![ABP Premium](https://cdn.abplive.com/imagebank/Premium-ad-Icon.png)
School Summer Vacation: ਇੰਨੇ ਦਿਨ ਬੰਦ ਰਹਿਣਗੇ ਸਕੂਲ, ਜਾਰੀ ਹੋਇਆ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ
Vacation Schedule: ਸਕੂਲ ਕੈਲੰਡਰ 2024 ਦੇ ਅਨੁਸਾਰ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ 11 ਮਈ ਤੋਂ 30 ਜੂਨ, 2024 ਵਿਚਕਾਰ ਹੋਣਗੀਆਂ। ਇਸ ਸਾਲ ਦਿੱਲੀ ਦੇ ਸਕੂਲੀ ਬੱਚਿਆਂ ਨੂੰ ਕੁੱਲ 1 ਮਹੀਨਾ 19 ਦਿਨ ਛੁੱਟੀਆਂ ਮਿਲ ਰਹੀਆਂ ਹਨ।
![School Summer Vacation: ਇੰਨੇ ਦਿਨ ਬੰਦ ਰਹਿਣਗੇ ਸਕੂਲ, ਜਾਰੀ ਹੋਇਆ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ School Summer Vacation: Schools will be closed for so many days, the summer vacation schedule has been released School Summer Vacation: ਇੰਨੇ ਦਿਨ ਬੰਦ ਰਹਿਣਗੇ ਸਕੂਲ, ਜਾਰੀ ਹੋਇਆ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ](https://feeds.abplive.com/onecms/images/uploaded-images/2024/04/05/5094efbe183543ff4ac8cbc5d205a21b1712314748194996_original.jpg?impolicy=abp_cdn&imwidth=1200&height=675)
ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਛੁੱਟੀਆਂ (Delhi School Summer Vacation) ਦਾ ਇੰਤਜ਼ਾਰ ਰਹਿੰਦਾ ਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਗਰਮੀਆਂ ਦੀਆਂ ਛੁੱਟੀਆਂ (summer vacation) ਦਾ ਐਲਾਨ ਕਰ ਦਿੱਤਾ ਗਿਆ ਹੈ।
ਛੁੱਟੀਆਂ ਦੀ ਸਮਾਂ ਸਾਰਣੀ ਅਨੁਸਾਰ ਬੱਚੇ ਅਤੇ ਉਨ੍ਹਾਂ ਦੇ ਮਾਪੇ ਦਿੱਲੀ ਦੀ ਗਰਮੀ, ਵਧਦੇ ਤਾਪਮਾਨ ਅਤੇ ਲੂ ਦੇ ਅਲਰਟ ਦੇ ਵਿਚਕਾਰ ਆਪਣੀਆਂ ਛੁੱਟੀਆਂ ਕਿਸੇ ਠੰਢੇ ਸਥਾਨ ਉਤੇ ਮਨਾਉਣ ਲਈ, ਆਪਣੀਆਂ ਟਿਕਟਾਂ ਬੁੱਕ ਕਰ ਸਕਦੇ ਹਨ। ਹਾਲਾਂਕਿ, ਤੁਹਾਡੇ ਸਕੂਲ ਤੋਂ ਰਸਮੀ ਨੋਟਿਸ ਦੀ ਉਡੀਕ (Delhi Schools Closed) ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
Delhi School Summer Vacation 2024: ਦਿੱਲੀ ਵਿੱਚ ਗਰਮੀਆਂ ਦੀਆਂ ਛੁੱਟੀਆਂ ਕਦੋਂ ਹੋਣਗੀਆਂ?
ਦਿੱਲੀ ਸਕੂਲ ਕੈਲੰਡਰ 2024 ਦੇ ਅਨੁਸਾਰ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ 11 ਮਈ ਤੋਂ 30 ਜੂਨ, 2024 ਵਿਚਕਾਰ ਹੋਣਗੀਆਂ। ਇਸ ਸਾਲ ਦਿੱਲੀ ਦੇ ਸਕੂਲੀ ਬੱਚਿਆਂ ਨੂੰ ਕੁੱਲ 1 ਮਹੀਨਾ 19 ਦਿਨ ਛੁੱਟੀਆਂ ਮਿਲ ਰਹੀਆਂ ਹਨ।
ਤੁਹਾਡੀ ਜਾਣਕਾਰੀ ਲਈ ਦਿੱਲੀ ਦੇ ਸਕੂਲ ਇਸ ਸੈਸ਼ਨ ਵਿੱਚ 220 ਦਿਨਾਂ ਲਈ ਖੁੱਲ੍ਹਣਗੇ। ਦਿੱਲੀ ਡਾਇਰੈਕਟੋਰੇਟ ਆਫ਼ ਐਜੂਕੇਸ਼ਨ (DOE) ਨੇ ਸਾਰੇ ਸਕੂਲਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਕੁੱਲ 220 ਦਿਨਾਂ ਲਈ ਪੜ੍ਹਾਈ ਕਰਵਾਈ ਜਾਵੇ। ਛੁੱਟੀਆਂ ਦੀ ਯੋਜਨਾ ਉਸੇ ਅਨੁਸਾਰ ਹੋਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਪੰਜਾਬ ਵਿਚ ਵੀ 08 ਅਪ੍ਰੈਲ 2024 ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿਚ ਛੁੱਟੀ ਰਹੇਗੀ। ਦਰਅਸਲ ਇਸ ਦਿਨ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ ਸੂਬੇ ਭਰ ਵਿਚ ਮਨਾਇਆ ਜਾਵੇਗਾ। ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਵਸ ਨੂੰ ਥਾਂ ਦਿੱਤੀ ਹੈ। ‘ਜਨਮ ਦਿਵਸ ਸ਼੍ਰੀ ਗੁਰੂ ਨਾਭਾ ਦਾਸ ਜੀ’ ’ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)