(Source: ECI/ABP News)
Taj Mahal Bomb Threat: ਤਾਜ ਮਹਿਲ ਵਿੱਚ ਬੰਬ ਦੀ ਖ਼ਬਰਾਂ ਨਿਕਲੀ ਫਰਜ਼ੀ, ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਨੌਜਵਾਨ ਨੇ ਕੀਤਾ ਸੀ ਫੋਨ
ਦੁਨੀਆ ਦੇ ਸੱਤ ਅਜੂਬਿਆਂ ਚੋਂ ਇੱਕ ਤਾਜ ਤਾਜ ਮਹਿਲ ਵਿੱਚ ਬੰਬ ਦੀ ਖ਼ਬਰ ਫਰਜ਼ੀ ਨਿਕਲੀ। ਦੱਸ ਦਈਏ ਕਿ ਬੰਬ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੈਲਾਨੀਆਂ ਨੂੰ ਬਾਹਰ ਕੱਢਿਆ ਗਿਆ। ਫੋਨ ਕਰਨ ਵਾਲੇ ਨੌਜਵਾਨ ਤੋਂ ਪੁੱਛਗਿੱਛ ਜਾਰੀ ਹੈ।

ਲਖਨਊ: ਦੁਨੀਆ ਦੇ ਸੱਤ ਅਜੂਬਿਆਂ 'ਚ ਸ਼ਾਮਲ ਤਾਜ ਮਹਿਲ ਵਿਚ ਬੰਬ ਹੋਣ ਦੀ ਖ਼ਬਰ ਮਿਲੀ ਪਰ ਇਹ ਜਾਣਕਾਰੀ ਫ਼ਰਜ਼ੀ ਨਿਕਲੀ ਸਾਬਤ ਹੋਈ। ਹਾਲਾਂਕਿ, ਬੰਬ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੈਲਾਨੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਫਿਲਹਾਲ ਤਾਜ ਮਹਿਲ ਦੇ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।
ਪੁਲਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਤੇ ਵਿਸਫੋਟਕ ਰੱਖਣ ਦੀ ਜਾਣਕਾਰੀ ਦਿੱਤੀ ਸੀ, ਜਿਸ ਨੂੰ ਹੁਣ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਹੈ ਕਿ ਉਹ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ।
ਬੰਬ ਦੀ ਖ਼ਬਰ ਮਿਲਦਿਆਂ ਹੀ ਤਾਜ ਮਹਿਲ ਕੰਪਲੈਕਸ ਵਿਚ ਵੱਡੀ ਗਿਣਤੀ ਵਿਚ ਸੀਆਈਐਸਐਫ ਤਾਇਨਾਤ ਕੀਤੇ ਗਏ ਹਨ। ਸੂਤਰਾਂ ਮੁਤਾਬਕ ਹੁਣ ਪੂਰੇ ਤਾਜ ਮਹਿਲ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਆਗਰਾ ਦੇ ਆਈਜੀ ਏ ਸਤੀਸ਼ ਗਣੇਸ਼ ਨੇ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਬੰਬ ਦੀ ਖ਼ਬਰ ਝੂਠੀ ਸੀ। ਹਾਲਾਂਕਿ, ਪ੍ਰਸ਼ਾਸਨ ਨੇ ਸਮੇਂ ਸਿਰ ਸਖ਼ਤ ਕਦਮ ਚੁੱਕ ਲਏ ਸੀ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਵਾਉਣ ਦੀ ਖੁਸ਼ੀ ‘ਚ ਬਰਫ਼ ਨਾਲ ਜੰਮੀ ਝੀਲ ‘ਤੇ ਸਰਦਾਰ ਨੇ ਪਾਇਆ ਭੰਗੜਾ, ਵੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
