(Source: ECI/ABP News)
ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਕੋਰੋਨਾ ਦਾ ਸ਼ਿਕਾਰ, ਮਾਨਸਾ 'ਚ ਲਹਿਰਾਇਆ ਸੀ ਤਿਰੰਗਾ
ਕਾਂਗੜ ਨੇ ਸ਼ਨੀਵਾਰ ਗਲੇ 'ਚ ਦਿੱਕਤ ਆਉਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਸੀ। ਇਸ ਵੇਲੇ ਉਹ ਰਾਮਪੁਰਾ 'ਚ ਆਪਣੇ ਪਿੰਡ ਕਾਂਗੜ 'ਚ ਘਰ 'ਚ ਇਕਾਂਤਵਾਸ ਹਨ।
![ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਕੋਰੋਨਾ ਦਾ ਸ਼ਿਕਾਰ, ਮਾਨਸਾ 'ਚ ਲਹਿਰਾਇਆ ਸੀ ਤਿਰੰਗਾ Gurpreet singh kangar corona positive Punjab cabinet minister ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਕੋਰੋਨਾ ਦਾ ਸ਼ਿਕਾਰ, ਮਾਨਸਾ 'ਚ ਲਹਿਰਾਇਆ ਸੀ ਤਿਰੰਗਾ](https://static.abplive.com/wp-content/uploads/sites/5/2018/04/21174114/MLA-Rampura-Phul-Gurpreet-Kangar-New-cabinet-Minister.jpg?impolicy=abp_cdn&imwidth=1200&height=675)
ਚੰਡੀਗੜ੍ਹ: ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਆਜ਼ਾਦੀ ਦਿਹਾੜੇ 'ਤੇ ਉਨ੍ਹਾਂ ਮਾਨਸਾ 'ਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੁਝ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। ਐਤਵਾਰ ਹੀ ਉਨ੍ਹਾਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਮਾਨਸਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਅਧਿਕਾਰੀਆਂ ਨੂੰ ਵੀ ਕੋਰੋਨਾ ਜਾਂਚ ਕਰਾਉਣ ਲਈ ਕਿਹਾ ਗਿਆ ਹੈ।
ਕਾਂਗੜ ਨੇ ਸ਼ਨੀਵਾਰ ਗਲੇ 'ਚ ਦਿੱਕਤ ਆਉਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਸੀ। ਇਸ ਵੇਲੇ ਉਹ ਰਾਮਪੁਰਾ 'ਚ ਆਪਣੇ ਪਿੰਡ ਕਾਂਗੜ 'ਚ ਘਰ 'ਚ ਇਕਾਂਤਵਾਸ ਹਨ। ਬੇਸ਼ੱਕ ਕੈਬਨਿਟ ਮੰਤਰੀ ਕੋਰੋਨਾ ਪੌਜ਼ੇਟਿਵ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ, ਅੱਗੇ ਧੋਨੀ ਦੀ ਇਹ ਯੋਜਨਾ
ਜੋ ਬਾਇਡਨ ਬਣੇ ਅਮਰੀਕਾ ਦੇ ਰਾਸ਼ਰਪਤੀ ਤਾਂ ਭਾਰਤੀਆਂ ਨੂੰ ਹੋਣਗੇ ਇਹ ਫਾਇਦੇ, ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)