ਪੰਜਾਬ ਦਾ ਸਿਆਸੀ ਘਮਸਾਨ ਨਿਬੇੜ ਸੋਨੀਆ ਤੇ ਰਾਹੁਲ ਗਾਂਧੀ ਹੁਣ ਇਸ ਸ਼ਹਿਰ 'ਚ ਮਨਾ ਰਹੇ ਛੁੱਟੀਆਂ
ਸੋਨੀਆ ਗਾਂਧੀ ਦੇ ਅਗਲੇ ਦੋ-ਤਿੰਨ ਦਿਨ ਸ਼ਿਮਲਾ ’ਚ ਹੀ ਰਹਿਣ ਦੀ ਸੰਭਾਵਨਾ ਹੈ। ਆਪਣੇ ਸ਼ਿਮਲਾ ਕਿਆਮ ਦੌਰਾਨ ਉਨ੍ਹਾਂ ਦਾ ਕਿਸੇ ਪਾਰਟੀ ਕਾਰਕੁੰਨ ਜਾਂ ਨੇਤਾ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ।
ਸ਼ਿਮਲਾ: ਪੰਜਾਬ ’ਚ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਅੰਦਰ ਚੱਲੇ ਆ ਰਹੇ ਘਮਸਾਨ ਦਾ ਹੱਲ ਲੱਭਣ ਤੋਂ ਬਾਅਦ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਹੁਣ ਛੁੱਟੀਆਂ ਮਨਾਉਣ ਦੇ ਰੌਂਅ (Mood) ’ਚ ਹਨ। ਇਸੇ ਲਈ ਅੱਜ ਸਵੇਰੇ ਪਹਿਲਾਂ ਉਹ ਹਵਾਈ ਜਹਾਜ਼ ਰਾਹੀਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਪੁੱਜੇ ਤੇ ਫਿਰ ਇੱਥੋਂ ਅੱਗੇ ਆਪਣੀ ਧੀ ਪ੍ਰਿਅੰਕਾ ਗਾਂਧੀ ਵਾਡਰਾ ਦੀ ਕਾਟੇਜ ’ਚ ਕੁਝ ਸਮਾਂ ਲਈ ਬਿਤਾਉਣ ਲਈ ਸ਼ਿਮਲਾ ਰਵਾਨਾ ਹੋ ਗਏ।
ਇਹ ਵੀ ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਅੱਜ ਚਰਨਜੀਤ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਮੌਜੂਦ ਰਹਿਣਗੇ ਤੇ ਇਸ ਪ੍ਰਮੁੱਖ ਸਮਾਰੋਹ ਤੋਂ ਬਾਅਦ ਉਹ ਵੀ ਆਪਣੀ ਮਾਂ ਸੋਨੀਆ ਗਾਂਧੀ ਕੋਲ ਸ਼ਿਮਲਾ ਚਲੇ ਜਾਣਗੇ। ਪ੍ਰਿਅੰਕਾ ਵਾਡਰਾ ਦੀ ਇਹ ਖ਼ੂਬਸੂਰਤ ਕਾਟੇਜ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਛਰਾਬੜਾ ਇਲਾਕੇ ਦੀਆਂ ਖੁੱਲ੍ਹੀਆਂ ਪਹਾੜੀ ਵਾਦੀਆਂ ’ਚ ਦਿਓਦਾਰ ਦੇ ਰੁੱਖਾਂ ਦੀ ਛਾਂ ਹੇਠਾਂ ਸਥਿਤ ਹੈ।
ਸੋਨੀਆ ਗਾਂਧੀ ਦੇ ਅਗਲੇ ਦੋ-ਤਿੰਨ ਦਿਨ ਸ਼ਿਮਲਾ ’ਚ ਹੀ ਰਹਿਣ ਦੀ ਸੰਭਾਵਨਾ ਹੈ। ਆਪਣੇ ਸ਼ਿਮਲਾ ਕਿਆਮ ਦੌਰਾਨ ਉਨ੍ਹਾਂ ਦਾ ਕਿਸੇ ਪਾਰਟੀ ਕਾਰਕੁੰਨ ਜਾਂ ਨੇਤਾ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਇਹ ਜਾਣਕਾਰੀ ਪਾਰਟੀ ਦੇ ਇੱਕ ਪ੍ਰਮੁੱਖ ਅਹੁਦੇਦਾਰ ਨੇ ਖ਼ਬਰ ਏਜੰਸੀ ਆਈਏਐਨਐੱਸ ਨੂੰ ਦਿੱਤੀ।
ਪ੍ਰਿਅੰਕਾ ਦੀ ਪੰਜ ਕਮਰਿਆਂ ਵਾਲੀ ਇਹ ਕਾਟੇਜ ਲੱਕੜ ਦੇ ਢਾਂਚਿਆਂ ਨਾਲ ਬਣੀ ਹੈ। ਪਹਾੜੀ ਇਲਾਕਿਆਂ ਵਧੇਰੇ ਠੰਢ ਤੇ ਬਰਫ਼ਬਾਰੀ ਦੇ ਮੌਸਮ ਦੌਰਾਨ ਅਜਿਹੇ ਘਰਾਂ ’ਚ ਸਰਦੀ ਬਹੁਤੀ ਮਹਿਸੂਸ ਨਹੀਂ ਹੁੰਦੀ। ਇਸ ਦੀ ਛੱਤ ਢਲਾਣ ਵਾਲੀ ਹੈ, ਤਾਂ ਜੋ ਉਸ ਉੱਤੇ ਬਰਫ਼ ਨਾ ਜੰਮੇ। ਇਹ ਕਾਟੇਜ ਸਮੁੰਦਰੀ ਤਲ ਤੋਂ 8,000 ਫ਼ੁੱਟ ਦੀ ਉਚਾਈ ’ਤੇ ਸਥਿਤ ਹੈ ਤੇ ਸ਼ਿਮਲਾ ਦੇ ਭੀੜ-ਭੜੱਕੇ ਵਾਲੇ ਇਲਾਕੇ ਤੋਂ 15 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।
ਪ੍ਰਿਅੰਕਾ ਵਾਡਰਾ ਅਕਸਰ ਆਪਣੇ ਬੱਚਿਆਂ ਤੇ ਮਾਂ ਸੋਨੀਆ ਗਾਂਧੀ ਨਾਲ ਆ ਕੇ ਇਸੇ ਕਾਟੇਜ ’ਚ ਆਪਣਾ ਸਮਾਂ ਬਿਤਾਉਂਦੇ ਹਨ। ਇਹ ਜਗ੍ਹਾ ਵਾਈਲਡ ਫ਼ਲਾਵਰ ਹਾੱਲ ਦੇ ਨੇੜੇ ਪੈਂਦੀ ਹੈ। ਇਹ ਚਾਰ ਬਿੱਘੇ ਦਾ ਪਲਾਟ ਹੈ, ਜਿਸ ਵਿੱਚ ਖੇਤੀਬਾੜੀ ਜਾਂ ਬਾਗ਼ਬਾਨੀ ਲਈ ਵੀ ਜ਼ਮੀਨ ਛੱਡੀ ਗਈ ਹੈ। ਇਹ ਜਗ੍ਹਾ ਪ੍ਰਿਅੰਕਾ ਵਾਡਰਾ ਨੇ 2007 ’ਚ ਖ਼ਰੀਦੀ ਸੀ।
ਇਹ ਵੀ ਪੜ੍ਹੋ: Punjab New CM: ਪੈਚ ਵਰਕ ਤੋਂ ਮੀਟੂ ਤੱਕ, ਵਿਵਾਦਾਂ ਦੇ ਬਾਦਸ਼ਾਹ ਰਹੇ ਨਵੇਂ ਸੀਐਮ ਚਰਨਜੀਤ ਚੰਨੀ, ਵੇਖੋ ਪੂਰੀ ਲਿਸਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin