ਵੈਸ਼ਣੋ ਦੇਵੀ ਯਾਤਰਾ ਪੰਜ ਮਹੀਨੇ ਬਾਅਦ ਸ਼ੁਰੂ, ਜਾਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਸ੍ਰੀ ਵੈਸ਼ਣੋ ਦੇਵੀ ਮੰਦਰ ਬੋਰਡ ਨੇ ਪਹਿਲੇ ਹਫ਼ਤੇ ਰੋਜ਼ਾਨਾ 2000 ਤੀਰਥ ਯਾਤਰੀਆਂ ਦੀ ਹੱਦ ਤੈਅ ਕੀਤੀ ਹੈ। ਇਨ੍ਹਾਂ 'ਚੋਂ 1900 ਯਾਤਰੀ ਜੰਮੂ-ਕਸ਼ਮੀਰ ਤੇ ਬਾਕੀ 100 ਯਾਤਰੀ ਬਾਹਰ ਤੋਂ ਹੋਣਗੇ। ਇਸ ਤੋਂ ਬਾਅਦ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ ਤੇ ਉਸੇ ਮੁਤਾਬਕ ਫੈਸਲੇ ਕੀਤੇ ਜਾਣਗੇ।
ਜੰਮੂ: ਜੰਮੂ-ਕਸ਼ਮੀਰ 'ਚ ਪਹਾੜੀਆਂ 'ਚ ਵੈਸ਼ਣੋ ਦੇਵੀ ਗੁਫਾ ਮੰਦਰ ਦੀ ਯਾਤਰਾ ਕੋਰੋਨਾਵਾਇਰਸ ਕਾਰਨ ਪੰਜ ਮਹੀਨੇ ਬੰਦ ਰਹਿਣ ਮਗਰੋਂ ਅੱਜ ਫਿਰ ਤੋਂ ਸ਼ੁਰੂ ਹੋ ਰਹੀ ਹੈ। ਬੀਤੀ 18 ਮਾਰਚ ਨੂੰ ਯਾਤਰਾ ਰੱਦ ਕੀਤੀ ਗਈ ਸੀ।
ਸ੍ਰੀ ਵੈਸ਼ਣੋ ਦੇਵੀ ਮੰਦਰ ਬੋਰਡ ਨੇ ਪਹਿਲੇ ਹਫ਼ਤੇ ਰੋਜ਼ਾਨਾ 2000 ਤੀਰਥ ਯਾਤਰੀਆਂ ਦੀ ਹੱਦ ਤੈਅ ਕੀਤੀ ਹੈ। ਇਨ੍ਹਾਂ 'ਚੋਂ 1900 ਯਾਤਰੀ ਜੰਮੂ-ਕਸ਼ਮੀਰ ਤੇ ਬਾਕੀ 100 ਯਾਤਰੀ ਬਾਹਰ ਤੋਂ ਹੋਣਗੇ। ਇਸ ਤੋਂ ਬਾਅਦ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ ਤੇ ਉਸੇ ਮੁਤਾਬਕ ਫੈਸਲੇ ਕੀਤੇ ਜਾਣਗੇ।
ਯਾਤਰਾ ਰਜਿਸਟ੍ਰੇਸ਼ਨ ਵਿੰਡੋ 'ਤੇ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਆਨਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਯਾਤਰਾ ਦੀ ਆਗਿਆ ਦਿੱਤੀ ਜਾਵੇਗੀ। ਯਾਤਰੀਆਂ ਲਈ ਆਪਣੇ ਮੋਬਾਇਲ ਫੋਨ 'ਚ 'ਅਰੋਗਿਆ ਸੇਤੂ ਐਪ' ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ। ਚਿਹਰੇ 'ਤੇ ਮਾਸਕ ਤੇ ਕਵਰ ਕਰਨਾ ਜ਼ਰੂਰੀ ਹੋਵੇਗਾ। ਯਾਤਰਾ ਦੌਰਾਨ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਵੀ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਕੋਰੋਨਾ ਦਾ ਸ਼ਿਕਾਰ, ਮਾਨਸਾ 'ਚ ਲਹਿਰਾਇਆ ਸੀ ਤਿਰੰਗਾ
10 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਮਹਿਲਾਵਾਂ, ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕ ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ। ਹਾਲਾਤ ਠੀਕ ਹੋਣ ਤੋਂ ਬਾਅਦ ਇਸ ਨੋਟੀਫਿਕੇਸ਼ਨ ਦੀ ਸਮੀਖਿਆ ਕੀਤੀ ਜਾਵੇਗੀ।
ਕਟੜਾ ਤੋਂ ਭਵਨ ਜਾਣ ਲਈ ਬਾਣਗੰਗਾ, ਅਰਧਕੁੰਵਾਰੀ ਤੇ ਸਾਂਝੀਛੱਤ ਦੇ ਪਹਿਲਾਂ ਵਾਲੇ ਰਾਹਾਂ ਦੀ ਵਰਤੋਂ ਕੀਤੀ ਜਾਵੇਗੀ। ਭਵਨ ਤੋਂ ਆਉਣ ਲਈ ਹਿਮਕੋਟੀ ਮਾਰਗ-ਤਾਰਾਕੋਟ ਮਾਰਗ ਦਾ ਇਸਤੇਮਾਲ ਕੀਤਾ ਜਾਵੇਗਾ।
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ, ਅੱਗੇ ਧੋਨੀ ਦੀ ਇਹ ਯੋਜਨਾਜੋ ਬਾਇਡਨ ਬਣੇ ਅਮਰੀਕਾ ਦੇ ਰਾਸ਼ਰਪਤੀ ਤਾਂ ਭਾਰਤੀਆਂ ਨੂੰ ਹੋਣਗੇ ਇਹ ਫਾਇਦੇ, ਚੋਣਾਂ ਤੋਂ ਪਹਿਲਾਂ ਵੱਡਾ ਐਲਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ