ਪੜਚੋਲ ਕਰੋ
(Source: ECI/ABP News)
JNU ਦੀ ਸਾਬਕਾ ਵਿਦਿਆਰਥਣ ‘ਤੇ ਦੇਸ਼ਧ੍ਰੋਹ ਦਾ ਕੇਸ, ਫੌਜ 'ਤੇ ਲਾਏ ਸੀ ਇਲਜ਼ਾਮ
ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਜਵਾਹਰ ਲਾਲ ਨਹਿਰੂ ਯੂਨੀਵਰਸੀਟੀ ਦੀ ਸਾਬਕਾ ਵਿਦਿਆਰਥਣ ਤੇ ਕਸ਼ਮੀਰੀ ਲੀਡਰ ਸ਼ੇਹਲਾ ਰਸ਼ੀਦ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
![JNU ਦੀ ਸਾਬਕਾ ਵਿਦਿਆਰਥਣ ‘ਤੇ ਦੇਸ਼ਧ੍ਰੋਹ ਦਾ ਕੇਸ, ਫੌਜ 'ਤੇ ਲਾਏ ਸੀ ਇਲਜ਼ਾਮ Shehla Rashid booked for sedition over posts on Kashmir JNU ਦੀ ਸਾਬਕਾ ਵਿਦਿਆਰਥਣ ‘ਤੇ ਦੇਸ਼ਧ੍ਰੋਹ ਦਾ ਕੇਸ, ਫੌਜ 'ਤੇ ਲਾਏ ਸੀ ਇਲਜ਼ਾਮ](https://static.abplive.com/wp-content/uploads/sites/5/2019/09/06153551/shehla-rashid.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਜਵਾਹਰ ਲਾਲ ਨਹਿਰੂ ਯੂਨੀਵਰਸੀਟੀ ਦੀ ਸਾਬਕਾ ਵਿਦਿਆਰਥਣ ਤੇ ਕਸ਼ਮੀਰੀ ਲੀਡਰ ਸ਼ੇਹਲਾ ਰਸ਼ੀਦ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ੇਹਲਾ ਰਸ਼ੀਦ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਭਾਰਤੀ ਸੈਨਾ ਬਾਰੇ ਫੇਕ ਨਿਊਜ਼ ਫੈਲਾਈ ਹੈ। ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ਼੍ਰੀਵਾਸਤ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਹੈ।
ਦਿੱਲੀ ਪੁਲਿਸ ਵੱਲੋਂ ਦੱਸਿਆ ਗਿਆ ਕਿ ਤਿਲਕ ਮਾਰਗ ਥਾਣੇ ‘ਤੇ ਇੱਕ ਵਕੀਲ ਦੀ ਸ਼ਿਕਾਇਤ ਦੇ ਆਧਾਰ ‘ਤੇ ਸ਼ੇਹਲਾ ਰਾਸ਼ਿਦ ਖਿਲਾਫ ਬੁੱਧਵਾਰ ਨੂੰ ਐਫਆਈਆਰ ਦਰਜ ਕੀਤੀ ਗਈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ, ’ਐਫਆਈਆਰ ਆਈਪੀਸੀ ਦੀ ਧਾਰਾ 124-ਏ (ਦੇਸ਼ਧ੍ਰੋਹ), 153-ਏ (ਧਰਮ, ਜਾਤ, ਜਨਮ ਸਥਾਨ, ਨਿਵਾਸ, ਭਾਸ਼ਾ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ‘ਚ ਦੁਸ਼ਮਨੀ ਨੂੰ ਬੜ੍ਹਾਵਾ ਦੇਣਾ), 153 (ਦੰਗਾ ਭੜਕਾੳਣ ਦੇ ਮਕਸਦ ਨਾਲ ਉਕਸਾਉਣ ਵਾਲਾ ਭਾਸ਼ਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।’
ਸ਼ੇਹਲਾ ਰਸ਼ੀਦ ਨੇ 18 ਅਗਸਤ ਨੂੰ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਸੀ, ਜਿਸ ‘ਚ ਉਸ ਨੇ ਫੌਜ ‘ਤੇ ਕਸ਼ਮੀਰੀਆਂ ਦੇ ਨਾਲ ਅੱਤਿਆਚਾਰ ਕਰਨ ਦੇ ਇਲਜ਼ਾਮ ਲਗਾਏ ਸੀ। ਇਨ੍ਹਾਂ ਇਲਜ਼ਾਮਾਂ ਨੂੰ ਸੈਨਾ ਨੇ ਝੂਠਾ ਦੱਸਿਆ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਅੱਜ ਸ਼ੇਹਲਾ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)