(Source: ECI/ABP News)
ਪ੍ਰਸਿੱਧ ਪੁਲਾੜ ਵਿਗਿਆਨੀ ਆਰ ਨਰਸਿਮ੍ਹਾ ਦਾ ਦੇਹਾਂਤ, ਪਦਮ ਵਿਭੂਸ਼ਨ ਨਾਲ ਸਨ ਸਨਮਾਨਤ
ਦਿਮਾਗ 'ਚ ਖੂਨ ਵਹਿਣ ਕਾਰਨ ਅੱਠ ਦਸੰਬਰ ਨੂੰ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਸੀ।
![ਪ੍ਰਸਿੱਧ ਪੁਲਾੜ ਵਿਗਿਆਨੀ ਆਰ ਨਰਸਿਮ੍ਹਾ ਦਾ ਦੇਹਾਂਤ, ਪਦਮ ਵਿਭੂਸ਼ਨ ਨਾਲ ਸਨ ਸਨਮਾਨਤ Space scientist R Narasimha passed away yesterday ਪ੍ਰਸਿੱਧ ਪੁਲਾੜ ਵਿਗਿਆਨੀ ਆਰ ਨਰਸਿਮ੍ਹਾ ਦਾ ਦੇਹਾਂਤ, ਪਦਮ ਵਿਭੂਸ਼ਨ ਨਾਲ ਸਨ ਸਨਮਾਨਤ](https://static.abplive.com/wp-content/uploads/sites/5/2020/12/15114944/R-Narasimha.jpg?impolicy=abp_cdn&imwidth=1200&height=675)
ਬੈਂਗਲੁਰੂ: ਪੁਲਾੜ ਵਿਗਿਆਨੀ ਤੇ ਪਦਮ ਵਿਭੂਸ਼ਨ ਨਾਲ ਸਨਮਾਨਤ ਰੋਡਮ ਨਰਸਿਮ੍ਹਾ ਦਾ ਸੋਮਵਾਰ ਨਿੱਜੀ ਹਸਪਤਾਲ 'ਚ ਦੇਹਾਂਤ ਹੋ ਗਿਆ। ਡਾਕਟਰਾਂ ਮੁਤਾਬਕ ਰੋਡਮ ਨਰਸਿਮ੍ਹਾ ਦੇ ਦੇਹਾਂਤ 87 ਸਾਲ ਦੀ ਉਮਰ 'ਚ ਹੋਇਆ। ਉਨ੍ਹਾਂ ਰਾਤ ਕਰੀਬ ਸਾਢੇ ਅੱਠ ਵਜੇ ਆਖਰੀ ਸਾਹ ਲਿਆ।
ਦਿਲ ਦੀ ਬਿਮਾਰੀ ਤੋਂ ਪੀੜਤ ਸਨ
ਦਿਮਾਗ 'ਚ ਖੂਨ ਵਹਿਣ ਕਾਰਨ ਅੱਠ ਦਸੰਬਰ ਨੂੰ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਸੀ। ਉਨ੍ਹਾਂ ਦੇ ਮੱਥੇ 'ਚੋਂ ਖੂਨ ਵਹਿ ਰਿਹਾ ਸੀ। ਉਨ੍ਹਾਂ ਨੂੰ ਸਾਲ 2018 'ਚ ਬ੍ਰੇਨ ਸਟ੍ਰੋਕ ਹੋਇਆ ਸੀ।
ਪਦਮ ਵਿਭੂਸ਼ਨ ਨਾਲ ਸਨਮਾਨਤ ਸਨ
ਕੇਂਦਰ ਸਰਕਾਰ ਨੇ ਨਰਸਿਮ੍ਹਾ ਦੇ ਪੁਲਾੜ ਵਿਗਿਆਨ ਦੇ ਖੇਤਰ 'ਚ ਉਨ੍ਹਾਂ ਦੇ ਯੋਗਦਾਨ ਲਈ 2013 'ਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਨਾਲ ਸਨਮਾਨਤ ਕੀਤਾ ਸੀ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਤੇ ਇਕ ਬੇਟੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ ਦੁਪਹਿਰ ਵੇਲੇ ਕੀਤਾ ਜਾਵੇਗਾ।
ਤੇਜਸ ਦੇ ਨਿਰਮਾਣ 'ਚ ਨਿਭਾਈ ਮਹੱਤਵਪੂਰਨ ਭੂਮਿਕਾ
ਰੋਡਨ ਨਰਸਿਮ੍ਹਾ ਨੂੰ ਨੈਸ਼ਨਲ ਏਅਰੋਸਪੇਸ ਲੈਬੋਰਟਰੀਜ (NAL) ਦੇ ਨਿਰਦੇਸ਼ਕ ਦੇ ਰੂਪ ਵੀ ਚੁਣਿਆ ਗਿਆ ਸੀ। ਇਸ ਦੇ ਨਾਲ ਹੀ ਭਾਰਤ ਦਾ ਰਾਫੇਲ ਕਹੇ ਜਾਣ ਵਾਲੇ ਲੜਾਕੂ ਜਹਾਜ਼ ਲਾਈਟ ਕੌਮਬੈਟ ਏਅਰਕ੍ਰਾਫਟ LCA ਤੇਜਸ ਦੇ ਡਿਜ਼ਾਇਨ ਤੇ ਵਿਕਾਸ 'ਚ ਨਰਸਿਮ੍ਹਾ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉੱਥੇ ਹੀ ਰੋਡਮ ਨਰਸਿਮ੍ਹਾ ਨੇ ਜਵਾਹਰਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟੀਫਿਕ (JNCASR) ਰਿਸਰਚ 'ਚ ਵੀ ਪ੍ਰੋਫੈਸਰ ਦੇ ਤੌਰ 'ਤੇ ਕੰਮ ਕੀਤਾ ਹੈ।
ਕਿਉਂ ਬੰਦ ਹੋਏ Gmail ਤੇ YouTube ? ਗੂਗਲ ਨੇ ਦਿੱਤਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)