ਪੜਚੋਲ ਕਰੋ
Advertisement
ਭਾਰਤ ਨੂੰ ਮਿਲੀ ਇੱਕ ਹੋਰ ਕਾਮਯਾਬੀ, ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ
ਬੁੱਧਵਾਰ ਨੂੰ ਡੀਆਰਡੀਓ ਨੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਐਕਸਟੈਂਡਡ ਵਰਜਨ ਦਾ ਸਫਲਤਾਪੂਰਵਕ ਟੈਸਟ ਕੀਤਾ ਜਿਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਸਵੈ-ਨਿਰਭਰ ਭਾਰਤ ਵੱਲ ਇੱਕ ਵੱਡਾ ਕਦਮ ਦੱਸਿਆ।
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਵਧਾਈ ਦਿੱਤੀ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਸਵੈ-ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।
ਦੱਸ ਦਈਏ ਕਿ ਬ੍ਰਹਮੌਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਬੁੱਧਵਾਰ ਨੂੰ ਉੜੀਸਾ ਦੇ ਬਾਲਾਸੌਰ ਵਿੱਚ ਸਫਲਤਾਪੂਰਵਕ ਟੈਸਟ ਕੀਤਾ ਗਿਆ। ਇਹ ਮਿਜ਼ਾਈਲ 400 ਕਿਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਹੈ। ਡੀਆਰਡੀਓ ਨੇ ਆਪਣੇ ਪੀਜੇ-10 ਪ੍ਰਾਜੈਕਟ ਤਹਿਤ ਇਹ ਪ੍ਰੀਖਿਆ ਕੀਤੀ ਹੈ। ਇਸ ਪ੍ਰੀਖਣ ਲਈ ਮਜ਼ਾਈਲ ਨੂੰ ਦੇਸੀ ਬੂਸਟਰ ਦੇ ਟੀਚੇ 'ਤੇ ਦਾਗਿਆ ਗਿਆ। ਬ੍ਰਹਮੋਸ ਸੁਪਰਸੋਨਿਕ ਮਿਜ਼ਾਈਲ ਦੇ ਐਕਸਟੈਂਡਡ ਰੇਂਜ ਵਰਜਨ ਦਾ ਇਹ ਦੂਜਾ ਸਫਲ ਪ੍ਰੀਖਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕੀਤੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਵਿਚ 290 ਕਿਲੋਮੀਟਰ ਦੀ ਦੂਰੀ ਵਾਲੀ ਬ੍ਰਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਸੀ। ਬ੍ਰਹਮੋਸ ਦਾ ਨਵਾਂ ਸੰਸਕਰਣ ਭਾਰਤ ਵਿਚ ਵਿਕਸਤ ਕੀਤਾ ਗਿਆ ਹੈ, ਜਿਸ ਵਿੱਚ ਪ੍ਰੋਪਲੇਸ਼ਨ ਪ੍ਰਣਾਲੀ, ਏਅਰਫ੍ਰੇਮ, ਬਿਜਲੀ ਸਪਲਾਈ ਤੇ ਕਈ ਮਹੱਤਵਪੂਰਨ ਉਪਕਰਨ ਸ਼ਾਮਲ ਹਨ। ਬ੍ਰਹਮੋਸ ਨੂੰ ਭਾਰਤ ਦੇ ਡੀਆਰਡੀਓ ਤੇ ਰੂਸ ਦੇ ਐਨਪੀਓਐਮ ਨੇ ਸਾਂਝੇ ਤੌਰ 'ਤੇ ਵਿਕਸਤ ਕੀਤਾ ਹੈ। ਬ੍ਰਹਮੌਸ ਦੁਨੀਆ ਦੀ ਇਕੋ ਕਿਸਮ ਦੀ ਕਰੂਜ਼ ਮਿਜ਼ਾਈਲ ਹੈ ਜੋ ਸੁਪਰਸੋਨਿਕ ਸਪੀਡ ਨਾਲ ਦਾਗੀ ਜਾ ਸਕਦੀ ਹੈ। ਭਾਰਤੀ ਸੈਨਾ ਦੇ ਤਿੰਨਾਂ ਹਿੱਸਿਆਂ ਲਈ ਬ੍ਰਾਹਮਸ ਮਿਜ਼ਾਈਲ ਦੇ ਵੱਖ-ਵੱਖ ਵਰਜਨ ਬਣਾਏ ਗਏ ਹਨ। Bank holiday in October: ਅਕਤੂਬਰ 'ਚ ਬੈਂਕ ਇੰਨੇ ਦਿਨਾਂ ਲਈ ਬੰਦ ਰਹਿਣਗੇ, ਇੱਥੇ ਵੇਖੋ ਪੂਰੀ ਲਿਸਟ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Defence Minister Rajnath Singh congratulates DRDO for the successful flight testing of BrahMos Supersonic Cruise Missile. "This achievement will give a big boost to India’s #AtmaNirbharBharat pledge", he tweeted. pic.twitter.com/X0J1lGfGvj
— ANI (@ANI) September 30, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement