ਪੜਚੋਲ ਕਰੋ
(Source: ECI/ABP News)
ਦਿੱਲੀ 'ਚ AAP-BJP ਵਿਚਾਲੇ ਚੱਲ ਰਹੀ ਖਿੱਚੋਤਾਣ ਵਿਚਾਲੇ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਹੰਗਾਮੇਦਾਰ ਰਹਿਣ ਦੀ ਸੰਭਾਵਨਾ
ਅੱਜ ਹੋਣ ਵਾਲੇ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਅਰਵਿੰਦ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ 'ਤੇ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ
Special Session
Delhi Assembly Special Session : ਦਿੱਲੀ ਵਿਧਾਨ ਸਭਾ ਦੇ ਅੱਜ ਹੋਣ ਵਾਲੇ ਵਿਸ਼ੇਸ਼ ਸੈਸ਼ਨ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਅਰਵਿੰਦ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਅਤੇ ਆਮ ਆਦਮੀ ਪਾਰਟੀ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਉਨ੍ਹਾਂ ਦੇ ਵਿਧਾਇਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਣ ਵਿਚਾਲੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਆਗੂ ਰਮੇਸ਼ ਬਿਧੂੜੀ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਨੇ ਵਿਧਾਨ ਸਭਾ ਨੂੰ ‘ਸਿਆਸੀ ਅਖਾੜਾ ਬਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਦਾ ਸੈਸ਼ਨ ਬੁਲਾਉਣਾ ਲੋਕਤੰਤਰ ਦਾ ਮਜ਼ਾਕ ਬਣਾਉਣਾ ਹੈ।
ਕੱਲ੍ਹ ਵਿਸ਼ੇਸ਼ ਸੈਸ਼ਨ 'ਚ ਮੁਆਫ਼ੀ ਮੰਗੇ ਕੇਜਰੀਵਾਲ ਤੇ ਸਿਸੋਦੀਆ -ਕਾਂਗਰਸ
ਕਾਂਗਰਸ ਦੀ ਦਿੱਲੀ ਇਕਾਈ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸਦਨ ਦੇ ਵਿਸ਼ੇਸ਼ ਸੈਸ਼ਨ ਵਿੱਚ "ਸ਼ਰਾਬ ਘੁਟਾਲੇ ਬਾਰੇ ਝੂਠ ਬੋਲਣ ਲਈ" ਮੁਆਫ਼ੀ ਮੰਗਣੀ ਚਾਹੀਦੀ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਨੇ ਕਿਹਾ, ''ਸ਼ਰਾਬ ਘੁਟਾਲੇ 'ਤੇ ਸੱਚਾਈ ਸਾਹਮਣੇ ਲਿਆਉਣ ਲਈ ਵਾਈਟ ਪੇਪਰ ਲਿਆਉਣ 'ਤੇ ਵਿਸ਼ੇਸ਼ ਸੈਸ਼ਨ 'ਚ ਫੈਸਲਾ ਲਿਆ ਜਾਣਾ ਚਾਹੀਦਾ ਹੈ।'' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਉਸ 800 ਕਰੋੜ ਰੁਪਏ ਦੇ ਸਰੋਤ 'ਤੇ ਸਵਾਲ ਚੁੱਕੇ ,ਜਿਸ ਦੀ ਕਥਿਤ ਤੌਰ 'ਤੇ ਪੇਸ਼ਕਸ਼ ਭਾਜਪਾ ਵੱਲੋਂ 'ਆਪ' ਦੇ 40 ਵਿਧਾਇਕਾਂ ਨੂੰ ਪਾਲਾ ਬਦਲਣ ਲਈ ਕੀਤੀ ਜਾ ਰਹੀ ਹੈ।
ਆਪਰੇਸ਼ਨ ਲੋਟਸ ਦੀ ਅਸਫਲਤਾ ਦੀ ਪ੍ਰਾਰਥਨਾ ਕਰਨ 'ਆਪ' ਗਈ ਰਾਜਘਾਟ
ਆਪਣੀ ਰਿਹਾਇਸ਼ 'ਤੇ 'ਆਪ' ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਕੇਜਰੀਵਾਲ ਆਪਣੇ ਵਿਧਾਇਕਾਂ ਨਾਲ ਭਾਜਪਾ ਦੇ 'ਆਪ੍ਰੇਸ਼ਨ ਲੋਟਸ' ਦੀ ਅਸਫਲਤਾ ਦੀ ਪ੍ਰਾਰਥਨਾ ਕਰਨ ਲਈ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸਮਾਰਕ ਰਾਜਘਾਟ 'ਤੇ ਗਏ। ਕੇਜਰੀਵਾਲ ਨੇ ਦੋਸ਼ ਲਾਇਆ, ''ਉਨ੍ਹਾਂ (ਭਾਜਪਾ) ਨੇ ਸਾਡੇ ਵਿਧਾਇਕਾਂ ਨੂੰ 20-20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਡੇਗਣ ਲਈ 800 ਕਰੋੜ ਰੁਪਏ ਰੱਖੇ ਹਨ। ਮੁੱਖ ਮੰਤਰੀ ਨੇ ਕਿਹਾ, “ਇਸ ਦੇਸ਼ ਦੇ ਨਾਗਰਿਕ ਇਸ ਪੈਸੇ ਦਾ ਸਰੋਤ ਜਾਣਨਾ ਚਾਹੁੰਦੇ ਹਨ।
ਭਾਜਪਾ ਆਗੂਆਂ ਨੇ ਕਬਰ ਸਥਾਨ ਨੂੰ 'ਸ਼ੁੱਧ' ਕਰਨ ਲਈ ਗੰਗਾ ਜਲ ਛਿੜਕਿਆ
ਇਹ GST ਤੋਂ ਆਇਆ ਹੈ ਜਾਂ 'PM Cares' ਫੰਡ ਤੋਂ? ਕਿਸੇ ਦੋਸਤਾਂ ਨੇ ਉਨ੍ਹਾਂ ਨੂੰ ਇਹ ਪੈਸੇ ਦਿੱਤੇ ਹਨ?" 'ਆਪ' ਵਿਧਾਇਕਾਂ ਦੇ ਰਾਜਘਾਟ ਜਾਣ ਤੋਂ ਘੰਟਿਆਂ ਬਾਅਦ ਭਾਜਪਾ ਨੇਤਾਵਾਂ ਨੇ ਸਮਾਰਕ ਨੂੰ "ਸ਼ੁੱਧ" ਕਰਨ ਲਈ ਗੰਗਾ ਜਲ ਛਿੜਕਿਆ। ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕੇਜਰੀਵਾਲ ਦੀ ਤੁਲਨਾ ਜਰਮਨ ਨਾਜ਼ੀ ਨੇਤਾ ਜੋਸੇਫ ਗੋਏਬਲਜ਼ ਨਾਲ ਕੀਤੀ, ਜੋ ਕਥਿਤ ਤੌਰ 'ਤੇ ਆਪਣੀ ਸਰਕਾਰ ਦੇ "ਸ਼ਰਾਬ ਘੁਟਾਲੇ" ਤੋਂ ਧਿਆਨ ਹਟਾਉਣ ਲਈ ਵਾਰ-ਵਾਰ ਝੂਠ ਬੋਲ ਰਹੇ ਸੀ। ਇਸ ਦੌਰਾਨ ਵਿਧਾਨ ਸਭਾ ਸੈਸ਼ਨ ਕਾਰਨ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਮੁੱਖ ਮੰਤਰੀ ਕੇਜਰੀਵਾਲ ਦੀ ਹਫਤਾਵਾਰੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)