3 ਕਰੌੜ 'ਚ ਬਣੇਗਾ ਫ਼ਿਲਮ RRR ਦਾ ਗੀਤ, ਆਲੀਆ ਭੱਟ ਕਰੇਗੀ ਫੀਚਰ
ਐਸਐਸ ਰਾਜਾਮੌਲੀ ਦੀ ਫ਼ਿਲਮ RRR ਦਾ ਸ਼ੂਟ ਪੂਰਾ ਹੋ ਚੁਕਾ ਹੈ। ਸਿਰਫ 2 ਗੀਤਾਂ ਨੂੰ ਫ਼ਿਲਮਾਉਣ ਅਜੇ ਬਾਕੀ ਹੈ।
ਮੁੰਬਈ: ਐਸਐਸ ਰਾਜਾਮੌਲੀ ਦੀ ਫ਼ਿਲਮ RRR ਦਾ ਸ਼ੂਟ ਪੂਰਾ ਹੋ ਚੁਕਾ ਹੈ। ਸਿਰਫ 2 ਗੀਤਾਂ ਨੂੰ ਫ਼ਿਲਮਾਉਣ ਅਜੇ ਬਾਕੀ ਹੈ।ਜਿਸ ਦੇ ਲਈ ਮੇਕਰਸ ਗਾਣੇ ਦੇ ਡਾਂਸ ਸੀਕੁਐਂਸ ਨੂੰ ਰਾਮੋਜੀ ਫ਼ਿਲਮ ਸਿਟੀ 'ਚ ਫ਼ਿਲਮਾਉਣ ਦਾ ਪਲਾਨ ਕਰ ਰਹੇ ਹਨ।ਜਿਸ ਦੇ ਲਈ 3 ਕਰੋੜ ਦਾ ਬਜਟ ਤਿਆਰ ਕੀਤਾ ਗਿਆ ਹੈ।ਇਸ ਗੀਤ 'ਚ ਆਲੀਆ ਭੱਟ ਫ਼ੀਚਰ ਕਰਦੀ ਨਜ਼ਰ ਆਏਗੀ।
ਆਲੀਆ ਭੱਟ ਫ਼ਿਲਮ ਦੀ ਅਦਾਕਾਰਾ ਵੀ ਹੈ।ਗਾਣੇ ਦਾ ਸੈੱਟ 'ਤੇ ਕੋਸਟਿਊਮਜ਼ ਕਾਫੀ ਗ੍ਰੈਂਡ ਹੋਣਗੇ।ਆਲੀਆ ਇਸ ਮਹੀਨੇ ਦੇ ਅਖੀਰ 'ਚ ਹੈਦਰਾਬਾਦ ਲਈ ਉਡਾਨ ਭਰੇਗੀ।2 ਗਾਣਿਆਂ ਤੋਂ ਇਲਾਵਾ ਬਾਕੀ ਦੀ ਕਹਾਣੀ ਕੈਮਰੇ 'ਚ ਕੈਦ ਹੋ ਚੁਕੀ ਹੈ। ਮੇਕਰਸ ਨੇ ਫ਼ਿਲਮ ਲਈ 13 ਅਕਤੂਬਰ ਦੀ ਤਾਰੀਕ ਫਾਈਨਲ ਕੀਤੀ ਸੀ।ਇਹ ਫ਼ਿਲਮ ਸਾਲ 1920 ਦੀ ਇਕ ਕਹਾਣੀ 'ਤੇ ਬਣਾਈ ਗਈ ਹੈ।
ਫ਼ਿਲਮ ਹਿੰਦੀ,ਤਾਮਿਲ,ਤੇਲਗੂ,ਕੰਨੜ ਤੇ ਮਲਿਆਲਮ 'ਚ ਰਿਲੀਜ਼ ਹੋਏਗੀ।ਇਸ ਦੇ ਨਾਲ ਹੀ ਇਸਨੂੰ ਹੁਣ ਇੰਗਲਿਸ਼, ਕੋਰੀਅਨ, ਪੁਰਤਗਾਲੀ, ਤੁਰਕੀ ਤੇ ਸਪੇਨਿਸ਼ 'ਚ ਵੀ ਰਿਲੀਜ਼ ਕੀਤਾ ਜਾਏਗਾ। RRR ਲਈ ਐਸਐਸ ਰਾਜਾਮੌਲੀ ਪਿਛਲੇ 2-3 ਸਾਲ ਤੋਂ ਕੰਮ ਕਰ ਰਹੇ ਹਨ।ਰਾਜਾਮੌਲੀ ਨੇ ਫ਼ਿਲਮ ਨੂੰ ਬਾਹੂਬਲੀ ਤੋਂ ਜ਼ਿਆਦਾ ਗ੍ਰੈਂਡ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।ਫ਼ਿਲਮ 'ਚ ਸਾਊਥ ਸੁਪਰਸਟਾਰ ਰਾਮ ਚਰਨ ਤੇ , ਜੂਨੀਅਰ NTR ਦੇ ਨਾਲ-ਨਾਲ ਬੌਲੀਵੁੱਡ ਕਲਾਕਾਰ ਅਜੇ ਦੇਵਗਨ ਤੇ ਆਲੀਆ ਭੱਟ ਵੀ ਸ਼ਾਮਿਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :