Covid vaccine Update: ਕੋਰੋਨਾ ਦੇ ਕੌਕਟੇਲ ਟੀਕੇ ਦੇ ਪੱਖ 'ਚ ਨਹੀਂ ਸੀਰਮ ਦੇ ਚੇਅਰਮੈਨ ਸਾਇਰਸ ਪੂਨਾਵਾਲਾ, ਦਿੱਤਾ ਇਹ ਜਵਾਬ
ਕੋਵਿਸ਼ੀਲਡ ਦਾ ਉਤਪਾਦਨ ਕਰਨ ਵਾਲੇ ਐਸਆਈਆਈ ਦੇ ਮੁਖੀ ਪੂਨਾਵਾਲਾ ਨੇ ਇੱਥੇ ਲੋਕਮਾਨਯ ਤਿਲਕ ਰਾਸ਼ਟਰੀ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, 'ਮੈਂ ਦੋ ਵੱਖ-ਵੱਖ ਟੀਕਿਆਂ ਦੇ ਮੇਲ ਦੇ ਵਿਰੁੱਧ ਹਾਂ।
Cocktail Of Corona Vaccine: ਦੁਨੀਆ ਭਰ 'ਚ ਕੋਰੋਨਾ ਦੇ ਕੌਕਟੇਲ ਟੀਕੇ ਨੂੰ ਲੈਕੇ ਕਾਫੀ ਚਰਚਾ ਹੋ ਰਹੀ ਹੈ। ਹਾਲਾਂਕਿ ਇਹ ਕਿੰਨਾ ਅਸਰਦਾਰ ਹੈ ਇਸ 'ਤੇ ਅਜੇ ਤਕ ਗਹਿਰੀ ਖੋਜ ਨਹੀਂ ਕੀਤੀ ਗਈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜੋ ਲੋਕ ਕੌਕਟੇਲ ਦਾ ਟੀਕਾ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਚੇਅਰਮੈਨ ਡਾ.ਸਾਇਰਸ ਪੂਨਾਵਾਲਾ ਨੇ ਸ਼ੁੱਕਰਵਾਰ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਦੋ ਵੱਖ-ਵੱਖ ਟੀਕਿਆਂ ਦੀ ਖੁਰਾਕ ਦੇਣ ਦੇ ਪੱਖ 'ਚ ਨਹੀਂ ਹਨ।
ਕੋਵਿਸ਼ੀਲਡ ਦਾ ਉਤਪਾਦਨ ਕਰਨ ਵਾਲੇ ਐਸਆਈਆਈ ਦੇ ਮੁਖੀ ਪੂਨਾਵਾਲਾ ਨੇ ਇੱਥੇ ਲੋਕਮਾਨਯ ਤਿਲਕ ਰਾਸ਼ਟਰੀ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, 'ਮੈਂ ਦੋ ਵੱਖ-ਵੱਖ ਟੀਕਿਆਂ ਦੇ ਮੇਲ ਦੇ ਵਿਰੁੱਧ ਹਾਂ। ਦੋ ਵੱਖ-ਵੱਖ ਟੀਕਿਆਂ ਨੂੰ ਮਿਲਾਉਣ ਦੀ ਕੋਈ ਲੋੜ ਨਹੀਂ ਹੈ।'
ਪੂਨਾਵਾਲਾ ਨੇ ਕਿਹਾ ਜੇਕਰ ਕੌਕਟੇਲ ਟੀਕੇ ਲਾਏ ਜਾਂਦੇ ਹਨ ਤਾਂ ਨਤੀਜੇ ਚੰਗੇ ਨਾ ਆਏ ਤਾਂ MII ਕਹਿ ਸਕਦਾ ਹੈ ਕਿ ਦੂਜਾ ਟੀਕਾ ਸਹੀ ਨਹੀਂ ਸੀ। ਇਸ ਤਰ੍ਹਾਂ ਦੂਜੀ ਕੰਪਨੀ ਕਹਿ ਸਕਦੀ ਹੈ ਕਿ ਤੁਸੀਂ ਸੀਰਮ ਟੀਕਾ ਮਿਲਾ ਦਿੱਤਾ ਇਸ ਲਈ ਨਤੀਜੇ ਚੰਗੇ ਨਹੀਂ ਮਿਲੇ। ਉਨ੍ਹਾਂ ਕਿਹਾ ਹਜ਼ਾਰਾਂ ਉਮੀਦਵਾਰਾਂ ਦੇ ਵਿਚ ਪਰੀਖਣ 'ਚ ਇਸ ਸਬੰਧੀ ਪ੍ਰਭਾਵ ਸਾਬਿਤ ਨਹੀਂ ਹੋਏ।
ICMR ਨੇ ਇਕ ਅਧਿਐਨ 'ਚ ਕਿਹਾ ਕਿ ਦੋਵੇਂ ਟੀਕਿਆਂ ਦੀ ਇਕ-ਇਕ ਖੁਰਾਕ ਲਵਾਉਣ ਨਾਲ ਪ੍ਰਤੀਰੋਧਕ ਸਮਰੱਥਾ ਬਿਹਤਰ ਹੋ ਜਾਂਦੀ ਹੈ। ਇਸ 'ਚ 98 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿੰਨ੍ਹਾਂ 'ਚ ਉੱਤਰ ਪ੍ਰਦੇਸ਼ ਦੇ 18 ਉਹ ਲੋਕ ਵੀ ਸਨ ਜਿੰਨ੍ਹਾਂ ਨੇ ਪਹਿਲੀ ਖੁਰਾਕ ਕੋਵਿਸ਼ੀਲਡ ਲਗਵਾਈ ਸੀ ਤੇ ਅਣਜਾਣੇ 'ਚ ਦੂਜੀ ਖੁਰਾਕ ਉਨ੍ਹਾਂ ਕੋਵੈਕਸੀਨ ਲਾ ਦਿੱਤੀ ਗਈ।
ਇਹ ਵੀ ਪੜ੍ਹੋ: ਅਮਰੀਕਾ ਵਿੱਚ ਵੀਡੀਓ ਕਾਲ 'ਤੇ ਗੱਲ ਕਰ ਰਹੀ ਮਾਂ ਦੇ ਸਿਰ ਵਿੱਚ ਬੱਚੇ ਨੇ ਮਾਰੀ ਗੋਲੀ - ਪੁਲਿਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904