ਪੜਚੋਲ ਕਰੋ

AAP: 'ਆਪ' 'ਚ ਮੱਚਿਆ ਹੜਕੰਪ, ਦੋ ਆਗੂਆਂ ਨੂੰ ਸੰਮਨ ਜਾਰੀ, ACB ਨੇ ਪੁੱਛਗਿੱਛ ਲਈ ਸੱਦਿਆ, ਕੀ ਜਾਣਗੇ ਜੇਲ੍ਹ?

ਦਿੱਲੀ ਦੇ ਸਾਬਕਾ ਮੰਤਰੀਆਂ ਅਤੇ 'ਆਪ' ਆਗੂਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਮੁਸ਼ਕਿਲਾਂ ਮੁੜ ਤੋਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ACB ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ 'ਚ ਦੋਵਾਂ ਨੂੰ ਸੰਮਨ ਭੇਜਿਆ ਹੈ ਅਤੇ ਉਨ੍ਹਾਂ ਨੂੰ ਪੇਸ਼ ਹੋਣ

ਆਮ ਆਦਮੀ ਪਾਰਟੀ (AAP) ਦੇ ਨੇਤਾ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਰਅਸਲ, ਦਿੱਲੀ ਦੀ ਭ੍ਰਿਸ਼ਟਾਚਾਰ ਰੋਕਥਾਮ ਸ਼ਾਖਾ (ACB) ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ 'ਚ ਦੋਵਾਂ ਨੂੰ ਸੰਮਨ ਭੇਜਿਆ ਹੈ ਅਤੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਹੈ। ਜੇਲ੍ਹ 'ਚ ਰਹੇ ਚੁੱਕੇ ਸਤੇਂਦਰ ਜੈਨ ਨੂੰ 6 ਜੂਨ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ, ਜਦਕਿ ਮਨੀਸ਼ ਸਿਸੋਦੀਆ ਨੂੰ 9 ਜੂਨ ਨੂੰ ਰਿਪੋਰਟ ਕਰਨ ਲਈ ਆਖਿਆ ਗਿਆ ਹੈ। ਇਹ ਸੰਮਨ AAP ਦੀ ਪਿਛਲੀ ਸਰਕਾਰ ਦੌਰਾਨ ਸਰਕਾਰੀ ਸਕੂਲਾਂ ਵਿੱਚ ਕਲਾਸਰੂਮ ਬਣਾਉਣ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ।

30 ਅਪ੍ਰੈਲ ਨੂੰ ACB ਵੱਲੋਂ ਦੋਵੇਂ ਨੇਤਾਵਾਂ ਦੇ ਖਿਲਾਫ ਇੱਕ FIR ਦਰਜ ਕੀਤੀ ਗਈ, ਜਿਸ ਵਿੱਚ ਉਨ੍ਹਾਂ ‘ਤੇ 12,748 ਕਲਾਸਾਂ ਜਾਂ ਅਸਥਾਈ ਢਾਂਚਿਆਂ ਦੇ ਨਿਰਮਾਣ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ। ਮਨੀਸ਼ ਸਿਸੋਦੀਆ ਵਿੱਤ ਅਤੇ ਸਿੱਖਿਆ ਵਿਭਾਗ ਦੀ ਦੇਖਰੇਖ ਕਰਦੇ ਸਨ, ਜਦਕਿ ਸਤੇਂਦਰ ਜੈਨ ਆਪ ਦੀ ਸਰਕਾਰ ਦੌਰਾਨ ਸਿਹਤ, ਉਦਯੋਗ, ਬਿਜਲੀ, ਗ੍ਰਹਿ ਮਾਮਲੇ, ਸ਼ਹਿਰੀ ਵਿਕਾਸ ਅਤੇ ਲੋਕ ਨਿਰਮਾਣ ਵਿਭਾਗਾਂ ਲਈ ਜ਼ਿੰਮੇਵਾਰ ਸਨ।

ACB ਦੀ ਅਗਵਾਈ ਕਰ ਰਹੇ ਸੰਯੁਕਤ ਆਯੁਕਤ ਮਧੁਰ ਵਰਮਾ ਨੇ ਦੱਸਿਆ ਕਿ ਇਹ FIR ਕੇਂਦਰੀ ਚੌਕਸੀ ਆਯੋਗ (CVC) ਦੇ ਮੁੱਖ ਤਕਨੀਕੀ ਨਿਰੀਕਸ਼ਕ ਦੀ ਰਿਪੋਰਟ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ, “CVC ਦੇ ਮੁੱਖ ਤਕਨੀਕੀ ਨਿਰੀਕਸ਼ਕ ਦੀ ਰਿਪੋਰਟ ਵਿੱਚ ਪ੍ਰੋਜੈਕਟ ਵਿੱਚ ਕਈ ਗੜਬੜੀਆਂ ਵੱਲ ਇਸ਼ਾਰਾ ਕੀਤਾ ਗਿਆ ਸੀ ਅਤੇ ਇਸ ਰਿਪੋਰਟ ਨੂੰ ਲਗਭਗ ਤਿੰਨ ਸਾਲ ਤੱਕ ਦੱਬਾ ਕੇ ਰੱਖਿਆ ਗਿਆ।” ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 17-ਏ ਹੇਠ ਇਜਾਜ਼ਤ ਮਿਲਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ।

ACB ਅਧਿਕਾਰੀਆਂ ਅਨੁਸਾਰ, ਕਲਾਸਾਂ ਨੂੰ 1200 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ 'ਤੇ ਬਣਾਇਆ ਜਾਣਾ ਸੀ, ਪਰ ਲਾਗਤ ਲਗਭਗ 2,292 ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਗਈ। ਭਾਜਪਾ ਨੇਤਾਵਾਂ ਦਾ ਦਾਅਵਾ ਹੈ ਕਿ ਇਹ ਵਾਧੂ ਖਰਚਾ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ। 2019 ਵਿੱਚ ਦਰਜ ਕੀਤੀ ਗਈ ਇੱਕ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਪ੍ਰਤੀ ਕਲਾਸ ਲਾਗਤ 24.86 ਲੱਖ ਰੁਪਏ ਸੀ, ਜੋ ਕਿ ਦਿੱਲੀ ਵਿੱਚ ਇਸੇ ਤਰ੍ਹਾਂ ਦੇ ਪ੍ਰੋਜੈਕਟ 'ਤੇ ਆਮ ਤੌਰ 'ਤੇ ਖਰਚ ਕੀਤੇ ਜਾਣ ਵਾਲੇ ਲਗਭਗ 5 ਲੱਖ ਰੁਪਏ ਨਾਲੋਂ ਕਈ ਗੁਣਾ ਵੱਧ ਸੀ। ਇਸ ਪ੍ਰੋਜੈਕਟ ਵਿੱਚ 34 ਠੇਕੇਦਾਰ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ ਕਈ ਮੰਨਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ। ਭਾਜਪਾ ਨੇਤਾ ਕਪਿਲ ਮਿਸ਼ਰਾ, ਹਰੀਸ਼ ਖੁਰਾਨਾ ਅਤੇ ਨੀਲਕੰਤ ਬਖ਼ਸ਼ੀ ਨੇ ਪਿਛਲੀ ਸਰਕਾਰ 'ਤੇ ਤਿੰਨ ਸਕੂਲ ਜ਼ੋਨਾਂ ਵਿੱਚ ਵਿੱਤੀ ਗੜਬੜ ਦਾ ਦੋਸ਼ ਲਾਇਆ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਦੇ AAP ਆਗੂ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਸਾਬਕਾ DSP 'ਤੇ ਲੱਗੇ ਦੋਸ਼
ਪੰਜਾਬ ਦੇ AAP ਆਗੂ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਸਾਬਕਾ DSP 'ਤੇ ਲੱਗੇ ਦੋਸ਼
ਪੰਜਾਬ 'ਚ RTO ਦਫ਼ਤਰਾਂ 'ਚ ਭ੍ਰਿਸ਼ਟਾਚਾਰ ਦਾ ਅੰਤ! ਹੁਣ ਸੇਵਾ ਕੇਂਦਰਾਂ 'ਚ ਸਾਰੀਆਂ ਸੇਵਾਵਾਂ, ਜਾਣੋ ਵੱਡਾ ਬਦਲਾਅ!
ਪੰਜਾਬ 'ਚ RTO ਦਫ਼ਤਰਾਂ 'ਚ ਭ੍ਰਿਸ਼ਟਾਚਾਰ ਦਾ ਅੰਤ! ਹੁਣ ਸੇਵਾ ਕੇਂਦਰਾਂ 'ਚ ਸਾਰੀਆਂ ਸੇਵਾਵਾਂ, ਜਾਣੋ ਵੱਡਾ ਬਦਲਾਅ!
ਨਾ ਪੁਤਿਨ ਤੇ ਨਾ ਟਰੰਪ, ਗਣਰਾਜ ਦਿਹਾੜੇ ‘ਤੇ ਆਹ ਹੋਣਗੇ ਮੁੱਖ ਮਹਿਮਾਨ, ਭਾਰਤ ਦਾ ਇਤਿਹਾਸਕ ਫੈਸਲਾ
ਨਾ ਪੁਤਿਨ ਤੇ ਨਾ ਟਰੰਪ, ਗਣਰਾਜ ਦਿਹਾੜੇ ‘ਤੇ ਆਹ ਹੋਣਗੇ ਮੁੱਖ ਮਹਿਮਾਨ, ਭਾਰਤ ਦਾ ਇਤਿਹਾਸਕ ਫੈਸਲਾ
ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ, ਸਕੂਲ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ, ਸਕੂਲ ਰਹਿਣਗੇ ਬੰਦ
Advertisement

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ AAP ਆਗੂ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਸਾਬਕਾ DSP 'ਤੇ ਲੱਗੇ ਦੋਸ਼
ਪੰਜਾਬ ਦੇ AAP ਆਗੂ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਸਾਬਕਾ DSP 'ਤੇ ਲੱਗੇ ਦੋਸ਼
ਪੰਜਾਬ 'ਚ RTO ਦਫ਼ਤਰਾਂ 'ਚ ਭ੍ਰਿਸ਼ਟਾਚਾਰ ਦਾ ਅੰਤ! ਹੁਣ ਸੇਵਾ ਕੇਂਦਰਾਂ 'ਚ ਸਾਰੀਆਂ ਸੇਵਾਵਾਂ, ਜਾਣੋ ਵੱਡਾ ਬਦਲਾਅ!
ਪੰਜਾਬ 'ਚ RTO ਦਫ਼ਤਰਾਂ 'ਚ ਭ੍ਰਿਸ਼ਟਾਚਾਰ ਦਾ ਅੰਤ! ਹੁਣ ਸੇਵਾ ਕੇਂਦਰਾਂ 'ਚ ਸਾਰੀਆਂ ਸੇਵਾਵਾਂ, ਜਾਣੋ ਵੱਡਾ ਬਦਲਾਅ!
ਨਾ ਪੁਤਿਨ ਤੇ ਨਾ ਟਰੰਪ, ਗਣਰਾਜ ਦਿਹਾੜੇ ‘ਤੇ ਆਹ ਹੋਣਗੇ ਮੁੱਖ ਮਹਿਮਾਨ, ਭਾਰਤ ਦਾ ਇਤਿਹਾਸਕ ਫੈਸਲਾ
ਨਾ ਪੁਤਿਨ ਤੇ ਨਾ ਟਰੰਪ, ਗਣਰਾਜ ਦਿਹਾੜੇ ‘ਤੇ ਆਹ ਹੋਣਗੇ ਮੁੱਖ ਮਹਿਮਾਨ, ਭਾਰਤ ਦਾ ਇਤਿਹਾਸਕ ਫੈਸਲਾ
ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ, ਸਕੂਲ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ, ਸਕੂਲ ਰਹਿਣਗੇ ਬੰਦ
ਸਰੀਰ 'ਚ ਵੱਧ ਰਹੇ ਆਹ ਲੱਛਣ ਤਾਂ ਸਮਝ ਜਾਓ ਵੱਧ ਗਿਆ ਥਾਇਰਾਇਡ, ਤੁਰੰਤ ਜਾਓ ਡਾਕਟਰ ਦੇ ਕੋਲ
ਸਰੀਰ 'ਚ ਵੱਧ ਰਹੇ ਆਹ ਲੱਛਣ ਤਾਂ ਸਮਝ ਜਾਓ ਵੱਧ ਗਿਆ ਥਾਇਰਾਇਡ, ਤੁਰੰਤ ਜਾਓ ਡਾਕਟਰ ਦੇ ਕੋਲ
1 ਨਵੰਬਰ ਤੋਂ ਬੈਂਕ ਅਤੇ ਪੈਨਸ਼ਨ ਨਾਲ ਜੁੜੇ ਕਈ ਨਿਯਮ, ਤੁਹਾਡੀ ਜੇਬ੍ਹ 'ਤੇ ਇਦਾਂ ਪਵੇਗਾ ਅਸਰ
1 ਨਵੰਬਰ ਤੋਂ ਬੈਂਕ ਅਤੇ ਪੈਨਸ਼ਨ ਨਾਲ ਜੁੜੇ ਕਈ ਨਿਯਮ, ਤੁਹਾਡੀ ਜੇਬ੍ਹ 'ਤੇ ਇਦਾਂ ਪਵੇਗਾ ਅਸਰ
ਸਰਦੀ-ਖੰਘ ਤੋਂ ਲੈ ਕੇ ਜ਼ੁਕਾਮ ਤੱਕ ਦੀਆਂ ਸਮੱਸਿਆਵਾਂ ਰਹਿਣਗੀਆਂ ਦੂਰ, ਸਵੇਰੇ ਉੱਠਦੇ ਹੀ ਗਰਮ ਪਾਣੀ ‘ਚ ਇਹ ਚੀਜ਼ ਘੋਲ ਕੇ ਪੀਓ ਤੇ ਦੇਖੋ ਕਮਾਲ
ਸਰਦੀ-ਖੰਘ ਤੋਂ ਲੈ ਕੇ ਜ਼ੁਕਾਮ ਤੱਕ ਦੀਆਂ ਸਮੱਸਿਆਵਾਂ ਰਹਿਣਗੀਆਂ ਦੂਰ, ਸਵੇਰੇ ਉੱਠਦੇ ਹੀ ਗਰਮ ਪਾਣੀ ‘ਚ ਇਹ ਚੀਜ਼ ਘੋਲ ਕੇ ਪੀਓ ਤੇ ਦੇਖੋ ਕਮਾਲ
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, ਇੱਕ ਹੋਰ ਵਿਧਾਇਕ ਖਿਲਾਫ਼ FIR ਦਰਜ; ਲੱਗੇ ਕਈ ਗੰਭੀਰ ਦੋਸ਼...
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, ਇੱਕ ਹੋਰ ਵਿਧਾਇਕ ਖਿਲਾਫ਼ FIR ਦਰਜ; ਲੱਗੇ ਕਈ ਗੰਭੀਰ ਦੋਸ਼...
Embed widget