ਪੜਚੋਲ ਕਰੋ
ਭਾਰਤੀ ਸੁਪਰੀਮ ਕੋਰਟ 'ਚ ਅੰਮ੍ਰਿਤਧਾਰੀ ਵਕੀਲ ਨੂੰ ਕਿਰਪਾਨ ਸਮੇਤ ਦਾਖ਼ਲ ਹੋਣੋਂ ਰੋਕਿਆ

ਨਵੀਂ ਦਿੱਲੀ: ਦੇਸ਼ ਦੀ ਸਰਬਉੱਚ ਅਦਾਲਤ ਵਿੱਚ ਅੰਮ੍ਰਿਤਧਾਰੀ ਵਕੀਲ ਨੂੰ ਕਿਰਪਾਨ ਸਮੇਤ ਜਾਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਵਕੀਲ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਇਸ ਸਬੰਧੀ ਦੇਸ਼ ਦੇ ਚੀਫ਼ ਜਸਟਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਵਕੀਲ ਮੁਤਾਬਕ ਜਿਸ ਨਿਯਮ ਤਹਿਤ ਉਨ੍ਹਾਂ ਨੂੰ ਰੋਕਿਆ ਗਿਆ, ਉਹ ਸਿਰਫ ਹਵਾਈ ਅੱਡਿਆਂ 'ਤੇ ਲਾਗੂ ਹੁੰਦਾ ਹੈ।
ਪੁਲਿਸ ਮੁਤਾਬਕ ਅੰਮ੍ਰਿਤਪਾਲ ਦੀ ਕਿਰਪਾਨ ਛੇ ਇੰਚ ਤੋਂ ਵੱਧ ਲੰਮੀ ਸੀ, ਜਿਸ ਨੂੰ ਅਦਾਲਤ ਵਿੱਚ ਲਿਜਾਣ ਨਹੀਂ ਦਿੱਤਾ ਜਾ ਸਕਦਾ ਪਰ ਅੰਮ੍ਰਿਤਪਾਲ ਦਾ ਤਰਕ ਹੈ ਕਿ ਦੇਸ਼ ਦੇ ਕਾਨੂੰਨ ਵਿੱਚ ਕਿਧਰੇ ਵੀ ਕਿਰਪਾਨ ਦੀ ਲੰਬਾਈ ਬਾਰੇ ਕਿਤੇ ਵੀ ਕੁਝ ਨਹੀਂ ਲਿਖਿਆ ਹੋਇਆ। ਖ਼ਾਲਸਾ ਮੁਤਾਬਕ ਉਨ੍ਹਾਂ ਨੂੰ ਅਜਿਹੀ ਸ਼ਰਮਿੰਦਗੀ ਦਾ ਕਈ ਵਾਰ ਸ਼ਿਕਾਰ ਹੋਣਾ ਪਿਆ ਹੈ ਪਰ ਇਸ ਵਾਰ ਉਸ ਨੂੰ ਸੁਪਰੀਮ ਕੋਰਟ ਦੇ ਬਾਹਰਲੇ ਗੇਟ 'ਤੇ ਹੀ ਰੋਕ ਕੇ ਬੇਇੱਜ਼ਤ ਕੀਤਾ ਗਿਆ, ਜਦਕਿ ਉਸ ਕੋਲ ਕਿਰਪਾਨ ਧਾਰਨ ਦੇ ਸਾਰੇ ਕਾਨੂੰਨੀ ਹੱਕ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਅਦਾਲਤ ਦਾ ਪਛਾਣ ਪੱਤਰ ਵੀ ਹਾਸਲ ਹੈ।
ਅੰਮ੍ਰਿਤਪਾਲ ਉਹੀ ਵਕੀਲ ਹਨ, ਜਿਨ੍ਹਾਂ ਸ਼ਾਹਰੁਖ਼ ਖ਼ਾਨ ਵੱਲੋਂ ਫ਼ਿਲਮ ਜ਼ੀਰੋ 'ਚ ਕਿਰਪਾਨ ਧਾਰਨ ਕੀਤੇ ਜਾਣ 'ਤੇ ਇਤਰਾਜ਼ ਪ੍ਰਗਟਾਇਆ ਸੀ। ਪਰ ਹੁਣ ਉਨ੍ਹਾਂ ਨੂੰ ਆਪਣੀ ਕਿਰਪਾਨ ਕਾਰਨ ਰੋਕਿਆ ਗਿਆ। ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਇਸ ਮਾਮਲੇ ਦੀ ਸ਼ਿਕਾਇਤ ਭੇਜੀ ਹੈ ਤੇ ਜਵਾਬ ਦੀ ਉਡੀਕ ਕਰ ਰਹੇ ਹਨ।
ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਸੁਪਰੀਮ ਕੋਰਟ ਵਿੱਚ ਵਕਾਲਤ ਦਾ ਅਭਿਆਸ ਕਰ ਰਹੇ ਹਨ। ਬੀਤੇ ਦਿਨ ਦਿੱਲੀ ਪੁਲਿਸ ਦੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਰਪਾਨ ਨੂੰ ਅੰਦਰ ਨਾ ਲਿਜਾਣ ਦੀ ਗੱਲ ਕਹੀ।so tweets are being watched and observed by AG, Everytime I enter SC I am held up at the gates I am not allowed inside, AG sahab kindly send this tweet to CJI also...
— Amritpal Singh Khalsa (@Motwanijayesh) February 6, 2019
ਪੁਲਿਸ ਮੁਤਾਬਕ ਅੰਮ੍ਰਿਤਪਾਲ ਦੀ ਕਿਰਪਾਨ ਛੇ ਇੰਚ ਤੋਂ ਵੱਧ ਲੰਮੀ ਸੀ, ਜਿਸ ਨੂੰ ਅਦਾਲਤ ਵਿੱਚ ਲਿਜਾਣ ਨਹੀਂ ਦਿੱਤਾ ਜਾ ਸਕਦਾ ਪਰ ਅੰਮ੍ਰਿਤਪਾਲ ਦਾ ਤਰਕ ਹੈ ਕਿ ਦੇਸ਼ ਦੇ ਕਾਨੂੰਨ ਵਿੱਚ ਕਿਧਰੇ ਵੀ ਕਿਰਪਾਨ ਦੀ ਲੰਬਾਈ ਬਾਰੇ ਕਿਤੇ ਵੀ ਕੁਝ ਨਹੀਂ ਲਿਖਿਆ ਹੋਇਆ। ਖ਼ਾਲਸਾ ਮੁਤਾਬਕ ਉਨ੍ਹਾਂ ਨੂੰ ਅਜਿਹੀ ਸ਼ਰਮਿੰਦਗੀ ਦਾ ਕਈ ਵਾਰ ਸ਼ਿਕਾਰ ਹੋਣਾ ਪਿਆ ਹੈ ਪਰ ਇਸ ਵਾਰ ਉਸ ਨੂੰ ਸੁਪਰੀਮ ਕੋਰਟ ਦੇ ਬਾਹਰਲੇ ਗੇਟ 'ਤੇ ਹੀ ਰੋਕ ਕੇ ਬੇਇੱਜ਼ਤ ਕੀਤਾ ਗਿਆ, ਜਦਕਿ ਉਸ ਕੋਲ ਕਿਰਪਾਨ ਧਾਰਨ ਦੇ ਸਾਰੇ ਕਾਨੂੰਨੀ ਹੱਕ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਅਦਾਲਤ ਦਾ ਪਛਾਣ ਪੱਤਰ ਵੀ ਹਾਸਲ ਹੈ।
ਅੰਮ੍ਰਿਤਪਾਲ ਉਹੀ ਵਕੀਲ ਹਨ, ਜਿਨ੍ਹਾਂ ਸ਼ਾਹਰੁਖ਼ ਖ਼ਾਨ ਵੱਲੋਂ ਫ਼ਿਲਮ ਜ਼ੀਰੋ 'ਚ ਕਿਰਪਾਨ ਧਾਰਨ ਕੀਤੇ ਜਾਣ 'ਤੇ ਇਤਰਾਜ਼ ਪ੍ਰਗਟਾਇਆ ਸੀ। ਪਰ ਹੁਣ ਉਨ੍ਹਾਂ ਨੂੰ ਆਪਣੀ ਕਿਰਪਾਨ ਕਾਰਨ ਰੋਕਿਆ ਗਿਆ। ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਇਸ ਮਾਮਲੇ ਦੀ ਸ਼ਿਕਾਇਤ ਭੇਜੀ ਹੈ ਤੇ ਜਵਾਬ ਦੀ ਉਡੀਕ ਕਰ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ