Shikhar Sammelan: ਮੋਦੀ ਸਰਕਾਰ ਅਫ਼ਗ਼ਾਨਿਸਤਾਨ ’ਚ ਆਪਣੇ ਹਥਿਆਰ ਵੀ ਛੱਡ ਆਈ, ਓਵੈਸੀ ਦਾ ਦਾਅਵਾ
ਅਸਦੁਦੀਨ ਓਵੈਸੀ ਨੇ ਕਿਹਾ ਕਿ ਅਸੀਂ ਕਾਬੁਲ ਵਿੱਚ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਾਂ ਤੇ ਅੱਤਵਾਦ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।
Shikhar Sammelan: ਅੱਜ ਏਬੀਪੀ ਨਿਊਜ਼ ਦੇ ਵਿਸ਼ੇਸ਼ ਪ੍ਰੋਗਰਾਮ ਸੰਮੇਲਨ ਵਿੱਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਮੁਖੀ ਅਸਦੁੱਦੀਨ ਓਵੈਸੀ ਨੇ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਸਦੁਦੀਨ ਓਵੈਸੀ ਨੇ ਕਿਹਾ ਕਿ ਅਸੀਂ ਕਾਬੁਲ ਵਿੱਚ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਾਂ ਤੇ ਅੱਤਵਾਦ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੱਲ੍ਹ ਅਫਗਾਨਿਸਤਾਨ ਦੀ ਸਥਿਤੀ 'ਤੇ ਸਰਬ ਪਾਰਟੀ ਮੀਟਿੰਗ ਬੁਲਾਈ ਤੇ ਤਿੰਨ ਘੰਟਿਆਂ ਦੀ ਮੀਟਿੰਗ ਵਿੱਚ ਸਿਰਫ 'ਉਡੀਕੋ ਤੇ ਵੇਖੋ' (ਵੇਟ ਐਂਡ ਵਾਚ Wait & Watch) ਹੀ ਆਖਿਆ। ਇਹ ਮੀਟਿੰਗ ਚੋਣਾਂ ਦੇ ਦ੍ਰਿਸ਼ਟੀਕੋਣ ਤੋਂ ਸੱਦੀ ਗਈ ਸੀ।
ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਆਉਣਾ ਭਾਰਤ ਲਈ ਖਤਰਨਾਕ - ਓਵੈਸੀ
ਅਸਦੁੱਦੀਨ ਓਵੈਸੀ ਨੇ ਕਿਹਾ,“ਭਾਰਤ ਨੇ ਪਿਛਲੇ 20 ਸਾਲਾਂ ਵਿੱਚ ਅਫਗਾਨਿਸਤਾਨ ਉੱਤੇ ਅਰਬਾਂ ਰੁਪਏ ਖਰਚ ਕੀਤੇ ਹਨ। ਉੱਥੋਂ ਦੇ ਲੋਕਾਂ ਨੂੰ ਭਾਰਤ ਸੱਦਿਆ ਗਿਆ ਅਤੇ ਸਿਖਲਾਈ ਦਿੱਤੀ ਗਈ। 700 ਕਰੋੜ ਰੁਪਏ ਖਰਚ ਕੇ, ਸੰਸਦ ਬਣਾਈ ਗਈ, ਡੈਮ ਬਣਾਏ ਗਏ, ਇ ਸਦੇ ਬਾਵਜੂਦ ਭਾਰਤ ਹੁਣ ਦੁਨੀਆ ਵਿੱਚ ਅਲੱਗ-ਥਲੱਗ ਹੋ ਗਿਆ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਭਾਰਤ ਲਈ ਬਹੁਤ ਖਤਰਨਾਕ ਹੈ, ਪਰ ਸਰਕਾਰ ਫਿਰ ਵੀ ‘ਵੇਟ ਐਂਡ ਵਾਚ’ ਦੀ ਸਥਿਤੀ ਵਿੱਚ ਹੈ।
ਓਵੈਸੀ ਨੇ ਅੱਗੇ ਕਿਹਾ, “ਅਫਗਾਨਿਸਤਾਨ ਵਿੱਚ ਭਾਰਤ ਦਾ ਨਿਵੇਸ਼ ਫਸਿਆ ਹੋਇਆ ਹੈ। ਤਾਲਿਬਾਨ ਪ੍ਰਤੀ ਸਾਡੀ ਸਰਕਾਰ ਦਾ ਰਵੱਈਆ ਬਹੁਤ ਗੰਭੀਰ ਮਾਮਲਾ ਹੈ। ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨ ਅਫਗਾਨਿਸਤਾਨ ਵਿੱਚ ਮੌਜੂਦ ਹਨ। ਇਸ ਦੇ ਬਾਵਜੂਦ ਸਾਡੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤਾਲਿਬਾਨ ਬਾਰੇ ਇੱਕ ਸ਼ਬਦ ਨਹੀਂ ਬੋਲਦੇ। ਸਰਕਾਰ ਨੂੰ ਆਪਣੀ ਗੱਲ ਦ੍ਰਿੜਤਾ ਨਾਲ ਰੱਖਣੀ ਚਾਹੀਦੀ ਹੈ।”
ਇਹ ਲੋਕ ਯੂਪੀ ਚੋਣਾਂ ਵਿੱਚ ਤਾਲਿਬਾਨ–ਤਾਲਿਬਾਨ ਕਰਨਗੇ- ਓਵੈਸੀ
ਓਵੈਸੀ ਨੇ ਕਿਹਾ, “ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਅਸਫਲ ਕਿਉਂ ਹੋ ਰਹੀ ਹੈ? ਹੁਣ ਯੂਪੀ ਵਿੱਚ ਚੋਣਾਂ ਹਨ ਤੇ ਇਹ ਲੋਕ ਉੱਥੇ ਤਾਲਿਬਾਨ-ਤਾਲਿਬਾਨ ਕਰਨਗੇ।” ਉਨ੍ਹਾਂ ਕਿਹਾ,“ ਅਸੀਂ ਕਿੱਥੇ ਹਾਂ? ਸਰਕਾਰ ਦੀ ਵਿਦੇਸ਼ ਨੀਤੀ ਚੰਗੀ ਨਹੀਂ। ਅਸੀਂ ਆਪਣੇ ਹਥਿਆਰ ਅਫਗਾਨਿਸਤਾਨ ਸਥਿਤ ਆਪਣੇ ਦੂਤਾਵਾਸ ਵਿੱਚ ਛੱਡ ਦਿੱਤੇ ਹਨ। ਇਹ ਗੱਲ ਸੁਰੱਖਿਆ ਮਾਹਿਰਾਂ ਨੇ ਆਖੀ ਹੈ।
ਜੇ ਤੁਸੀਂ ਵਿਦੇਸ਼ ਮੰਤਰੀ ਹੁੰਦੇ ਤਾਂ ਤੁਸੀਂ ਕੀ ਕਰਦੇ? ਇਸ ਸਵਾਲ ਦੇ ਜਵਾਬ ਵਿੱਚ ਓਵੈਸੀ ਨੇ ਕਿਹਾ, “ਮੇਰਾ ਮੰਤਵ ਮੰਤਰੀ ਬਣਨਾ ਨਹੀਂ ਹੈ। ਜੇਕਰ ਸਰਕਾਰ ਸਾਡੀ ਗੱਲ ਸੁਣਦੀ ਤਾਂ 6-7 ਸਾਲਾਂ ਤੱਕ ਸੌਂਦੀ ਨਾ। ਚੀਨ ਸਾਡੀ ਧਰਤੀ 'ਤੇ ਬੈਠਾ ਹੈ। ਚੀਨ ਸਿੱਧੇ ਤੌਰ ’ਤੇ ਪਾਕਿਸਤਾਨ ਦਾ ਸਮਰਥਨ ਕਰਦਾ ਹੈ। ਅਫਗਾਨਿਸਤਾਨ ਤੋਂ ਪਾਕਿਸਤਾਨ ਨੂੰ ਫਾਇਦਾ ਹੋਵੇਗਾ।'' ਉਨ੍ਹਾਂ ਕਿਹਾ,'' ਹੁਣ ਸਰਕਾਰ ਨੂੰ ਨਵੀਂ ਵਿਦੇਸ਼ ਨੀਤੀ ਬਣਾਉਣੀ ਪਵੇਗੀ। ਤਾਲਿਬਾਨ ਬਾਰੇ ਇੰਤਜ਼ਾਰ ਕਰੋ ਅਤੇ ਦੇਖੋ ਦੀ ਨੀਤੀ ਚੰਗੀ ਨਹੀਂ ਹੈ। ਸਰਕਾਰ ਸਿਰਫ ਰਿਸ਼ਤੇ ਬਣਾ ਕੇ ਵਿਦੇਸ਼ ਨੀਤੀ ਨਹੀਂ ਚਲਾ ਸਕਦੀ।
ਇਹ ਵੀ ਪੜ੍ਹੋ: IAS ਦੇ ਅਹੁਦੇ ਤੋਂ ਅਸਤੀਫ਼ਾ ਦੇ ਸ਼ੁਰੂ ਕੀਤਾ ਇਹ ਕੰਮ, ਹੁਣ 14,000 ਕਰੋੜ ਦਾ ਕਾਰੋਬਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin