(Source: ECI/ABP News)
Farmer Protest: ਸ਼ੁਭਕਰਨ ਸਿੰਘ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਹਰਿਆਣਾ ਸਰਕਾਰ ਨੂੰ ਲੱਗਿਆ ਝਟਕਾ
ਸੁਪਰੀਮ ਕੋਰਟ ਨੇ ਕਿਹਾ ਕਿ ਰਿਟਾਇਡ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਜੋ ਕਮੇਟੀ ਬਣੀ ਹੈ ਉਸ ਵਿੱਚ ਹਰਿਆਣਾ ਤੇ ਪੰਜਾਬ ਦੋਵਾਂ ਦੇ ADGP ਰੈਂਕ ਦੇ ਅਧਿਕਾਰੀ ਸ਼ਾਮਲ ਹਨ ਜਿਸ ਨਾਲ ਲੋਕਾਂ ਦਾ ਕਾਨੂੰਨ ਵਿੱਚ ਭਰੋਸਾ ਮਜਬੂਤ ਹੋਵੇਗਾ।
![Farmer Protest: ਸ਼ੁਭਕਰਨ ਸਿੰਘ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਹਰਿਆਣਾ ਸਰਕਾਰ ਨੂੰ ਲੱਗਿਆ ਝਟਕਾ Shubkaran Singhs case reached the Supreme Court a blow to the Haryana government Farmer Protest: ਸ਼ੁਭਕਰਨ ਸਿੰਘ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਹਰਿਆਣਾ ਸਰਕਾਰ ਨੂੰ ਲੱਗਿਆ ਝਟਕਾ](https://feeds.abplive.com/onecms/images/uploaded-images/2024/04/01/a8292d46b43b57402aff6b9e04f145cf1711963511871674_original.jpg?impolicy=abp_cdn&imwidth=1200&height=675)
Farmer Protest: ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ਉੱਤੇ ਪ੍ਰਦਰਸ਼ਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੂੰ ਝਟਕਾ ਦਿੱਤਾ ਹੈ। ਸ਼ੁਭਕਰਨ ਦੀ ਮੌਤ ਨੂੰ ਲੈ ਕੇ ਹਾਈਕੋਰਟ ਦੀ ਨਿਆਂਇਕ ਜਾਂਚ ਉੱਤੇ ਸਟੇਅ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਰਿਪੋਰਟ ਉੱਤੇ ਵਿਚਾਰ ਕੀਤਾ ਜਾਵੇਗਾ। ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਪੁਲਿਸ ਨਾਲ ਝੜਪ ਦੌਰਾਨ ਮੌਤ ਦੀ ਜਾਂਚ ਹਾਈਕੋਰਟ ਦੇ ਰਿਹਾਇਡ ਜੱਜ ਤੋਂ ਕਰਵਾਉਣ ਦੇ ਹਾਈਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਹਰਿਆਣਾ ਸਰਕਾਰ ਨੇ ਚੁਣੌਤੀ ਦਿੱਤੀ ਸੀ। ਹਰਿਆਣਾ ਦੇ ਵਕੀਲ ਪ੍ਰਦੀਪ ਤੇ ਪਟੀਸ਼ਨਕਰਤਾ ਹਰਿੰਦਰ ਪਾਲ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਸਨ।
ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੇ ਨਿਰਦੇਸ਼ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਰਿਟਾਇਡ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਜੋ ਕਮੇਟੀ ਬਣੀ ਹੈ ਉਸ ਵਿੱਚ ਹਰਿਆਣਾ ਤੇ ਪੰਜਾਬ ਦੋਵਾਂ ਦੇ ADGP ਰੈਂਕ ਦੇ ਅਧਿਕਾਰੀ ਸ਼ਾਮਲ ਹਨ ਜਿਸ ਨਾਲ ਲੋਕਾਂ ਦਾ ਕਾਨੂੰਨ ਵਿੱਚ ਭਰੋਸਾ ਮਜਬੂਤ ਹੋਵੇਗਾ।
ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਜਿਸ ਦੀ ਸੁਣਵਾਈ 10 ਅਪ੍ਰੈਵ ਨੂੰ ਹੋਣੀ ਹੈ ਤੇ ਰਿਪੋਰਟ ਵੀ ਕੋਰਟ ਵਿੱਚ ਦਾਖ਼ਲ ਨਹੀਂ ਹੋਇਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 19 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ ਕਿਸਾਨ ਅੰਦੋਲਨ ਦੇ 9ਵੇਂ ਦਿਨ ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ ਉੱਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਸੀ। ਮਰਨ ਵਾਲੇ ਕਿਸਾਨ ਦੀ ਪਛਾਣ 21 ਸਾਲਾ ਸ਼ੁਭਕਰਨ ਸਿੰਘ ਵਜੋ ਹੋਈ ਸੀ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਬੱਲੋ ਪਿੰਡ ਦਾ ਰਹਿਣ ਵਾਲੀ ਸੀ। ਉਹ ਆਪਣੀਆਂ ਦੋ ਭੈਣਾ ਦਾ ਇਕਲੌਤਾ ਭਰਾ ਸੀ ਤੇ ਉਸ ਦੀ ਮਾਂ 13 ਸਾਲ ਹੀ ਪਰਿਵਾਰ ਨੂੰ ਛੱਡ ਕੇ ਪੇਕੇ ਚਲੀ ਗਈ ਸੀ ਤੇ ਜਿਸ ਤੋਂ ਬਾਅਦ ਦਾਦੀ ਸੁਖਜੀਤ ਕੌਰ ਨੇ ਤਿੰਨਾ ਜਵਾਕਾਂ ਨੂੰ ਪਾਲ਼ਿਆ ਸੀ।
ਸ਼ੁਭਕਰਨ ਆਪਣੇ ਪਿਤਾ ਨਾਲ ਮਿਲ ਕੇ ਖੇਤੀ ਦਾ ਕੰਮ ਕਰਦਾ ਤੇ ਉਨ੍ਹਾਂ ਦਾ ਪਰਿਵਾਰ ਕੱਚੇ ਘਰ ਵਿੱਚ ਰਹਿੰਦਾ ਸੀ। ਉਸ ਦੇ ਪਰਿਵਾਰ ਉੱਤੇ 18 ਲੱਖ ਦਾ ਕਰਜ਼ਾ ਸੀ। ਇਸ ਦੌਰਾਨ ਕਿਸਾਨੀ ਮੰਗਾਂ ਨੂੰ ਲੈ ਕੇ ਉਹ ਖਨੌਰੀ ਸਰਹੱਦ ਉੱਤੇ ਧਰਨਾ ਦੇਣ ਲਈ ਗਿਆ ਜਿੱਥੇ ਪੁਲਿਸ ਨਾਲ ਹੋਈ ਝੜਪ ਦੌਰਾਨ ਉਸ ਦੀ ਮੌਤ ਹੋ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)