ਪੜਚੋਲ ਕਰੋ
Advertisement
ਗ੍ਰੀਨ ਪਟਾਕੇ ਬਣਾਉਣ ਲਈ ਸਬਜ਼ੀਆਂ 'ਚ ਫਿੱਟ ਕੀਤੇ ਆਮ ਬੰਬ
ਨਵੀਂ ਦਿੱਲੀ: ਗ੍ਰੀਨ ਪਟਾਕੇ ਬਣਾਉਣ ਲਈ ਕਈ ਲੋਕਾਂ ਨੇ ਸਬਜ਼ੀਆਂ ਵਿੱਚ ਬਾਜ਼ਾਰਾਂ ਵਿੱਚ ਆਮ ਵਿਕਣ ਵਾਲੇ ਬੰਬ ਹੀ ਫਿੱਟ ਕਰ ਦਿੱਤੇ। ਅਜਿਹਾ ਅਣਜਾਣੇ ਜਾਂ ਗ੍ਰੀਨ ਪਟਾਕਿਆਂ ਬਾਰੇ ਗਿਆਨ ਨਾ ਹੋਣ ਦੀ ਵਜ੍ਹਾ ਨਾਲ ਨਹੀਂ ਬਲਕਿ ਰੋਸ ਪ੍ਰਗਟ ਕਰਨ ਲਈ ਕੀਤਾ ਗਿਆ ਹੈ।
ਦਿੱਲੀ ਦੇ ਸਦਰ ਬਾਜ਼ਾਰ ਵੈੱਲਫੇਅਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਵੱਲੋਂ ਗ੍ਰੀਨ ਭਾਵ ਘੱਟ ਪ੍ਰਦੂਸ਼ਣ ਕਰਨ ਵਾਲੇ ਪਟਾਕਿਆਂ ਦੀ ਹੀ ਵਿਕਰੀ ਕੀਤੇ ਜਾਣ ਦੇ ਫੈਸਲੇ ਖ਼ਿਲਾਫ਼ ਅਜਿਹਾ ਮਖੌਲੀਆ ਪ੍ਰਦਰਸ਼ਨ ਕੀਤਾ ਹੈ। ਇੱਥੋਂ ਦੇ ਪਟਾਕਾ ਵਿਕਰੇਤਾਵਾਂ ਨੇ ਹਰੀਆਂ ਸਬਜ਼ੀਆਂ ਵਿੱਚ ਆਮ ਪਟਾਕੇ ਤੁੰਨ-ਤੁੰਨ ਕੇ ਭਰ ਦਿੱਤੇ ਤੇ ਉਨ੍ਹਾਂ ਨੂੰ ਵੇਚ ਕੇ ਰੋਸ ਜ਼ਾਹਰ ਕੀਤਾ।
ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਗ੍ਰੀਨ ਪਟਾਕੇ ਕੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੁਲਿਸ ਨੂੰ ਇਸ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਇਸ ਸਬੰਧੀ ਪੂਰੀ ਲਿਸਟ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ। ਪਰ ਉਹ ਰੋਜ਼ ਲਾਰਿਆਂ ਵਿੱਚ ਹੀ ਰਹਿ ਰਹੇ ਹਨ। ਦੁਕਾਨਦਾਰਾਂ ਨੇ ਆਪਣਾ ਨੁਕਸਾਨ ਹੋਣ ਦੀ ਦੁਹਾਈ ਦਿੰਦਿਆਂ ਕਿਹਾ ਕਿ ਅਜਿਹੇ ਹੁਕਮ ਲਾਗੂ ਕਰ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਸੁਣਾ ਦੇਣੇ ਚਾਹੀਦੇ ਹਨ ਤਾਂ ਜੋ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।Delhi: Sadar Bazar Welfare Association is staging a protest against the SC order on green crackers, by putting firecrackers inside green vegetables. President of the Association HS Chhabra says "We don't even know what green crackers are. There is no green cracker in the market." pic.twitter.com/xKso23wtUe
— ANI (@ANI) November 7, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement