ਪੜਚੋਲ ਕਰੋ
Advertisement
ਮੋਦੀ ਦੇ ਮੰਤਰੀ ’ਤੇ ਜਿਣਸੀ ਸੋਸ਼ਣ ਦੇ ਇਲਜ਼ਾਮ
ਨਵੀਂ ਦਿੱਲੀ: ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਸਾਬਕਾ ਪੱਤਰਕਾਰ ਐਮ.ਜੇ. ਅਕਬਰ, ਪ੍ਰੇਰਣਾ ਬਿੰਦਰਾ #MeToo ਮੁਹਿੰਮ ਤਹਿਤ ਤਿੰਨ ਮਹਿਲਾ ਪੱਤਰਕਾਰਾਂ ਪ੍ਰਿਯਾ ਰਮਾਣੀ, ਪ੍ਰੇਰਨਾ ਬਿੰਦਰਾ ਤੇ ਸ਼ੁਮਾ ਰਾਹਾ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਇਲਜ਼ਾਮਾਂ ਬਾਅਦ ਵਿਰੋਧੀ ਦਲਾਂ ਨੇ ਐਮਜੇ ਅਕਬਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਕਾਂਗਰਸੀ ਲੀਡਰ ਸ਼ੋਭਾ ਓਝਾ ਨੇ 'ਏਬੀਪੀ ਨਿਊਜ਼' ਨਾਲ ਗੱਲ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ, ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਅਖਿਲੇਸ਼ ਯਾਦਵ ਸਰਕਾਰ ਦੀ ਸਮਾਜਵਾਦੀ ਪਾਰਟੀ (SP) ਨੇ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਏ।
ਸਰਕਾਰ ਵੱਲੋਂ ਐਮਜੇ ਅਕਬਰ ਖਿਲਾਫ ਲੱਗੇ ਇਲਜ਼ਾਮਾਂ 'ਤੇ ਕੋਈ ਜਵਾਬ ਨਹੀਂ ਆਇਆ। ਜਦੋਂ ਇਸ ਬਾਰੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਵੀ ਇਸ ਸਬੰਧੀ ਚੁੱਪ ਸਾਧ ਲਈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਆਗੂ ਉਦਿਤ ਰਾਜ ਨੇ ਇਸ਼ਾਰਿਆਂ ਵਿੱਚ ਐਮਜੇ ਅਕਬਰ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ #MeToo ਮੁਹਿੰਮ ਜ਼ਰੂਰੀ ਹੈ ਪਰ 10 ਸਾਲ ਬਾਅਦ ਇਲਜ਼ਾਮ ਲਾਉਣ ਦਾ ਕੀ ਮਤਲਬ ਹੈ? ਇੰਨੇ ਸਾਲਾਂ ਬਾਅਦ ਅਜਿਹੇ ਮਾਮਲੇ ਦੀ ਸੱਚਾਈ ਦੀ ਜਾਂਚ ਕਿਵੇਂ ਕੀਤੀ ਜਾ ਸਕੇਗੀ? ਇਸ ਤਰ੍ਹਾਂ ਤਾਂ ਜਿਸ ਵਿਅਕਤੀ ’ਤੇ ਝੂਠਾ ਇਲਜ਼ਾਮ ਲਾ ਦਿੱਤਾ ਜਾਏਗਾ ਤਾਂ ਇਹ ਸੋਚਣ ਵਾਲੀ ਗੱਲ ਹੈ ਕਿ ਉਸ ਦੇ ਵੱਕਾਰ ਦਾ ਕਿੱਢਾ ਵੱਡਾ ਨੁਕਸਾਨ ਹੋਏਗਾ। ਉਨ੍ਹਾਂ ਕਿਹਾ ਕਿ ਇਹ ਗ਼ਲਤ ਪ੍ਰਥਾ ਦੀ ਸ਼ੁਰੂਆਤ ਹੈ। ਉੱਤਰ-ਪੱਛਮ ਦਿੱਲੀ ਤੋਂ ਸਾਂਸਦ ਉਦਿਤ ਰਾਜ ਨੇ ਵੀ ਕੁਝ ਇਸੇ ਸੁਰ ਵਿੱਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੀ ਕੁੜੀ ਆਪਣੇ ਸਾਥੀ ’ਤੇ ਕਦੀ ਵੀ ਬਲਾਤਕਾਰ ਦਾ ਇਲਜ਼ਾਮ ਲਾ ਕੇ ਉਸ ’ਤੇ ਮੁਕੱਦਮਾ ਦਰਜ ਕਰਾ ਦੇ ਤੇ ਉਸਨੂੰ ਜੇਲ੍ਹ ਭੇਜ ਦਿੱਤਾ ਜਾਏ। ਕੀ ਇਹ ਬਲੇਕਮੇਲਿੰਗ ਲਈ ਇਸਤੇਮਾਲ ਨਹੀਂ ਹੋ ਰਿਹਾ? ਦਰਅਸਲ ਸੋਸ਼ਲ ਮੀਡੀਆ ’ਤੇ #MeToo ਮੁਹਿੰਮ ਚੱਲ ਰਹੀ ਹੈ। ਇਸ ਤਹਿਤ ਮਹਿਲਾਵਾਂ ਆਪਣੇ ਨਾਲ ਹੋਏ ਜਿਣਸੀ ਸੋਸ਼ਣ ਤੇ ਬਦਸਲੂਕੀ ਦੀਆਂ ਕਹਾਣੀਆਂ ਬਿਆਨ ਕਰ ਰਹੀਆਂ ਹਨ। ਮੀਡੀਆ ਤੇ ਫਿਲਮ ਇੰਡਸਟਰੀ ਨਾਲ ਸਬੰਧਤ ਵੱਡੇ ਚਿਹਰੇ ਇਸ ਦੇ ਘੇਰੇ ਵਿੱਚ ਆ ਚੁੱਕੇ ਹਨ।I began this piece with my MJ Akbar story. Never named him because he didn’t “do” anything. Lots of women have worse stories about this predator—maybe they’ll share. #ulti https://t.co/5jVU5WHHo7
— Priya Ramani (@priyaramani) October 8, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement