਬੈਂਕ ਕੁਝ ਬਦਲਾਅ ਕਰਨ ਜਾ ਰਿਹਾ ਹੈ ਜਿਸ ਤੋਂ ਬਾਅਦ, ਤੁਸੀਂ ਡਿਜੀਟਲ ਪੇਮੈਂਟ ਗੇਟਵੇ 'ਯੋਨੋ' ਰਾਹੀਂ ਪੈਸੇ ਕਢਵਾ ਸਕੋਗੇ। ਇਹ ਦੇਸ਼ ਨੂੰ ਡੈਬਿਟ ਕਾਰਡ ਮੁਕਤ ਬਣਾਉਣ ਵਿੱਚ ਸਹਾਇਤਾ ਕਰੇਗਾ। ਐਸਬੀਆਈ ਦੇ ਚੇਅਰਮੈਨ ਨੇ ਕਿਹਾ ਸੀ ਕਿ ਤੁਸੀਂ ਏਟੀਐਮ ਤੋਂ ਨਕਦ ਕਢਵਾਉਣ ਦੇ ਨਾਲ-ਨਾਲ ਯੋਨੋ ਰਾਹੀਂ ਖਰੀਦਦਾਰੀ ਵੀ ਕਰ ਸਕੋਗੇ।
ਬੈਂਕ ਦੁਆਰਾ 68,000 'ਯੋਨੋ ਕੈਸ਼ਪੁਆਇੰਟ' ਸਥਾਪਤ ਕੀਤੇ ਗਏ ਹਨ। ਅਗਲੇ ਸਾਲ ਤਕ ਇਨ੍ਹਾਂ ਦੀ ਗਿਣਤੀ ਵਧਾ ਕੇ 10 ਲੱਖ ਕਰਨ ਦੀ ਯੋਜਨਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ‘ਯੋਨੋ ਕੈਸ਼’ ਸੇਵਾ ਦੀ ਸ਼ੁਰੂਆਤ ਐਸਬੀਆਈ ਨੇ ਮਾਰਚ 2019 ਵਿੱਚ ਕੀਤੀ ਸੀ। ਇਸ ਨਾਲ ਤੁਸੀਂ ਬਿਨਾ ਡੈਬਿਟ ਕਾਰਡ ਤੋਂ ਵੀ ਏਟੀਐਮ ਤੋਂ ਪੈਸੇ ਕਢਵਾ ਸਕਦੇ ਹੋ।
ਇਹ ਅਸਾਨ ਹੋਣ ਦੇ ਨਾਲ-ਨਾਲ ਸੁਰੱਖਿਅਤ ਵੀ ਹੈ। ਸ਼ੁਰੂਆਤ ਵਿੱਚ ਇਹ ਸਹੂਲਤ 16,500 ਏਟੀਐਮ ਵਿੱਚ ਉਪਲੱਬਧ ਸੀ, ਹੌਲੀ ਹੌਲੀ ਬੈਂਕ ਸਾਰੇ ਏਟੀਐਮ ਵਿੱਚ ਇਸ ਸਹੂਲਤ ਨੂੰ ਅਪਗ੍ਰੇਡ ਕਰ ਰਿਹਾ ਹੈ।






















