ਨਹੀਂ ਰਹੇ ਸਿਲਵੇਸਟਰ ਦਾਕੁਨਹਾ, ਅਟਰਲੀ-ਬਟਰਲੀ ਗਰਲ ਰਾਹੀਂ ਅਮੁਲ ਨੂੰ ਦਿੱਤੀ ਗਈ ਸੀ ਪਛਾਣ
Sylvester daCunha Demise: ਸਿਲਵੇਸਟਰ ਦਾਕੁਨਹਾ ਨੇ ਸਾਲ 1996 ਵਿੱਚ ਅਮੁਲ ਗਰਲ ਦੀ ਕਲਪਨਾ ਕੀਤੀ ਸੀ। ਲਾਲ ਅਤੇ ਚਿੱਟੇ ਰੰਗ ਦੀ ਡਾਟੇਡ ਫ੍ਰਾਕ ਵਿੱਚ ਨਜ਼ਰ ਆਉਣ ਵਾਲੀ ਇਸ ਗਰਲ ਦੀ ਵਜ੍ਹਾ ਨਾਲ ਅਮੁਲ ਬ੍ਰਾਂਡ ਨੂੰ ਦੇਸ਼ ਅਤੇ ਦੁਨੀਆ ਵਿੱਚ ਇੱਕ ਨਵੀਂ ਪਛਾਣ ਮਿਲੀ।
Sylvester daCunha Demise: ਸਿਲਵੇਸਟਰ ਦਾਕੁਨਹਾ ਨੇ ਸਾਲ 1996 ਵਿੱਚ ਅਮੁਲ ਗਰਲ ਦੀ ਕਲਪਨਾ ਕੀਤੀ ਸੀ। ਲਾਲ ਅਤੇ ਚਿੱਟੇ ਰੰਗ ਦੀ ਡਾਟੇਡ ਫ੍ਰਾਕ ਵਿੱਚ ਨਜ਼ਰ ਆਉਣ ਵਾਲੀ ਇਸ ਗਰਲ ਦੀ ਵਜ੍ਹਾ ਨਾਲ ਅਮੁਲ ਬ੍ਰਾਂਡ ਨੂੰ ਦੇਸ਼ ਅਤੇ ਦੁਨੀਆ ਵਿੱਚ ਇੱਕ ਨਵੀਂ ਪਛਾਣ ਮਿਲੀ।
ਡੇਅਰੀ ਪ੍ਰੋਡਕਟਸ ਦੀ ਮਸ਼ਹੂਰ ਕੰਪਨੀ ਅਮੂਲ ਦੇ ‘ਅਟਰਲੀ ਬਟਰਲੀ ਗਰਲ’ ਕੈਂਪੇਨ ਨੂੰ ਬਣਾਉਣ ਵਾਲੇ ਸਿਲਵੇਸਟਰ ਦਾਕੁਨਹਾ ਦਾ ਦੇਹਾਂਤ ਹੋ ਗਿਆ ਹੈ। 80 ਸਾਲਾ ਮਰਹੂਮ ਸਿਲਵੇਸਟਰ ਦਾਕੁਨਹਾ ਦੇ ਪਰਿਵਾਰ ਵਿੱਚ ਪਤਨੀ ਨਿਸ਼ਾ ਅਤੇ ਪੁੱਤਰ ਰਾਹੁਲ ਦਾਕੁਨਹਾ ਹਨ। ਜੀਸੀਐਮਐਮਐਫ ਦੇ ਚੇਅਰਮੈਨ ਜਏਨ ਮਹਿਤਾ ਸਮੇਤ ਅਮੂਲ ਨਾਲ ਜੁੜੇ ਕਈ ਵੱਡੇ ਅਧਿਕਾਰੀਆਂ ਨੇ ਸਿਲਵੇਸਟਰ ਦਾਕੁਨਹਾ ਦੀ ਮੌਤ ‘ਤੇ ਸੋਗ ਜ਼ਾਹਰ ਕੀਤਾ।
ਇਹ ਵੀ ਪੜ੍ਹੋ: UN ਹੈੱਡਕੁਆਰਟਰ 'ਚ ਆਯੋਜਿਤ ਯੋਗ ਦਿਵਸ ਪ੍ਰੋਗਰਾਮ 'ਚ ਬਣਿਆ ਵਿਸ਼ਵ ਰਿਕਾਰਡ, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਅਗਵਾਈ
ਜਏਨ ਮਹਿਤਾ ਨੇ ਟਵਿੱਟਰ ‘ਤੇ ਸਿਲਵੇਸਟਰ ਦਾਕੁਨਹਾ ਦੇ ਦੇਹਾਂਤ ਦੀ ਜਾਣਕਾਰੀ ਦਿੰਦਿਆਂ ਹੋਇਆਂ ਲਿਖਿਆ, “ਉਹ ਅਮੂਲ ਗਰਲ ਬਣਾਉਣ ਵਾਲੇ ਵਿਅਕਤੀ ਸਨ ਅਤੇ ਮਰਹੂਮ ਗਰਸਨ ਦਾਕੁਨਹਾ ਦੇ ਭਰਾ ਸੀ। ਉਨ੍ਹਾਂ ਦੀ ਪਤਨੀ ਨਿਸ਼ਾ ਦਾਕੁਨਹਾ ਅਤੇ ਰਾਹੁਰ ਦੇ ਪ੍ਰਤੀ ਡੂੰਘੀ ਸੰਵੇਦਨਾ। “ ਅਮੂਲ ਇੰਡੀਆ ਦੇ ਜੀਐਮ ਮਾਰਕੀਟਿੰਗ ਪਵਨ ਸਿੰਘ ਨੇ ਕਿਹਾ, “ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਸਿਲਵੇਸਟਰ ਦਾਕੁਨਹਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਹਨ। ਲਗਭਗ 3 ਦਹਾਕਿਆਂ ਤੋਂ ਉਨ੍ਹਾਂ ਦੇ ਬ੍ਰਾਂਡ ਪ੍ਰਚਾਰ ਅਤੇ ਵਿਗਿਆਪਨ ਦੀ ਕਲਾ ਸਿੱਖਣਾ ਇੱਕ ਸਨਮਾਨ ਦੀ ਗੱਲ ਸੀ।“
Very sorry to inform about the sad demise of Shri Sylvester daCunha, Chairman of daCunha Communications last night at Mumbai
— Jayen Mehta (@Jayen_Mehta) June 21, 2023
A doyen of Indian advertising industry who was associated with Amul since 1960s. The Amul family joins in mourning this sad loss @RahuldaCunha
ॐ Shanti 🙏 pic.twitter.com/cuac1K6FSo
ਕਦੋਂ ਹੋਈ ਸ਼ੁਰੂਆਤ
ਸਿਲਵੇਸਟਰ ਦਾਕੁਨਹਾ ਨੇ ਸਾਲ 1996 ਵਿੱਚ ਅਮੂਲ ਗਰਲ ਦੀ ਕਲਪਨਾ ਕੀਤੀ ਸੀ। ਲਾਲ ਅਤੇ ਚਿੱਟੇ ਰੰਗ ਦੀ ਡਾਟੇਡ ਫ੍ਰਾਕ ਵਿੱਚ ਨਜ਼ਰ ਆਉਣ ਵਾਲੀ ਇਸ ਗਰਲ ਦੀ ਵਜ੍ਹਾ ਨਾਲ ਅਮੂਲ ਬ੍ਰਾਂਡ ਨੂੰ ਦੇਸ਼ ਅਤੇ ਦੁਨੀਆ ਵਿੱਚ ਇੱਕ ਨਵੀਂ ਪਛਾਣ ਮਿਲੀ। ਆਪਣੇ ਵਿਗਿਆਪਨਾਂ ਰਾਹੀਂ ਅਮੂਲ ਗਰਲ ਕਈ ਵਾਰ ਵਿਵਾਦਾਂ ਵਿੱਚ ਆ ਚੁੱਕੀ ਹੈ।
ਇਹ ਵੀ ਪੜ੍ਹੋ: Manipur Violence: ਮਣੀਪੁਰ ਹਿੰਸਾ ‘ਤੇ ਸੋਨੀਆ ਗਾਂਧੀ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕੁਝ ਕਿਹਾ?