ਪੜਚੋਲ ਕਰੋ
(Source: ECI/ABP News)
ਏਅਰ ਇੰਡੀਆ ਸਿੱਖ ਪਾਈਲਟ ਨਾਲ ਹੋਈ ਸੀ ਬਦਸਲੂਕੀ, ਹੁਣ ਪੀੜਤ ਨੇ ਦੱਸੀ ਜ਼ੁਬਾਨੀ
ਬੀਤੇ ਦਿਨੀਂ ਇੱਕ ਸਿਖ ਪਾਈਲਟ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ। ਏਅਰ ਇੰਡੀਆ ਦੇ ਕੈਪਟਨ ਸਿਮਰਨਪ੍ਰੀਤ ਸਿੰਘ ਗੁਜਰਾਲ ਨੂੰ ਸਪੈਨ ਦੇ ਏਅਰਪੋੋਰਟ ‘ਤੇ ਪੱਗ ਲਾਹੁਣ ਲਈ ਮਜ਼ਬੂਰ ਕੀਤਾ ਗਿਆ ਸੀ।
![ਏਅਰ ਇੰਡੀਆ ਸਿੱਖ ਪਾਈਲਟ ਨਾਲ ਹੋਈ ਸੀ ਬਦਸਲੂਕੀ, ਹੁਣ ਪੀੜਤ ਨੇ ਦੱਸੀ ਜ਼ੁਬਾਨੀ Sikh pilot forced to remove turban at Madrid airport, now victim tells his story ਏਅਰ ਇੰਡੀਆ ਸਿੱਖ ਪਾਈਲਟ ਨਾਲ ਹੋਈ ਸੀ ਬਦਸਲੂਕੀ, ਹੁਣ ਪੀੜਤ ਨੇ ਦੱਸੀ ਜ਼ੁਬਾਨੀ](https://static.abplive.com/wp-content/uploads/sites/5/2019/11/30163050/SIMRAN-GULRAL.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬੀਤੇ ਦਿਨੀਂ ਇੱਕ ਸਿਖ ਪਾਈਲਟ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ। ਏਅਰ ਇੰਡੀਆ ਦੇ ਕੈਪਟਨ ਸਿਮਰਨਪ੍ਰੀਤ ਸਿੰਘ ਗੁਜਰਾਲ ਨੂੰ ਸਪੈਨ ਦੇ ਏਅਰਪੋੋਰਟ ‘ਤੇ ਪੱਗ ਲਾਹੁਣ ਲਈ ਮਜ਼ਬੂਰ ਕੀਤਾ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਏਅਰ ਇੰਡੀਆ ਦੀ ਫਲਾਈਟ ਏ1136 ਨੂੰ ਲੈ ਕੇ ਸਪੇਨ ਦੀ ਰਾਜਧਾਨੀ ਮੈਡ੍ਰਿਡ ਤੋਂ ਬੁੱਧਵਾਰ ਨੂੰ ਦਿੱਲੀ ਆ ਰਿਹਾ ਸੀ।
ਆਪਣੇ ਨਾਲ ਹੋਈ ਇਸ ਘਟਨਾਬਾਰੇ ਜਾਣਕਾਰੀ ਦਿੰਦੇ ਹੋਏ ਗੁਜਰਾਲ ਨੇ ਕਿਹਾ ਕਿ ਜਦੋਂ ਉਹ ਮੈਟਲ ਡਿਟੈਕਟਰ ਚੋਂ ਨਿਕਲੇ ਤਾਂ ਕੋਈ ਅਲਾਰਮ ਨਹੀਂ ਵਜਿਆ ਜਿਸ ਨਾਲ ਇਹ ਸ਼ੱਕ ਹੋ ਸਕੇ ਕਿ ਮੇਰੇ ਕੋਲ ਕੋਈ ਖ਼ਤਰਨਾਕ ਚੀਜ਼ ਹੈ। ਪਰ ਇਸ ਤੋਂ ਬਾਅਦ ਵੀ ਉੱਥੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਮੈਨੂੰ ਪੱਗ ਲਾਹੁਣ ਨੂੰ ਕਿਹਾ। ਗੁਜਰਾਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪਰ ਕਰਮੀਆਂ ਨੇ ਉਸ ਦੀ ਇੱਕ ਨਹੀਂ ਸੁਣੀ।
ਸਿਮਰਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਸਿਕਊਰਟੀ ਪੁਆਇੰਟ ‘ਤੇ ਬੈਠ ਗਏ। ਪਰ ਕਰਮੀ ਉਸ ਨੂੰ ਪੱਗ ਲਾਹੁਣ ਲਈ ਕਹਿੰਦੇ ਰਹੇ। ਇੰਨਾ ਹੀ ਨਹੀਂ ਪਾਈਲਟ ਗੁਜਰਾਲ ਨੇ ਕਿਹਾ ਕਿ ਇੱਥੇ ਉਸ ਨਾਲ ਅਜਿਹਾ ਪਹਿਲਾਂ ਵੀ ਹੋ ਚੁੱਖਿਆ ਹੈ। ਪਰ ਅਜਿਹੀ ਘਟਨਾ ਉਸ ਨਾਲ ਦੁਨੀਆ ਦੇ ਹੋਰ ਕਿਸੇ ਏਅਰਪੋਰਟ ‘ਤੇ ਨਹੀਂ ਹੁੰਦੀ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਬਾਰੇ ਵਿਦੇਸ਼ ਮੰਤਰੀ ਅੇਸ ਜੈਸ਼ੰਕਰ ਨੂੰ ਪੱਤਰ ਲਿੱਖ ਇਸ ਮਾਮਲੇ ਦਾ ਹੱਲ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਜਿਸ ‘ਤੇ ਸਿਮਰਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਸਿਮਰਨ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਨੂੰ ਯੂ-ਟਿਊਬ ਚੈਨਲ ਫਲਾਇੰਗ ਟਰਬਿਨੈਟਰ ਕੋਲ ਲੈ ਕੇ ਜਾਣਗੇ। ਤਾਂ ਜੋ ਦੁਨੀਆ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)