(Source: ECI/ABP News)
Arunachal 'ਚ Avalanche ਤੂਫਾਨ ਕਾਰਨ 7 ਫੌਜੀ ਲਾਪਤਾ, ਬਚਾਅ ਕਾਰਜ ਜਾਰੀ
Army Operation Underway: ਭਾਰਤੀ ਫੌਜ ਮੁਤਾਬਕ ਲਾਪਤਾ ਸੈਨਿਕਾਂ ਦੀ ਭਾਲ ਵਿੱਚ ਇੱਕ ਵਿਸ਼ੇਸ਼ ਟੀਮ ਨੂੰ ਕਾਮੇਂਗ ਸੈਕਟਰ ਵਿੱਚ ਏਅਰ-ਲਿਫਟ ਕੀਤਾ ਗਿਆ ਹੈ, ਤਾਂ ਜੋ ਖੋਜ ਅਤੇ ਬਚਾਅ ਕਾਰਜ ਨੂੰ ਤੇਜ਼ ਕੀਤਾ ਜਾ ਸਕੇ।
![Arunachal 'ਚ Avalanche ਤੂਫਾਨ ਕਾਰਨ 7 ਫੌਜੀ ਲਾਪਤਾ, ਬਚਾਅ ਕਾਰਜ ਜਾਰੀ Seven Army personnel hit by avalanche in Arunachal Pradesh, rescue operation underway special team airlift Arunachal 'ਚ Avalanche ਤੂਫਾਨ ਕਾਰਨ 7 ਫੌਜੀ ਲਾਪਤਾ, ਬਚਾਅ ਕਾਰਜ ਜਾਰੀ](https://feeds.abplive.com/onecms/images/uploaded-images/2021/04/25/742cfffdfd13cdb3320c18b48f290119_original.jpg?impolicy=abp_cdn&imwidth=1200&height=675)
Arunachal Avalanche Update: ਅਰੁਣਾਚਲ ਪ੍ਰਦੇਸ਼ ਵਿੱਚ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸੱਤ ਸੈਨਿਕ ਲਾਪਤਾ ਹੋ ਗਏ ਹਨ। ਇਹ ਬਰਫੀਲੇ ਤੂਫਾਨ ਚੀਨ ਨਾਲ ਲੱਗਦੇ ਐਲਏਸੀ ਦੇ ਕਾਮੇਂਗ ਸੈਕਟਰ ਵਿੱਚ 6 ਫਰਵਰੀ ਨੂੰ ਆਇਆ ਸੀ। ਭਾਰਤੀ ਫੌਜ ਮੁਤਾਬਕ ਇਸ ਦੌਰਾਨ ਲਾਪਤਾ ਹੋਏ ਇਹ ਸੱਤ ਜਵਾਨ ਗਸ਼ਤੀ ਦਲ ਦਾ ਹਿੱਸਾ ਸੀ।
Rescue operations underway in Kameng Sector of Arunachal Pradesh to rescue Army patrol hit by an avalanche. Specialised teams have been airlifted to assist in rescue operations. The area has been witnessing inclement weather with heavy snowfall for the last few days: Indian Army
— ANI (@ANI) February 7, 2022
ਭਾਰਤੀ ਫੌਜ ਮੁਤਾਬਕ ਲਾਪਤਾ ਸੈਨਿਕਾਂ ਦੀ ਭਾਲ ਲਈ ਕਾਮੇਂਗ ਸੈਕਟਰ 'ਚ ਇੱਕ ਵਿਸ਼ੇਸ਼ ਟੀਮ ਨੂੰ ਏਅਰ-ਲਿਫਟ ਕੀਤਾ ਗਿਆ ਹੈ, ਤਾਂ ਜੋ ਖੋਜ ਅਤੇ ਬਚਾਅ ਕਾਰਜ 'ਚ ਤੇਜ਼ੀ ਲਿਆਂਦੀ ਜਾ ਸਕੇ।
ਜਾਣਕਾਰੀ ਮੁਤਾਬਕ ਕਾਮੇਂਗ ਸੈਕਟਰ 'ਚ ਜਦੋਂ ਬਰਫੀਲਾ ਤੂਫਾਨ ਆਇਆ ਤਾਂ ਉਸ ਸਮੇਂ ਭਾਰਤੀ ਫੌਜੀ ਐਲਏਸੀ ਦੇ ਉੱਚਾਈ ਵਾਲੇ ਖੇਤਰ 'ਚ ਗਸ਼ਤ ਕਰ ਰਹੇ ਸੀ। ਬਰਫੀਲੇ ਤੂਫਾਨ ਕਾਰਨ ਸਾਰੇ 7 ਫੌਜੀ ਲਾਪਤਾ ਹਨ। ਤੂਫਾਨ ਆਉਣ ਤੋਂ ਪਹਿਲਾਂ ਤਿੰਨ-ਚਾਰ ਦਿਨ ਇਸ ਸੈਕਟਰ ਵਿੱਚ ਬਰਫ਼ਬਾਰੀ ਕਾਰਨ ਮੌਸਮ ਖ਼ਰਾਬ ਰਿਹਾ।
ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ LAC 'ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਨੇੜੇ ਨਵੇਂ ਪਿੰਡ ਬਣਾਏ ਹਨ, ਜਿਨ੍ਹਾਂ ਨੂੰ ਜੰਗ ਦੀ ਸਥਿਤੀ ਵਿੱਚ ਸੈਨਿਕਾਂ ਦੀਆਂ ਬੈਰਕਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਹਾਲ ਹੀ 'ਚ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ 'ਚ ਇੱਕ ਨੌਜਵਾਨ ਗਲਤੀ ਨਾਲ ਚੀਨ ਦੀ ਸਰਹੱਦ 'ਚ ਦਾਖਲ ਹੋ ਗਿਆ ਸੀ। ਕਰੀਬ ਇੱਕ ਹਫ਼ਤਾ ਚੀਨੀ ਫ਼ੌਜ ਦੀ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਚੀਨ ਨੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਦੇ ਹਵਾਲੇ ਕੀਤਾ।
ਇਹ ਵੀ ਪੜ੍ਹੋ: Health Tips: ਸਰਦੀ ਦੇ ਮੌਸਮ 'ਚ ਜ਼ੁਕਾਮ ਅਤੇ ਫਲੂ ਤੋਂ ਬਚਣ ਲਈ ਅਪਣਾਓ ਇਹ ਉਪਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)