Sonu Sood Meets Arvind Kejriwal: Sonu Sood ਨੇ ਮਿਲਾਇਆ Kejriwal ਨਾਲ ਹੱਥ! ਕੇਜਰੀਵਾਲ ਨੇ ਸੌਂਪੀ ਖਾਸ ਜ਼ਿੰਮੇਵਾਰੀ
ਮੁੱਖ ਮੰਤਰੀ ਕੇਜਰੀਵਾਲ ਨੇ ਸੋਨੂੰ ਸੂਦ ਨੂੰ ਦੇਸ਼ ਦੇ ਮੈਂਟਰ ਪ੍ਰੋਗਰਾਮ ਲਈ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਸੋਨੂੰ ਸੂਦ ਬੱਚਿਆਂ ਦੇ ਬਿਹਤਰ ਭਵਿੱਖ ਲਈ ਬੱਚਿਆਂ ਦੀ ਅਗਵਾਈ ਕਰਨਗੇ।
ਨਵੀਂ ਦਿੱਲੀ: ਅੱਜ ਦਿੱਲੀ ਵਿੱਚ ਬਾਲੀਵੁੱਡ ਐਕਟਰ ਤੇ ਕੋਰੋਨਾ ਦੌਰਾਨ ਲੋਕਾਂ ਦੇ ਮਸੀਹਾ ਬਣ ਕੇ ਉੱਭਰੇ ਸੋਨੂੰ ਸੂਦ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੀਐਮ ਕੇਜਰੀਵਾਲ ਤੇ ਸੋਨੂੰ ਸੂਦ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸੀਐਮ ਕੇਜਰੀਵਾਲ ਨੇ ਸੋਨੂੰ ਸੂਦ ਨੂੰ ਦੇਸ਼ ਦੇ ਸਲਾਹਕਾਰ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ।
ਸੀਐਮ ਕੇਜਰੀਵਾਲ ਨੇ ਕਿਹਾ ਕਿ ਸੋਨੂੰ ਸੂਦ ਬੱਚਿਆਂ ਦੇ ਬਿਹਤਰ ਭਵਿੱਖ ਲਈ ਬੱਚਿਆਂ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਵੀ ਕੁਝ ਬੱਚਿਆਂ ਦੇ ਸਲਾਹਕਾਰ ਹੋਣਗੇ।
ਬ੍ਰਾਂਡ ਅੰਬੈਸਡਰ ਬਣਨ ਤੋਂ ਬਾਅਦ ਐਕਟਰ ਸੋਨੂੰ ਸੂਦ ਨੇ ਕਿਹਾ, “ਅੱਜ ਦਿੱਲੀ ਸਰਕਾਰ ਨੇ ਦੇਸ਼ ਦੇ ਸਲਾਹਕਾਰ ਲਈ ਪਲੇਟਫਾਰਮ ਨਹੀਂ ਬਣਾਇਆ, ਦੇਸ਼ ਲਈ ਕੁਝ ਕਰਨ ਲਈ ਇੱਕ ਪਲੇਟਫਾਰਮ ਬਣਾਇਆ ਹੈ। ਜੇ ਤੁਸੀਂ ਇੱਕ ਵੀ ਬੱਚੇ ਨੂੰ ਦਿਸ਼ਾ ਦੇ ਸਕਦੇ ਹੋ, ਤਾਂ ਦੇਸ਼ ਲਈ ਇਸ ਤੋਂ ਵੱਡਾ ਹੋਰ ਕੋਈ ਯੋਗਦਾਨ ਨਹੀਂ ਹੋਵੇਗਾ।"
Delhi | Actor Sonu Sood meets Delhi Chief Minister Arvind Kejriwal in the national capital pic.twitter.com/FgSIzrWTpN
— ANI (@ANI) August 27, 2021
ਦੱਸ ਦੇਈਏ ਕਿ ਅਦਾਕਾਰ ਸੋਨੂੰ ਸੂਦ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮੰਤਰੀ ਰਾਘਵ ਚੱਢਾ ਵੀ ਮੌਜੂਦ ਰਹੇ।'
ਦੱਸ ਦਈਏ ਕੋਰੋਨਾ ਦੌਰਾਨ ਸੋਨੂੰ ਸੂਦ ਨੇ ਹਜ਼ਾਰਾਂ ਲੋਕਾਂ ਦੀ ਵੱਥ-ਵੱਖ ਤਰੀਕੇ ਨਾਲ ਮਦਦ ਕੀਤੀ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ੰਸਿਹਾ ਦਾ ਟਾਈਟਲ ਦਿੱਤਾ।
ਇਹ ਵੀ ਪੜ੍ਹੋ: Most CCTV Camera in Delhi: ਕੇਜਰੀਵਾਲ ਦਾ ਕਮਾਲ! ਦਿੱਲੀ ਨੇ ਸ਼ੰਘਾਈ, ਨਿਊਯਾਰਕ ਤੇ ਲੰਡਨ ਨੂੰ ਪਛਾੜਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin