ਪੜਚੋਲ ਕਰੋ
Advertisement
DGP ਬਣਨ ਦੇ ਸੁਫ਼ਨੇ ਹੋਏ ਚੂਰ ਸੁਪਰੀਮ ਕੋਰਟ ਨੇ ਵੀ ਨਾ ਪਾਈ ਮੁਸਤਫ਼ਾ ਦੀ ਝੋਲੀ ਖ਼ੈਰ
ਨਵੀਂ ਦਿੱਲੀ: ਪੰਜਾਬ ਪੁਲਿਸ ਦਾ ਮੁਖੀ ਬਣਨਾ ਲੋਚਦੇ ਡੀਜੀਪੀ ਰੈਂਕ ਦੇ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਮੁਸਤਫ਼ਾ ਨੇ ਬਾਕੀਆਂ ਨਾਲੋਂ ਨੌਕਰੀ ਦਾ ਵੱਧ ਤਜ਼ਰਬਾ ਹਾਸਲ ਹੋਣ ਦਾ ਦਾਅਵਾ ਕੀਤਾ ਸੀ, ਪਰ ਸੁਪਰੀਮ ਕੋਰਟ ਨੇ ਮੁਸਤਫ਼ਾ ਨੂੰ ਕਿਧਰੇ ਹੋਰ ਜਾਣ ਲਈ ਕਿਹਾ ਹੈ।
ਯੂਪੀਐਸਸੀ ਵੱਲੋਂ ਜਦ ਤਿੰਨ ਪੁਲਿਸ ਅਧਿਕਾਰੀਆਂ 'ਚੋਂ ਇੱਕ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਉਣ ਲਈ ਪੈਨਲ ਸਰਕਾਰ ਨੂੰ ਭੇਜਿਆ ਤਾਂ ਆਪਣਾ ਨਾਮ ਨਾ ਸ਼ਾਮਲ ਹੋਣ 'ਤੇ ਮੁਸਤਫ਼ਾ ਖ਼ਫਾ ਹੋ ਗਏ। ਉਨ੍ਹਾਂ ਅਗਲੇ ਹੀ ਦਿਨ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਮਗਰੋਂ ਅੱਜ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ 'ਤੇ ਸੁਣਵਾਈ ਕੀਤੀ।
ਮੁਸਤਫ਼ਾ ਵੱਲੋਂ ਪੇਸ਼ ਹੋਏ ਵਕੀਲ ਪਟਵਾਲੀਆ ਨੇ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਖੰਨਾ ਦੇ ਬੈਂਚ ਸਨਮੁਖ ਪੇਸ਼ ਹੋ ਕੇ ਤਰਕ ਦਿੱਤਾ ਕਿ ਉਨ੍ਹਾਂ ਦੇ ਮੁਵੱਕਿਲ ਦਾ ਮਾਮਲਾ ਤਾਕਤਾਂ ਦੇ ਸਿੱਧੇ ਟਕਰਾਅ ਨਾਲ ਸਬੰਧਤ ਹੈ। ਉਨ੍ਹਾਂ ਦੇ ਤਰਕ ਸੁਣਨ ਮਗਰੋਂ ਮੁੱਖ ਜੱਜ ਨੇ ਕਿਹਾ ਕਿ ਜੇਕਰ ਚੋਣ ਪ੍ਰਕਿਰਿਆ ਵਿੱਚ ਕੋਈ ਅਸੰਤੁਸ਼ਟ ਹੁੰਦਾ ਹੈ ਤਾਂ ਉਸ ਨੂੰ ਸਬੰਧਤ ਅਥਾਰਟੀ ਕੋਲ ਪਹੁੰਚ ਕਰਨੀ ਚਾਹੀਦੀ ਹੈ।
ਹਾਲਾਂਕਿ, ਮੁਸਤਫ਼ਾ ਵੱਲੋਂ ਤਰਕ ਦਿੱਤਾ ਗਿਆ ਕਿ ਜੇਕਰ ਉਹ ਅਜਿਹਾ ਕਰਦੇ ਤਾਂ ਇੰਨਾ ਸਮਾਂ ਲੱਗ ਜਾਂਦਾ ਕਿ ਉਨ੍ਹਾਂ ਦੇ ਸੇਵਾ ਕਾਲ ਦੇ ਬਾਕੀ ਰਹਿੰਦੇ ਦੋ ਸਾਲ ਇਸੇ ਵਿੱਚ ਦੀ ਖਪ ਜਾਂਦੇ ਪਰ ਅਦਾਲਤ ਨੇ ਡੀਜੀਪੀ ਲਾਉਣ ਦੀ ਚੋਣ ਪ੍ਰਕਿਰਿਆ ਦੇ ਆਰਟੀਕਲ 32 ਕਰਕੇ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਭਾਰਤ ਸੂਬਾ ਸਰਕਾਰਾਂ ਹੁਣ ਆਪਣੀ ਮਰਜ਼ੀ ਦੇ ਅਫ਼ਸਰ ਨੂੰ ਪੁਲਿਸ ਮੁਖੀ ਲਾਉਣ ਦੀ ਬਜਾਇ ਯੂਪੀਐਸਸੀ ਨੂੰ ਕਾਬਲ ਅਫ਼ਸਰਾਂ ਦਾ ਪੈਨਲ ਭੇਜ ਕੇ ਤਿੰਨ ਯੋਗ ਅਧਿਕਾਰੀਆਂ ਦੇ ਨਾਂਅ ਹਾਸਲ ਕਰਨਗੀਆਂ। ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਸੂਬੇ ਆਪਣੀ ਪੁਲਿਸ ਦਾ ਮੁਖੀ ਥਾਪ ਸਕਦੇ ਹਨ।
ਹਾਲਾਂਕਿ, ਪੰਜਾਬ ਨੇ ਇਸ ਪ੍ਰਕਿਰਿਆ ਖ਼ਿਲਾਫ਼ ਅਪੀਲ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਡੀਜੀਪੀ ਦਿਨਕਰ ਗੁਪਤਾ ਦੀ ਪੰਜਾਬ ਪੁਲਿਸ ਦੇ ਮੁਖੀ ਵਜੋਂ ਚੋਣ ਹੋਈ ਸੀ। ਆਪਣੇ ਤੋਂ ਜੂਨੀਅਰ ਅਧਿਕਾਰੀ ਨੂੰ ਪੁਲਿਸ ਮੁਖੀ ਚੁਣੇ ਜਾਣ ਤੋਂ ਮੁਸਤਫ਼ਾ ਖ਼ਫ਼ਾ ਸਨ ਪਰ ਹੁਣ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਝੋਲੀ ਖ਼ੈਰ ਨਹੀਂ ਪਾਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement