ਪੜਚੋਲ ਕਰੋ
ਤੇਂਦੁਲਕਰ ਤੇ ਗਾਂਗੁਲੀ ਦੀ ਦੋਸਤੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਨਵੀਂ ਦਿੱਲੀ: ਆਈਪੀਐਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਦੂਜਾ ਮੈਚ ਮੁੰਬਈ ਅਤੇ ਦਿੱਲੀ ਵਿਚਕਾਰ ਖੇਡਿਆ ਜਾਣਾ ਹੈ। ਜਿਸ ਤੋਂ ਪਹਿਲਾਂ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੀ ਮੁਲਾਕਾਤ ਹੋਈ। ਦੋਵਾਂ ਦੀ ਇਸ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਫੈਨਸ ਨੂੰ ਦੋਵਾਂ ਦਾ ਇਹ ਪੁਰਾਣਾ ਯਾਰਾਨਾ ਕਾਫੀ ਪਸੰਦ ਵੀ ਆ ਰਿਹਾ ਹੈ। ਗਾਂਗੁਲੀ ਇਸ ਸਾਲ ਦਿੱਲੀ ਕੈਪਿਟਲਸ ਦੇ ਐਡਵਾਇਜ਼ਰ ਹਨ ਜਦਕਿ ਸਚਿਨ ਤਿੰਨ ਸਾਲ ਤੋਂ ਮੁੰਬਈ ਟੀਮ ਦੇ ਮੇਂਟਰ ਹਨ। ਉੱਧਰ ਮਹਿਲਾ ਜੈਵਰਧਨੇ ਮੁੰਬਈ ਟੀਮ ਦੇ ਕੋਚ ਹਨ। ਇਸ ਤੋਂ ਪਹਿਲਾ ਗਾਂਗੁਲੀ ਯੁਵਰਾਜ ਸਿੰਘ ਨੂੰ ਵੀ ਮਿਲੇ ਅਤੇ ਉਨ੍ਹਾਂ ਨੇ ਯੁਵੀ ਨੂੰ ਚੰਗਾ ਖੇਡਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਗੱਲ ਕਰੀਏ ਮੈਚ ਦੀ ਤਾਂ ਦੋਵੇਂ ਟੀਮਾਂ ਹੀ ਆਈਪੀਐਲ-12 ਦੀ ਸ਼ੁਰੂਆਤ ਜਿੱਤ ਦੇ ਨਾਲ ਕਰਨੀ ਚਾਹੁੰਦੀਆਂ ਹਨ।
ਸਚਿਨ ਅਤੇ ਗਾਂਗੁਲੀ ਆਪਣੇ ਸਮੇਂ ਦੇ ਵਨਡੇ ਕ੍ਰਿਕਟ ਦੀ ਸਭ ਤੋਂ ਮਜ਼ਬੂਤ ਓਪਨਿੰਗ ਜੋੜੀ ਮੰਨੀ ਜਾਂਦੀ ਰਹੀ ਹੈ। ਦੋਵਾਂ ਨੇ 176 ਪਾਰੀਆਂ ‘ਚ 8227 ਦੌੜਾਂ ਬਣਾਇਆਂ ਹਨ। ਸਚਿਨ ਨੇ ਵਨਡੇਅ ਕ੍ਰਿਕੇਟ ‘ਚ 49 ਅਤੇ ਗਾਂਗੁਲੀ ਨੇ 22 ਸੈਂਕੜੇ ਜੜੇ ਹਨ। ਗਾਂਗੁਲੀ ਦੀ ਕਪਤਾਨੀ ‘ਚ ਸਚਿਨ ਨੇ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ।Breaking the Internet in 3..2..1..#ThisIsNewDelhi #DelhiCapitals pic.twitter.com/3cj3jMTqP0
— Delhi Capitals (@DelhiCapitals) March 23, 2019
ਗੱਲ ਕਰੀਏ ਮੈਚ ਦੀ ਤਾਂ ਦੋਵੇਂ ਟੀਮਾਂ ਹੀ ਆਈਪੀਐਲ-12 ਦੀ ਸ਼ੁਰੂਆਤ ਜਿੱਤ ਦੇ ਨਾਲ ਕਰਨੀ ਚਾਹੁੰਦੀਆਂ ਹਨ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















