ਪੜਚੋਲ ਕਰੋ
Advertisement
ਧੋਖੇਬਾਜ਼ NRI ਸਬਕ ਸਿਖਾਏਗੀ ਸੁਪਰੀਮ ਕੋਰਟ, ਸਰਕਾਰ ਤੋਂ ਜਵਾਬ ਤਲਬ
ਚੰਡੀਗੜ੍ਹ: ਵਿਦੇਸ਼ਾਂ ਵਿੱਚ ਵੱਸਦੇ ਲਾੜਿਆਂ ਕੋਲੋਂ ਧੋਖਾ ਖਾਣ ਵਾਲੀਆਂ 8 ਕੁੜੀਆਂ ਨੇ ਨਿਆਂ ਲਈ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਹੈ। ਕੁੜੀਆਂ ਨੇ NRI ਲਾੜੇ ਤੇ ਉਨ੍ਹਾਂ ਦੇ ਪਰਿਵਾਰ ਹੱਥੋਂ ਕੁੜੀਆਂ ਨੂੰ ਧੋਖੇ ਤੋਂ ਬਚਾਉਣ ਲਈ ਸੁਪਰੀਮ ਕੋਰਟ ਤੋਂ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾੜਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੁੜੀ ਨੂੰ ਧੋਖਾ ਦੇਣ ਉੱਤੇ ਗ੍ਰਿਫ਼ਤਾਰ ਕਰਨ ਦੇ ਪ੍ਰਬੰਧ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਹੁਣ ਅਦਾਲਤ ਨੇ ਇਨ੍ਹਾਂ ਮੰਗਾਂ ਸਬੰਧੀ ਸਰਕਾਰ ਕੋਲੋਂ ਜਵਾਬ ਤਲਬ ਕੀਤਾ ਹੈ।
ਕੁੜੀਆਂ ਵੱਲੋਂ ਦਿਰ ਪਟੀਸ਼ਨ ਮੁਤਾਬਕ ਅਜਿਹੀਆਂ 40 ਹਜ਼ਾਰ ਤੋਂ ਵੱਧ ਕੁੜੀਆਂ ਹਨ ਜਿਨ੍ਹਾਂ ਨੇ NRI ਮੁੰਡਿਆਂ ਨਾਲ ਵਿਆਹ ਬਾਅਦ ਧੋਖਾ ਖਾਧਾ ਹੈ। ਕਿਸੇ ਦਾ ਪਤੀ ਵਿਆਹ ਦੇ ਕੁਝ ਦਿਨਾਂ ਬਾਅਦ ਇਕੱਠੇ ਰਹਿਣ ਪਿੱਛੋਂ ਵਿਦੇਸ਼ ਭੱਜ ਗਿਆ ਤੇ ਕਿਸੇ ਦਾ ਪਤੀ ਵਿਆਹ ਪਿੱਛੋਂ ਵਿਦੇਸ਼ ਲੈ ਕੇ ਜਾਣ ਤੋਂ ਕੁਝ ਦਿਨ ਬਾਅਦ ਹੀ ਕੁੜੀ ਨੂੰ ਵਾਪਸ ਛੱਡ ਗਿਆ। ਮੁੰਡਿਆਂ ਨੇ ਕੁੜੀਆਂ ਤੇ ਬੱਚਿਆਂ ਨੂੰ ਅਪਨਾਉਣ ਤੋਂ ਮਨ੍ਹਾ ਕਰ ਦਿੱਤਾ। ਭਾਰਤ ਵਿੱਚ ਰਹਿ ਰਹੇ NRI ਮੁੰਡਿਆਂ ਦੇ ਪਰਿਵਾਰ ਵਾਲੇ ਕਾਗਜ਼ਾਂ ’ਤੇ ਉਨ੍ਹਾਂ ਨੂੰ ਬੇਦਖ਼ਲ ਕਰ ਕੇ ਕਾਨੂੰਨੀ ਕਾਰਵਾਈ ਤੋਂ ਬਚ ਰਹੇ ਹਨ ਤੇ ਕੁੜੀਆਂ ਇਨਸਾਫ਼ ਪਾਉਣ ਲਈ ਅਦਾਲਤਾਂ ਦੇ ਚੱਕਰ ਕੱਟ ਰਹੀਆਂ ਹਨ।
ਪਟੀਸ਼ਨ ਮੁਤਬਕ ਇਸ ਤਰ੍ਹਾਂ ਦੇ ਜ਼ਿਆਦਾਤਰ ਮਾਮਲਿਆਂ ਵਿਚ ਸਿਰਫ ਦਾਜ ਉਤਪੀੜਨ ਦਾ ਹੀ ਕੇਸ ਦਰਜ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਦੇ ਇੱਕ ਫੈਸਲੇ ਦੇ ਆਧਾਰ ’ਤੇ ਪੁਲਿਸ ਲਾੜੇ ਤੇ ਉਸ ਦੇ ਪਰਿਵਾਰ ਨੂੰ ਤੁਰੰਚ ਗ੍ਰਿਫ਼ਤਾਰ ਨਹੀਂ ਕਰਦੀ। ਇਸ ਲਈ ਪਟੀਸ਼ਨਕਰਤਾ ਕੁੜੀਆਂ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਸਿਰਫ ਦਾਜ ਉਤਪੀੜਨ ਦੇ ਹੀ ਨਹੀਂ, ਬਲਕਿ ਹੋਰ ਧਾਰਾਵਾਂ ਵਿੱਚ ਵੀ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਵਿਦੇਸ਼ ਵਿੱਚ ਨੱਠੇ ਲਾੜਿਆਂ ਨੂੰ ਈਮੇਲ ਜਾਂ ਵ੍ਹੱਟਸਐਪ ਜ਼ਰੀਏ ਤੁਰੰਚ ਸੰਮਨ ਜਾਣੇ ਚਾਹੀਦੇ ਹਨ। ਉਨ੍ਹਾਂ ਨੂੰ ਅੰਬੈਸੀ ਜਾਂ ਵਿਦੇਸ਼ੀ ਸਰਕਾਰ ਦੀ ਮਦਦ ਨਾਲ ਵਾਪਸ ਵਤਨ ਲਿਆਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਕੁੜੀਆਂ ਵੱਲੋਂ ਪੇਸ਼ ਹੋਏ ਸਾਨਾਅਰ ਵਕੀਲ ਕਾਲਿਨ ਗੋਂਜਾਲਵਿਸ ਨੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੂੰ ਦੱਸਿਆ ਕਿ ਇਸ ਤਰ੍ਹਾਂ ਦ ਮਾਮਲਿਆਂ ਬਾਰੇ ਸਰਕਾਰ ਨੇ ਕੋਈ ਸਪਸ਼ਟ ਨੀਤੀ ਨਹੀਂ ਬਣਾਈ। ਨਤੀਜਨ ਇੱਕ ਵਾਰ ਵਿਆਹ ਕਰਾਉਣ ਬਾਅਦ ਕੁੜੀ ਨੂੰ ਧੋਖਾ ਦੇ ਕੇ ਵਿਦੇਸ਼ ਗਏ NRI ਮੁੰਡਾ ਭਾਰਤ ਵਿੱਚ ਕਿਸੇ ਤਰ੍ਹਾਂ ਕਾਨੂੰਨੀ ਕਾਰਵਾਈ ਤੋਂ ਬਚਦਾ ਰਹਿੰਦਾ ਹੈ ਤੇ ਉਨ੍ਹਾਂ ਨਾਲ ਵਿਆਹ ਕਰਾਉਣ ਵਾਲੀਆਂ ਕੁੜੀਆਂ ਨੂੰ ਨਿਆਂ ਨਹੀਂ ਮਿਲ ਪਾਉਂਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement