Sri Lanka New President: ਰਾਨਿਲ ਵਿਕਰਮਾਸਿੰਘੇ ਬਣੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ, 134 ਸੰਸਦ ਮੈਂਬਰਾਂ ਨੇ ਕੀਤੀ ਵੋਟ
Sri Lanka New President: ਰਾਨਿਲ ਵਿਕਰਮਸਿੰਘੇ ਹੁਣ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਹੋਣਗੇ। ਪੋਸਟਲ ਬੈਲਟ ਰਾਹੀਂ ਹੋਈ ਵੋਟਿੰਗ ਵਿੱਚ 134 ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਈ
Ranil Wickremesinghe elected as the new President of Sri Lanka: Reuters pic.twitter.com/WGjaLPY0zj
— ANI (@ANI) July 20, 2022
ਰਾਇਟਰਜ਼ ਮੁਤਾਬਕ ਰਾਸ਼ਟਰਪਤੀ ਚੋਣ 'ਚ ਜਿੱਤ ਤੋਂ ਬਾਅਦ ਰਾਨਿਲ ਵਿਕਰਮਸਿੰਘੇ ਨੇ ਕਿਹਾ ਕਿ ਦੇਸ਼ ਕਾਫੀ ਮੁਸੀਬਤ 'ਚ ਹੈ। ਉਨ੍ਹਾਂ ਕਿਹਾ ਕਿ ਅੱਗੇ ਵੱਡੀ ਚੁਣੌਤੀ ਹੈ। ਧਿਆਨਯੋਗ ਹੈ ਕਿ ਸ਼੍ਰੀਲੰਕਾ ਵਿੱਚ ਸਭ ਤੋਂ ਭੈੜੇ ਆਰਥਿਕ ਸੰਕਟ ਨਾਲ ਨਜਿੱਠਣ ਵਿੱਚ ਸਰਕਾਰ ਦੀ ਅਸਫਲਤਾ ਤੋਂ ਬਾਅਦ, ਲੋਕ ਸੜਕਾਂ 'ਤੇ ਉੱਤਰ ਆਏ ਤੇ ਰਾਜਨੀਤਕ ਉਥਲ-ਪੁਥਲ ਤੇ ਦੇਸ਼ ਵਿੱਚ ਅਰਾਜਕਤਾ ਦੇ ਮਾਹੌਲ ਦੇ ਵਿਚਕਾਰ ਗੋਟਾਬਾਯਾ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗੁਪਤ ਮਤਦਾਨ ਰਾਹੀਂ ਰਾਸ਼ਟਰਪਤੀ ਦੀ ਚੋਣ ਕਰਵਾਈ ਗਈ।
ਐਸਐਲਪੀਪੀ ਦੇ ਪ੍ਰਧਾਨ ਜੀ ਐਲ ਪੀਰਿਸ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾਧਾਰੀ ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (ਐਸਐਲਪੀਪੀ) ਪਾਰਟੀ ਦੇ ਜ਼ਿਆਦਾਤਰ ਮੈਂਬਰ ਰਾਸ਼ਟਰਪਤੀ ਅਹੁਦੇ ਲਈ ਵੱਖ-ਵੱਖ ਧੜੇ ਦੇ ਨੇਤਾ ਅਲਹਾਪੇਰੁਮਾ ਤੇ ਪ੍ਰਮੁੱਖ ਵਿਰੋਧੀ ਧਿਰ ਦੇ ਨੇਤਾ ਸਜੀਤ ਪ੍ਰੇਮਦਾਸਾ ਨੂੰ ਪ੍ਰਧਾਨ ਮੰਤਰੀ ਚੁਣਨ ਦੇ ਹੱਕ ਵਿੱਚ ਹਨ। ਰਾਨਿਲ ਵਿਕਰਮਸਿੰਘੇ ਦਾ ਮੁਕਾਬਲਾ ਅਲਹਾਪੇਰੁਮਾ ਤੇ ਜੇਵੀਪੀ ਨੇਤਾ ਅਨੁਰਾ ਕੁਮਾਰਾ ਦਿਸਾਨਾਇਕ ਨਾਲ ਸੀ। ਅਲਹਾਪੇਰੁਮਾ ਇੱਕ ਸਿੰਹਲੀ ਬੋਧੀ ਰਾਸ਼ਟਰਵਾਦੀ ਹੈ ਤੇ SLPP ਤੋਂ ਵੱਖ ਹੋਣ ਵਾਲੇ ਧੜੇ ਦਾ ਇੱਕ ਪ੍ਰਮੁੱਖ ਮੈਂਬਰ ਹੈ।
1978 ਤੋਂ ਬਾਅਦ ਪਹਿਲੀ ਵਾਰ ਗੁਪਤ ਮਤਦਾਨ
ਐਸਐਲਪੀਪੀ ਦੇ ਪ੍ਰਧਾਨ ਜੀ ਐਲ ਪੀਰਿਸ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾਧਾਰੀ ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (ਐਸਐਲਪੀਪੀ) ਪਾਰਟੀ ਦੇ ਜ਼ਿਆਦਾਤਰ ਮੈਂਬਰ ਰਾਸ਼ਟਰਪਤੀ ਅਹੁਦੇ ਲਈ ਵੱਖ-ਵੱਖ ਧੜੇ ਦੇ ਨੇਤਾ ਅਲਹਾਪੇਰੁਮਾ ਅਤੇ ਪ੍ਰਮੁੱਖ ਵਿਰੋਧੀ ਧਿਰ ਦੇ ਨੇਤਾ ਸਜੀਤ ਪ੍ਰੇਮਦਾਸਾ ਨੂੰ ਪ੍ਰਧਾਨ ਮੰਤਰੀ ਚੁਣਨ ਦੇ ਹੱਕ ਵਿੱਚ ਹਨ। ਰਾਨਿਲ ਵਿਕਰਮਸਿੰਘੇ ਦਾ ਮੁਕਾਬਲਾ ਅਲਹਾਪੇਰੁਮਾ ਅਤੇ ਜੇਵੀਪੀ ਨੇਤਾ ਅਨੁਰਾ ਕੁਮਾਰਾ ਦਿਸਾਨਾਇਕ ਨਾਲ ਸੀ। ਅਲਹਾਪੇਰੁਮਾ ਇੱਕ ਸਿੰਹਲੀ ਬੋਧੀ ਰਾਸ਼ਟਰਵਾਦੀ ਹਨ ਅਤੇ SLPP ਤੋਂ ਵੱਖ ਹੋਣ ਵਾਲੇ ਧੜੇ ਦਾ ਇੱਕ ਪ੍ਰਮੁੱਖ ਮੈਂਬਰ ਹੈ।
ਸ਼੍ਰੀਲੰਕਾ ਵਿੱਚ 1978 ਤੋਂ ਬਾਅਦ ਪਹਿਲੀ ਵਾਰ ਰਾਸ਼ਟਰਪਤੀ ਦੀ ਚੋਣ ਸੰਸਦ ਮੈਂਬਰਾਂ ਦੁਆਰਾ ਗੁਪਤ ਮਤਦਾਨ ਦੁਆਰਾ ਕਰਵਾਈ ਗਈ। ਇਸ ਤੋਂ ਪਹਿਲਾਂ 1993 ਵਿੱਚ ਰਾਸ਼ਟਰਪਤੀ ਦਾ ਅਹੁਦਾ ਕਾਰਜਕਾਲ ਦੇ ਅੱਧ ਵਿੱਚ ਹੀ ਖਾਲੀ ਹੋ ਗਿਆ ਸੀ, ਜਦੋਂ ਤਤਕਾਲੀ ਰਾਸ਼ਟਰਪਤੀ ਰਣਸਿੰਘੇ ਪ੍ਰੇਮਦਾਸਾ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਸੰਸਦ ਦੁਆਰਾ ਡੀਬੀ ਵਿਜੇਤੁੰਗਾ ਨੂੰ ਸਰਬਸੰਮਤੀ ਨਾਲ ਪ੍ਰੇਮਦਾਸਾ ਦਾ ਕਾਰਜਕਾਲ ਪੂਰਾ ਕਰਨ ਦਾ ਕੰਮ ਸੌਂਪਿਆ ਗਿਆ ਸੀ।