ਸਿੱਖ ਸਮਾਜ ਨੂੰ ਵੱਡੀ ਰਾਹਤ, ਹੁਣ ਏਅਰਪੋਰਟ 'ਤੇ ਕੰਮ ਕਰਦੇ ਸਿੱਖ ਕਰਮਚਾਰੀ ਪਾ ਸਕਣਗੇ ਕਿਰਪਾਨ, ਸਰਕਾਰ ਨੇ ਆਦੇਸ਼ 'ਚ ਕੀਤੀ ਸੋਧ
ਨਵੀਂ ਦਿੱਲੀ: ਸਿੱਖ ਸਮਾਜ ਨੂੰ ਕੇਂਦਰ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਘਰੇਲੂ ਏਅਰਪੋਰਟ 'ਤੇ ਕਰਮਚਾਰੀ ਵੀ ਕਿਰਪਾਨ ਧਾਰਨ ਕਰ ਸਕਦੇ ਹਨ ਤੇ ਆਪਣੇ ਕੰਮ ਦੌਰਾਨ ਇਸ ਨੂੰ ਪਹਿਨ ਸਕਦੇ ਹਨ।
ਮਨਪ੍ਰੀਤ ਕੌਰ ਦੀ ਰਿਪੋਰਟ
ਨਵੀਂ ਦਿੱਲੀ: ਸਿੱਖ ਸਮਾਜ ਨੂੰ ਕੇਂਦਰ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਘਰੇਲੂ ਏਅਰਪੋਰਟ 'ਤੇ ਕਰਮਚਾਰੀ ਵੀ ਕਿਰਪਾਨ ਧਾਰਨ ਕਰ ਸਕਦੇ ਹਨ ਤੇ ਆਪਣੇ ਕੰਮ ਦੌਰਾਨ ਇਸ ਨੂੰ ਪਹਿਨ ਸਕਦੇ ਹਨ। ਕੇਂਦਰ ਸਰਕਾਰ (Central Govt) ਨੇ ਆਪਣੇ ਨਿਰਦੇਸ਼ਾਂ 'ਚ ਸੋਧ ਕਰਕੇ ਘਰੇਲੂ ਟਰਮੀਨਲ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕਕਾਰ ਪਾਉਣ 'ਤੇ ਪਾਬੰਦੀ ਨਹੀਂ ਹੋਵੇਗੀ।
ਸਿੱਖ ਸਮਾਜ ਨੂੰ ਵੱਡੀ ਰਾਹਤ, ਹੁਣ ਏਅਰਪੋਰਟ 'ਤੇ ਕੰਮ ਕਰਦੇ ਸਿੱਖ ਕਰਮਚਾਰੀ ਪਾ ਸਕਣਗੇ ਕਿਰਪਾਨ, ਸਰਕਾਰ ਨੇ ਆਦੇਸ਼ 'ਚ ਕੀਤੀ ਸੋਧ pic.twitter.com/d2lfnIvD3Y
— ABP Sanjha (@abpsanjha) March 14, 2022
ਹਾਲਾਂਕਿ ਇਹ ਸ਼ਰਤ ਵੀ ਰੱਖੀ ਗਈ ਹੈ ਕਿ ਕਿਰਪਾਨ ਦਾ ਸਾਈਜ਼ 9 ਇੰਚ ਤਕ ਹੀ ਹੋਣਾ ਚਾਹੀਦਾ ਹੈ ਤੇ ਉਸ ਦਾ ਬਲੇਡ 6 ਇੰਚ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਵਲ ਏਵੀਏਸ਼ਨ ਸਕਿਓਰਟੀ ਵੱਲੋਂ ਸੋਧ ਕੀਤਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।
Recent order of @MoCA_GoI restricting Sikh Employees from carrying kirpan at airport during duty has bn changed. The corrigendum removed objectionable restriction. Employees (& passengers) can carry Kripan at Indian airports
— Manjinder Singh Sirsa (@mssirsa) March 14, 2022
Thanking @PMOIndia & @JM_Scindia Ji for swift action pic.twitter.com/DZ1yraUzqM
ਦਸ ਦਈਏ ਪਹਿਲਾਂ ਮੰਤਰਾਲੇ ਵੱਲੋਂ ਆਦੇਸ਼ ਜਾਰੀ ਕਰਕੇ ਸਿਰਫ ਮੁਸਾਫਰਾਂ ਦੇ ਕਿਰਪਾਨ ਪਾਉਣ 'ਤੇ ਪਾਬੰਦੀ ਹਟਾਈ ਗਈ ਸੀ ਪਰ ਹੁਣ ਏਅਰਪੋਰਟ ਦੇ ਕਰਮਚਾਰੀਆਂ ਨੂੰ ਵੀ ਇਸ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਹਵਾਈ ਅੱਡਿਆਂ ’ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ’ਤੇ ਪਾਬੰਦੀ ਲਾਉਣ ਦਾ ਸਖ਼ਤ ਨੋਟਿਸ ਲਿਆ ਸੀ। ਧਾਮੀ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਹਾਲ ਹੀ 'ਚ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਵਿੱਚ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡੇ ਦੇ ਅੰਦਰ ਕਿਰਪਾਨ ਪਹਿਨਣ ਦੀ ਮਨਾਹੀ ਕੀਤੀ ਹੈ, ਜਿਸ ਨੂੰ ਉਨ੍ਹਾਂ ਸਿੱਖ ਸੰਪਰਦਾਵਾਂ ਨਾਲ ਧੱਕਾ ਦੱਸਿਆ ਸੀ।