Vaccine Against Cervical Cancer : ਸਰਵਾਈਕਲ ਕੈਂਸਰ ਵਿਰੋਧੀ ਵੈਕਸੀਨ ਬਣਾਏਗੀ ਸੀਰਮ ਇੰਸਟੀਚਿਊਟ, DCGI ਤੋਂ ਮੰਗੀ ਮਨਜ਼ੂਰੀ
ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸਰਵਾਈਕਲ ਕੈਂਸਰ ਵਿਰੋਧੀ ਵੈਕਸੀਨ ਬਣਾਉਣ ਲਈ ਦੇਸ਼ ਦੇ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ। ਭਾਰਤ ਦੀ ਪਹਿਲੀ ਚਤੁਰਭੁਜ ਹਿਊਮਨ ਪੈਪਿਲੋਮਾਵਾਇਰਸ ਵੈਕਸੀਨ ਪੂਰੀ ਤਰ੍ਹਾਂ ਸਵਦੇਸ਼ੀ ਤੌਰ 'ਤੇ ਵਿਕਸਤ ਕੀਤੀ ਗਈ ਹੈ।
ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਸਰਵਾਈਕਲ ਕੈਂਸਰ ਵਿਰੋਧੀ ਵੈਕਸੀਨ ਬਣਾਉਣ ਲਈ ਦੇਸ਼ ਦੇ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ। ਭਾਰਤ ਦੀ ਪਹਿਲੀ ਚਤੁਰਭੁਜ ਹਿਊਮਨ ਪੈਪਿਲੋਮਾਵਾਇਰਸ ਵੈਕਸੀਨ (QHPV) ਪੂਰੀ ਤਰ੍ਹਾਂ ਸਵਦੇਸ਼ੀ ਤੌਰ 'ਤੇ ਵਿਕਸਤ ਕੀਤੀ ਗਈ ਹੈ। ਕੰਪਨੀ ਨੇ ਇਸ ਦਾ ਨਾਂ 'Servac' ਬ੍ਰਾਂਡ ਰੱਖਿਆ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੁਣੇ ਸਥਿਤ ਐਸਆਈਆਈ ਨੇ ਬਾਇਓਟੈਕਨਾਲੋਜੀ ਵਿਭਾਗ (ਡੀਓਬੀ) ਦੀ ਸਹਾਇਤਾ ਨਾਲ ਇਸ ਵੈਕਸੀਨ ਦੇ ਪੜਾਅ II ਤੇ 3 ਦੇ ਕਲੀਨਿਕਲ ਟਰਾਇਲਾਂ ਨੂੰ ਪੂਰਾ ਕਰਨ ਤੋਂ ਬਾਅਦ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ ਬਜ਼ਾਰ ਵਿੱਚ ਵਿਕਰੀ ਲਈ ਵੈਕਸੀਨ ਦਾ ਉਤਪਾਦਨ ਕਰਨ ਲਈ ਮਨਜ਼ੂਰੀ ਮੰਗੀ ਹੈ।
SII ਵਿੱਚ ਸਰਕਾਰ ਅਤੇ ਰੈਗੂਲੇਟਰੀ ਮਾਮਲਿਆਂ ਵਿੱਚ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਡੀਸੀਜੀਆਈ ਨੂੰ ਸੌਂਪੀ ਅਰਜ਼ੀ ਵਿੱਚ ਕਿਹਾ ਕਿ ਸਰਵਵੈਕ ਵੈਕਸੀਨ ਮਜ਼ਬੂਤ ਐਂਟੀਬਾਡੀ ਪ੍ਰਤੀਕ੍ਰਿਆ ਦਾ ਪ੍ਰਦਰਸ਼ਨ ਕੀਤਾ ਹੈ, ਜੋ ਹਰ ਕਿਸਮ ਦੇ ਟੀਚਾ HPV ਅਤੇ ਖੁਰਾਕਾਂ ਤੇ ਉਮਰ ਸਮੂਹ ਆਧਾਰ 'ਤੇ ਲਗਭਗ ਹਜ਼ਾਰ ਗੁਣਾ ਜ਼ਿਆਦਾ ਹੈ। ਅਰਜ਼ੀ ਵਿੱਚ ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਲੱਖਾਂ ਔਰਤਾਂ ਸਰਵਾਈਕਲ ਕੈਂਸਰ ਦੇ ਨਾਲ-ਨਾਲ ਕੁਝ ਹੋਰ ਕੈਂਸਰਾਂ ਤੋਂ ਪੀੜਤ ਹੁੰਦੀਆਂ ਹਨ ਤੇ ਮੌਤ ਦਾ ਅਨੁਪਾਤ ਵੀ ਬਹੁਤ ਜ਼ਿਆਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਕੰਪਨੀ ਨੇ ਡਾਕਟਰ ਐਨ ਕੇ ਅਰੋੜਾ ਦੀ ਅਗਵਾਈ ਵਾਲੇ ਐਚਪੀਵੀ ਦੇ ਵਰਕਿੰਗ ਗਰੁੱਪ ਦੇ ਸਾਹਮਣੇ ਪੇਸ਼ਕਾਰੀ ਵੀ ਦਿੱਤੀ ਹੈ। ਸਰਵਾਈਕਲ ਕੈਂਸਰ 15 ਤੋਂ 44 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਸਭ ਤੋਂ ਆਮ ਹੁੰਦਾ ਹੈ। ਅਰਜ਼ੀ ਵਿੱਚ ਦੱਸਿਆ ਗਿਆ ਹੈ ਕਿ ਹਰ ਸਾਲ ਲੱਖਾਂ ਔਰਤਾਂ ਬੱਚੇਦਾਨੀ ਦੇ ਕੈਂਸਰ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਇਸ ਮਾਮਲੇ ਵਿੱਚ ਮੌਤ ਦਰ ਬਹੁਤ ਜ਼ਿਆਦਾ ਹੈ। ਐਪਲੀਕੇਸ਼ਨ ਵਿੱਚ ਕਿਹਾ ਗਿਆ ਹੈ, "ਕਿਉਂਕਿ ਸਾਡਾ ਦੇਸ਼ ਇਸ ਸਮੇਂ ਬੱਚੇਦਾਨੀ ਦੇ ਕੈਂਸਰ ਦੇ ਟੀਕਿਆਂ ਲਈ ਪੂਰੀ ਤਰ੍ਹਾਂ ਵਿਦੇਸ਼ੀ ਨਿਰਮਾਤਾਵਾਂ 'ਤੇ ਨਿਰਭਰ ਹੈ, ਸਾਡੇ ਦੇਸ਼ ਦੇ ਨਾਗਰਿਕ ਇਹ ਟੀਕੇ ਬਹੁਤ ਜ਼ਿਆਦਾ ਕੀਮਤ 'ਤੇ ਖਰੀਦਣ ਲਈ ਪਾਬੰਦ ਹਨ।