Tamil Nadu Exit Poll Result 2021 Time: ਤਾਮਿਲ ਨਾਡੂ ’ਚ ਕੌਣ ਬਣੇਗਾ ਮੁੱਖ ਮੰਤਰੀ, ਸ਼ਾਮ 5 ਵਜੇ ਤੋਂ ਵੇਖੋ ਏਬੀਪੀ ਐਗਜ਼ਿਟ ਪੋਲ
Tamil Nadu Exit Poll Result 2021 Date Time: ਤਾਮਿਲਨਾਡੂ ਵੀ ਉਨ੍ਹਾਂ ਪੰਜ ਸੂਬਿਆਂ ਚੋਂ ਇੱਕ ਹੈ, ਜਿਨ੍ਹਾਂ ਦੇ ਚੋਣ ਨਤੀਜੇ 2 ਮਈ ਨੂੰ ਆਉਣ ਵਾਲੇ ਹਨ। 234 ਸੀਟਾਂ ਵਾਲੇ ਸੂਬੇ ਲਈ ਜਨਤਾ ਦਾ ਕੀ ਮੂਡ ਹੈ ਇਸ ਬਾਰੇ 2 ਮਈ ਨੂੰ ਪਤਾ ਲੱਗ ਜਾਵੇਗਾ, ਪਰ ਅੱਜ ਸ਼ਾਮ ਨੂੰ ਏਬੀਪੀ ਐਗਜ਼ਿਟ ਪੋਲ ਦੇ ਜ਼ਰੀਏ ਤੁਸੀਂ ਇਸ ਦਾ ਸਹੀ ਅੰਦਾਜ਼ਾ ਜਾਣ ਸਕਦੇ ਹੋ।
TN Exit Poll Result 2021 Time: ਪੰਜ ਰਾਜਾਂ ਦੀਆਂ ਚੋਣਾਂ ’ਚ ਤਾਮਿਲਨਾਡੂ ਵੀ ਸ਼ਾਮਲ ਹੈ ਤੇ ਇੱਥੋਂ ਦੀ ਜਨਤਾ ਆਪਣਾ ਫ਼ੈਸਲਾ ਦੇ ਚੁੱਕੀ ਹੈ। ਤਾਮਿਲਨਾਡੂ ’ਚ 234 ਸੀਟਾਂ ਲਈ ਇੱਕੋ ਹੀ ਗੇੜ ਵਿੱਚ ਛੇ ਅਪ੍ਰੈਲ ਨੂੰ ਵੋਟਿੰਗ ਹੋਈ ਤੇ ਰਾਜ ਵਿੱਚ ਕੁੱਲ ਮਿਲਾ ਕੇ 71.43 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। 234 ਸੀਟਾਂ ਵਾਲੀ ਤਾਮਿਲਨਾਡੂ ਵਿਧਾਨ ਸਭਾ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਆੱਲ ਇੰਡੀਆ ਅੰਨਾ ਡੀਐਮਕੇ, ਡੀਐਮਕੇ ਤੇ ਭਾਜਪਾ ਮੁੱਖ ਤੌਰ ’ਤੇ ਚੋਣ ਮੈਦਾਨ ’ਚ ਹਨ।
2016 ਦੀਆਂ ਚੋਣਾਂ ’ਚ ਸੀ ਇਹ ਹਾਲ
ਸਾਲ 2016 ਦੀਆਂ ਚੋਣਾਂ ਦੌਰਾਨ ਆਲ ਇੰਡੀਆ ਅੰਨਾ ਡੀਐਮਕੇ ਨੇ ਜੈਲਲਿਤਾ ਦੀ ਅਗਵਾਈ ਹੇਠ ਜਿੱਤ ਹਾਸਲ ਕੀਤੀ ਸੀ ਪਰ 5 ਦਸੰਬਰ, 2016 ਨੂੰ ਜੈਲਲਿਤਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਓ. ਪਨੀਰਸੇਲਵਮ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ ਸਨ ਪਰ 73 ਦਿਨਾਂ ਪਿੱਛੋਂ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋ ਗਏ। 16 ਦਸੰਬਰ, 2017 ਨੂੰ ਈ. ਪਲਾਨੀਸਵਾਮੀ ਰਾਜ ਦੇ ਨਵੇਂ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਦੀ ਅਗਵਾਈ ਹੇਠ ਹੀ 2021 ਦੀਆਂ ਮੌਜਦਾ ਚੋਣਾਂ ਲੜੀਆਂ ਗਈਆਂ ਹਨ।
ਸਿਆਸੀ ਸਮੀਕਰਨ
ਤਾਮਿਲਨਾਡੂ ’ਚ AIADMK ਤੇ ਭਾਜਪਾ ਦਾ ਸੱਤਾਧਾਰੀ ਗੱਠਜੋੜ ਸਰਕਾਰ ’ਚ ਬਣੇ ਰਹਿਣ ਲਈ ਪੂਰੀ ਲੜਾਈ ਲੜਿਆ ਹੈ ਤੇ ਉੱਧਰ ਡੀਐਮਕੇ-ਕਾਂਗਰਸ ਵੱਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਸਥਾਨਕ ਆਗੂਆਂ ਨੇ ਚੋਣ ਦੰਗਲ ਲਈ ਰੈਲੀਆਂ ਕੀਤੀਆਂ। ਕਮਲ ਹਾਸਨ ਦੀ ਸਿਆਸੀ ਪਾਰਟੀ ਨੇ ਪਹਿਲੀ ਵਾਰ ਰਾਜ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਤੇ ਮੱਕਲ ਨਿਧੀ ਮੱਯਮ ਨੇ ਇਸ ਚੁਣਾਵੀ ਜੰਗ ਵਿੱਚ ਭਾਗ ਲਿਆ। ਇਸ ਵਾਰ ਦੇ ਚੋਣ ਨਤੀਜੇ ਦਿਲਚਸਪ ਰਹਿਣ ਦੀ ਆਸ ਕੀਤੀ ਜਾ ਰਹੀ ਹੈ।
ਕਿੱਥੇ ਵੇਖ ਸਕਦੇ ਹੋ ਐਗਜ਼ਿਟ ਪੋਲ ?
ਟੀਵੀ ਦੇ ਨਾਲ-ਨਾਲ ਮੋਬਾਈਲ ਫੋਨ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ABP ਨਿਊਜ਼ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਫੇਮਸ ਵੀਡੀਓ ਸਟ੍ਰੀਮਿੰਗ ਵੈਬਸਾਈਟ ਤੇ ਐਪ ਹੌਟਸਟਾਰ 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕਦੇ ਹੋ।
ਇਸ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਨਿਊਜ਼ ਦਾ ਸਿੱਧਾ ਪ੍ਰਸਾਰਣ ਵੀ ਦੇਖ ਸਕਦੇ ਹੋ। ਤੁਸੀਂ ਆਪਣੇ ਐਂਡਰੌਇਡ ਜਾਂ ਆਈਓਐਸ ਸਮਾਰਟਫੋਨ 'ਤੇ ਏਬੀਪੀ ਲਾਈਵ ਦੇ ਐਪ ਨੂੰ ਡਾਉਨਲੋਡ ਕਰਕੇ ਲਾਈਵ ਟੀਵੀ ਅਤੇ ਓਪੀਨੀਅਨ ਪੋਲ 'ਤੇ ਸਟੋਰੀੜ ਵੀ ਪੜ੍ਹ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904