ਪੜਚੋਲ ਕਰੋ

ਸੁਪਰੀਮ ਕੋਰਟ ਨੇ ਔਰਤਾਂ ਲਈ ਖੋਲ੍ਹੇ ਸਬਰੀਮਾਲਾ ਮੰਦਰ ਦੇ ਦਰਵਾਜ਼ੇ

ਨਵੀਂ ਦਿੱਲੀ: ਕੇਰਲ ਦੇ ਸਬਰੀਮਾਲਾ ਵਿੱਚ ਬਿਰਾਜਮਾਨ ਭਗਵਾਨ ਅਇਯੱਪਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਸਬੰਧੀ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਬਰੀਮਾਲਾ ਮੰਦਰ ਵਿੱਚ ਹੁਣ ਹਰ ਉਮਰ ਦੀਆਂ ਔਰਤਾਂ ਜਾ ਸਕਦੀਆਂ ਹਨ। ਦੇਸ਼ ਦੀ ਸਿਖਰਲੀ ਅਦਾਲਤ ਦੇ ਫੈਸਲੇ ਨਾਲ ਅੱਜ 53 ਸਾਲ ਪੁਰਾਣਾ ਕਾਨੂੰਨ ਭੰਗ ਹੋ ਜਾਵੇਗਾ। ਬੈਂਚ ਵਿੱਚ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਡੀ.ਵਾਈ. ਚੰਦਰਚੂੜ੍ਹ, ਜਸਟਿਸ ਨਰੀਮਨ ਤੇ ਜਸਟਿਸ ਇੰਦੂ ਮਲਹੋਤਰਾ ਨੇ ਵੱਖ-ਵੱਖ ਫੈਸਲੇ ਪੜ੍ਹੇ ਪਰ ਸਾਰਿਆਂ ਦਾ ਮਤਲਬ ਇੱਕੋ ਜਿਹਾ ਹੀ ਸੀ। ਇਸ ਲਈ ਇਸ ਨੂੰ ਬਹੁਮਤ ਨਾਲ ਲਿਆ ਫੈਸਲਾ ਕਿਹਾ ਜਾ ਸਕਦਾ ਹੈ। ਕੋਰਟ ਨੇ ਕਿਹਾ, "ਔਰਤਾਂ ਵੀ ਅਧਿਆਤਮ ਦੀ ਖੋਜ ਵਿੱਚ ਬਰਾਬਰ ਦੀਆਂ ਹਿੱਸੇਦਾਰ ਹਨ। ਰੂੜ੍ਹੀਵਾਦੀ ਮਾਨਤਾਵਾਂ ਨੂੰ ਇਸ ਰਾਹ ਵਿੱਚ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ। ਸਮਾਜ ਦੀ ਸੋਚ ਵਿੱਚ ਤਬਦੀਲੀ ਲਿਆਉਣੀ ਪਵੇਗੀ। ਔਰਤਾਂ ਵੀ ਮਰਦਾਂ ਦੇ ਬਰਾਬਰ ਹਨ।" ਹਾਲਾਂਕਿ, ਬੈਂਚ ਦੀ ਇਕਲੌਤੀ ਮਹਿਲਾ ਜਸਟਿਸ ਇੰਦੂ ਮਲਹੋਤਰਾ ਦੀ ਰਾਏ ਬਹੁਮਤ ਤੋਂ ਥੋੜ੍ਹੀ ਵੱਖ ਰਹੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਵੱਡਾ ਅਸਰ ਹੋਵੇਗਾ, ਧਰਮ ਦਾ ਪਾਲਣ ਕਿਸ ਤਰ੍ਹਾਂ ਹੋਵੇ, ਇਹ ਇਸ ਦੇ ਮੰਨਣ ਵਾਲਿਆਂ 'ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ। ਇਸ ਨੂੰ ਅਦਾਲਤ ਤੈਅ ਨਾ ਕਰੇ। ਜ਼ਿਕਰਯੋਗ ਹੈ ਕਿ ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਵਿਰਾਜਮਾਨ ਭਗਵਾਨ ਅਇਯੱਪਾ ਨੂੰ ਬ੍ਰਹਮਚਾਰੀ ਮੰਨਿਆ ਜਾਂਦਾ ਹੈ। ਨਾਲ ਹੀ, ਸਬਰੀਮਾਲਾ ਦੀ ਯਾਤਰਾ ਤੋਂ ਪਹਿਲਾਂ 41 ਦਿਨ ਤਕ ਦਾ ਸਖ਼ਤ ਵਰਤ ਦਾ ਨਿਯਮ ਹੈ। ਮਾਂਹਵਾਰੀ ਦੇ ਚੱਲਦਿਆਂ ਔਰਤਾਂ ਲਗਾਤਾਰ 41 ਦਿਨ ਵਰਤ ਨਹੀਂ ਰੱਖ ਸਕਦੀਆਂ। ਇਸ ਲਈ ਸਿਰਫ਼ 10 ਤੋਂ 50 ਸਾਲ ਤਕ ਦੀਆਂ ਔਰਤਾਂ ਨੂੰ ਮੰਦਰ ਵਿੱਚ ਜਾਣ ਦੀ ਮਨਾਹੀ ਸੀ, ਪਰ ਹੁਣ ਦੇਸ਼ ਦੀ ਸਰਵਉੱਚ ਅਦਾਲਤ ਨੇ ਹਰ ਉਮਰ ਦੀ ਔਰਤ ਨੂੰ ਮੰਦਰ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ

ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ

Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ

ABP Premium

ਵੀਡੀਓਜ਼

ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨKhanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇShambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...

Embed widget