KCR Daughter Kavitha Arrest: ਕੇਸੀਆਰ ਦੀ ਧੀ ਕਵਿਤਾ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਲਿਆ ਰਹੇ ਦਿੱਲੀ, ਜਾਣੋ ਕਾਰਨ
ED: ਈਡੀ ਨੇ ਸ਼ੁੱਕਰਵਾਰ ਨੂੰ ਕੇ. ਕਵਿਤਾ ਦੇ ਘਰ ਛਾਪੇਮਾਰੀ ਕੀਤੀ। ਦੱਸ ਦਈਏ ਕਿ ਇਹ ਕਾਰਵਾਈ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਦੇ ਮਾਮਲੇ ਵਿੱਚ ਕੀਤੀ ਗਈ ਹੈ। ਇਸ ਤੋਂ ਬਾਅਦ ਈਡੀ ਨੇ ਕੇ. ਕਵਿਤਾ ਨੂੰ ਗ੍ਰਿਫ਼ਤਾਰ ਕਰ ਲਿਆ।
KCR Daughter Kavitha Arrest: ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਦੀ ਧੀ ਅਤੇ ਐਮਐਲਸੀ ਕੇ. ਕਵਿਤਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੇ.ਕਵਿਤਾ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਜਾ ਰਿਹਾ ਹੈ। ਈਡੀ ਨੇ ਸ਼ੁੱਕਰਵਾਰ (15 ਮਾਰਚ) ਨੂੰ ਹੈਦਰਾਬਾਦ ਵਿੱਚ ਬੀਆਰਐਸ ਨੇਤਾ ਦੇ ਘਰ ਛਾਪੇਮਾਰੀ ਕੀਤੀ ਸੀ।
ਈਡੀ ਦੀ ਟੀਮ ਨੇ ਕੇ.ਕਵਿਤਾ ਦੇ ਘਰ ਕੀਤੀ ਸੀ ਛਾਪੇਮਾਰੀ
ਇਸ ਤੋਂ ਪਹਿਲਾਂ ਈਡੀ ਦੀ ਟੀਮ ਨੇ ਕੇ.ਕਵਿਤਾ ਦੇ ਘਰ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਈਡੀ ਟੀਮ ਦੇ ਨਾਲ ਇਨਕਮ ਟੈਕਸ ਅਧਿਕਾਰੀ ਵੀ ਮੌਜੂਦ ਸਨ। ਇੰਨਾ ਹੀ ਨਹੀਂ ਵੱਡੀ ਗਿਣਤੀ 'ਚ ਪੁਲਿਸ ਕਰਮਚਾਰੀ ਵੀ ਈਡੀ ਟੀਮ ਦੇ ਨਾਲ ਸਨ।
'ਸਾਊਥ ਗਰੁੱਪ' ਨਾਲ ਜੁੜੇ ਹੋਣ ਦਾ ਦੋਸ਼
ਈਡੀ ਦੇ ਇਸ ਛਾਪੇਮਾਰੀ ਤੋਂ ਪਹਿਲਾਂ ਕਵਿਤਾ ਜਾਂਚ ਏਜੰਸੀ ਦੇ ਕਈ ਵਾਰ ਸੰਮਨ ਭੇਜਣ ਦੇ ਬਾਵਜੂਦ ਵੀ ਪੇਸ਼ ਨਹੀਂ ਹੋਈ ਸੀ। ਇਸ ਤੋਂ ਪਹਿਲਾਂ ਈਡੀ ਨੇ ਕਵਿਤਾ ਤੋਂ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ 'ਚ ਵੀ ਪੁੱਛਗਿੱਛ ਕੀਤੀ ਸੀ। ਈਡੀ ਨੇ ਦਾਅਵਾ ਕੀਤਾ ਸੀ ਕਿ ਕਵਿਤਾ ਸ਼ਰਾਬ ਵਪਾਰੀਆਂ ਦੀ ਲੌਬੀ 'ਸਾਊਥ ਗਰੁੱਪ' ਨਾਲ ਜੁੜੀ ਹੋਈ ਸੀ, ਜੋ 2021-22 ਲਈ ਦਿੱਲੀ ਆਬਕਾਰੀ ਨੀਤੀ ਵਿੱਚ ਵੱਡੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਇਹ ਵੀ ਪੜ੍ਹੋ: Action Against Corruption: ਕੋਈ ਤਾਂ ਸ਼ਰਮ ਕਰ ਲਓ ! ਸੇਵਾ ਮੁਕਤ ਸਿਵਲ ਸਰਜਨ ਰਿਸ਼ਵਤਖੋਰੀ ਦੇ ਮਾਮਲੇ ‘ਚ ਗ੍ਰਿਫ਼ਤਾਰ
'ਆਪ' ਆਗੂ ਦੇ ਸੰਪਰਕ ਵਿੱਚ ਸੀ ਕਵਿਤਾ
ਪਿਛਲੇ ਸਾਲ ਈਡੀ ਨੇ ਕਵਿਤਾ ਨੂੰ 'ਆਪ' ਸੰਚਾਰ ਮੁਖੀ ਵਿਜੇ ਨਾਇਰ ਨਾਲ ਕਥਿਤ ਸਬੰਧਾਂ ਦੇ ਮਾਮਲੇ 'ਚ ਪਹਿਲੀ ਵਾਰ ਸੰਮਨ ਭੇਜਿਆ ਸੀ। ਉਨ੍ਹਾਂ ‘ਤੇ ਇਲਜ਼ਾਮ ਲੱਗਿਆ ਸੀ ਕਿ ਉਹ ਕਵਿਤਾ ਨਾਇਰ ਦੇ ਲਗਾਤਾਰ ਸੰਪਰਕ ਵਿੱਚ ਸਨ। ਵਿਜੇ ਨਾਇਰ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਵੇਲੇ ਸ਼ਰਾਬ ਉਦਯੋਗ ਦੇ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਨਾਲ ਜੁੜੇ ਹੋਏ ਸਨ। ਵਿਜੇ ਨਾਇਰ ਨੂੰ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਕਥਿਤ ਘਪਲੇ ਦੇ ਦੋਸ਼ ਵਿੱਚ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਸੀ।
ਕਵਿਤਾ ਦੇ ਚਾਰਟਰਡ ਅਕਾਊਂਟੈਂਟ ਗ੍ਰਿਫ਼ਤਾਰ
ਇਸ ਤੋਂ ਪਹਿਲਾਂ, ਕਵਿਤਾ ਨੇ ਆਪਣੇ ਸਾਬਕਾ ਚਾਰਟਰਡ ਅਕਾਊਂਟੈਂਟ ਬੁਚਿਬਾਬੂ ਗੋਰੰਟਲਾ ਅਤੇ ਅਰੁਣ ਰਾਮਚੰਦਰ ਪਿੱਲਈ ਦਾ ਲਿਖਤੀ ਬਿਆਨ ਜਾਰੀ ਕੀਤਾ ਸੀ, ਜੋ ਨਾਇਰ ਅਤੇ ਹੋਰਾਂ ਨਾਲ ਵੱਖ-ਵੱਖ ਮੀਟਿੰਗਾਂ ਵਿੱਚ ਗਏ ਸਨ। ਬੁਚਿਬਾਬੂ ਨੂੰ ਕੇਂਦਰੀ ਜਾਂਚ ਬੋਰਡ ਨੇ ਫਰਵਰੀ 'ਚ ਗ੍ਰਿਫ਼ਤਾਰ ਕੀਤਾ ਸੀ, ਜਦਕਿ ਪਿਲੱਈ ਨੂੰ ਪਿਛਲੇ ਸਾਲ ਮਾਰਚ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗ੍ਰਿਫ਼ਤਾਰ ਕੀਤਾ ਸੀ।
ਈਡੀ ਨੂੰ ਦਿੱਤੇ ਬਿਆਨ ਵਿੱਚ ਬੁਚਿਬਾਬੂ ਨੇ ਮੰਨਿਆ ਸੀ ਕਿ ਕੇ. ਕਵਿਤਾ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਸਿਆਸੀ ਗਠਜੋੜ ਸੀ। ਬੁਚਿਬਾਬੂ ਨੇ ਇਹ ਵੀ ਮੰਨਿਆ ਸੀ ਕਿ ਕਵਿਤਾ ਮਾਰਚ 2021 ਵਿੱਚ ਵਿਜੇ ਨਾਇਰ ਨੂੰ ਮਿਲੀ ਸੀ।
ਇਹ ਵੀ ਪੜ੍ਹੋ: Arvind Kejriwal : ਅਰਵਿੰਦ ਕੇਜਰੀਵਾਲ ਨੂੰ ਲੱਗਿਆ ਵੱਡਾ ਝਟਕਾ, ਕੋਰਟ ਨੇ ਸੰਮਨ 'ਤੇ ਸਟੇਅ ਲਾਉਣ ਤੋਂ ਕੀਤਾ ਇਨਕਾਰ, ਪਟੀਸ਼ਨ ਖਾਰਜ