ਪੜਚੋਲ ਕਰੋ
(Source: ECI/ABP News)
WHO ਨੇ ਜਾਰੀ ਕੀਤੀ ਖਾਸ ਸਲਾਹ, ਕਿਹਾ ਕੋਰੋਨਾ ਤੋਂ ਸਟੇਰੌਇਡ ਬਚਾ ਸਕਦੇ ਪੀੜਤ ਮਰੀਜ਼ ਦੀ ਜਾਨ
ਕੋਵਿਡ-19 ਨਾਲ ਬੂਰੀ ਤਰ੍ਹਾਂ ਪ੍ਰਭਾਵਿਤ ਬੀਮਾਰ ਲੋਕਾਂ ਲਈ ਚੰਗੀ ਖ਼ਬਰ ਹੈ। WHO ਨੇ ਮੁਲਾਂਕਣ ਤੋਂ ਬਾਅਦ ਸਟੇਰੌਇਡ ਦੀ ਸਲਾਹ ਦਿੱਤੀ ਹੈ।
![WHO ਨੇ ਜਾਰੀ ਕੀਤੀ ਖਾਸ ਸਲਾਹ, ਕਿਹਾ ਕੋਰੋਨਾ ਤੋਂ ਸਟੇਰੌਇਡ ਬਚਾ ਸਕਦੇ ਪੀੜਤ ਮਰੀਜ਼ ਦੀ ਜਾਨ Steroids Available in Market can help Corona Patients Finds WHO Study WHO ਨੇ ਜਾਰੀ ਕੀਤੀ ਖਾਸ ਸਲਾਹ, ਕਿਹਾ ਕੋਰੋਨਾ ਤੋਂ ਸਟੇਰੌਇਡ ਬਚਾ ਸਕਦੇ ਪੀੜਤ ਮਰੀਜ਼ ਦੀ ਜਾਨ](https://static.abplive.com/wp-content/uploads/sites/5/2020/09/03210727/WHO-and-Steroid.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਟੇਰੌਇਡ ਕੋਰੋਨਾ ਤੋਂ ਗੰਭੀਰ ਪੀੜਤ ਮਰੀਜ਼ਾਂ ਨੂੰ ਜ਼ਿੰਦਗੀ ਦੇ ਸਕਦੀ ਹੈ। ਸਟੇਰੌਇਡ ਦੇ ਇਲਾਜ ਨਾਲ ਕੋਵਿਡ-19 ਦੇ ਮਰੀਜ਼ਾਂ 'ਚ ਮੌਤ ਦਾ ਖ਼ਤਰਾ 20 ਫੀਸਦ ਘੱਟ ਜਾਂਦਾ ਹੈ। ਸੱਤ ਗਲੋਬਲ ਪ੍ਰੀਖਣਾਂ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਗਾਈਡਲਾਈਨਜ਼ 'ਚ ਮੁੜ ਤੋਂ ਸੋਧ ਕੀਤੀ ਹੈ। ਉਨ੍ਹਾਂ ਨੇ ਕੋਰੋਨਾ ਨਾਲ ਗੰਭੀਰ ਪੀੜਤ ਮਰੀਜ਼ਾਂ 'ਤੇ ਸਟੇਰੌਇਡ ਦੀ ਵਰਤੋਂ ਦੀ ਸ਼ਿਫਾਰਸ਼ ਕੀਤੀ ਹੈ।
ਖੋਜ 'ਚ ਪਾਇਆ ਕਿ ਸਟੇਰੌਇਡ ਨੇ ਆਈਸੀਯੂ ਵਿੱਚ ਵਿੱਚ ਦਾਖਲ ਕੋਵਿਡ-19 ਮਰੀਜ਼ਾਂ ਦੇ ਬਚਾਅ ਦੀ ਦਰ ਵਿੱਚ ਵਾਧਾ ਕੀਤਾ ਹੈ। ਨਵੇਂ ਸਬੂਤਾਂ ਦੇ ਅਧਾਰ 'ਤੇ ਡਬਲਯੂਐਚਓ ਨੇ ਨਵੇਂ ਇਲਾਜ ਲਈ ਸਲਾਹਕਾਰ ਜਾਰੀ ਕੀਤੀ ਪਰ ਉਸ ਨੇ ਕੋਵਿਡ-19 ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ 'ਤੇ ਇਸ ਦੀ ਵਰਤੋਂ ਤੋਂ ਇਤਰਾਜ਼ ਜ਼ਾਹਰ ਕੀਤਾ ਹੈ। ਬ੍ਰਿਟੇਨ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਖੋਜਕਰਤਾ ਪ੍ਰੋਫੈਸਰ ਜੋਨਾਥਨ ਸਟਰਨ ਨੇ ਕਿਹਾ, “ਸਟੇਰੌਇਡ ਸਸਤਾ ਤੇ ਅਸਾਨੀ ਨਾਲ ਉਪਲਬਧ ਇਲਾਜ ਹੈ। ਸਾਡੀ ਖੋਜ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਸ ਦੀ ਵਰਤੋਂ ਨੇ ਕੋਵਿਡ-19 ਦੇ ਬੁਰੀ ਤਰ੍ਹਾਂ ਪ੍ਰਭਾਵਿਤ ਮਰੀਜ਼ਾਂ ਵਿੱਚ ਮੌਤ ਦੇ ਜੋਖਮ ਨੂੰ ਘਟਾ ਦਿੱਤਾ ਹੈ।"
ਜਾਂਚ ਨੇ ਇਹ ਸਿੱਟਾ ਕੱਢਿਆ ਕਿ ਸਟੇਰੌਇਡ ਕੋਵਿਡ-19 ਦੇ ਮਰੀਜ਼ਾਂ ਲਈ ਢੁਕਵੇਂ ਹਨ। ਇਹ ਕਿਸੇ ਵੀ ਉਮਰ, ਲਿੰਗ ਤੇ ਬਿਮਾਰੀ ਦੀ ਮਿਆਦ ਦੇ ਮਰੀਜ਼ਾਂ 'ਤੇ ਵਰਤੀ ਜਾ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)