ਅੱਤਵਾਦੀ ਹੈਪੀ ਪਾਸੀਆ ਨੂੰ ਲੈ ਕੇ FBI ਦਾ ਵੱਡਾ ਖੁਲਾਸਾ, ਪੰਜਾਬ ਦੇ ਥਾਣਿਆਂ ਸਣੇ ਅਮਰੀਕਾ ਦੇ ਥਾਣਿਆਂ 'ਤੇ ਕਰਵਾਇਆ ਹਮਲਾ
ਅੱਤਵਾਦੀ ਹੈਪੀ ਪਾਸੀਆ ਨੂੰ ਲੈ ਕੇ FBI ਦਾ ਵੱਡਾ ਖੁਲਾਸਾ। FBI ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਹੈ ਕਿ ਹੈਪੀ ਪਾਸੀਆ ਨੇ ਅਮਰੀਕਾ ਦੇ ਥਾਣਿਆਂ 'ਤੇ ਹਮਲਾ ਕਰਵਾਇਆ ਹੈ

Terrorist Happy Passia: ਅੱਤਵਾਦੀ ਹੈਪੀ ਪਾਸੀਆ ਨੂੰ ਲੈ ਕੇ FBI ਦਾ ਵੱਡਾ ਖੁਲਾਸਾ। FBI ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਹੈ ਕਿ ਹੈਪੀ ਪਾਸੀਆ ਨੇ ਅਮਰੀਕਾ ਦੇ ਥਾਣਿਆਂ 'ਤੇ ਹਮਲਾ ਕਰਵਾਇਆ ਹੈ। ਭਾਰਤ ਦੇ ਵਿੱਚ ਕਈ ਪੁਲਿਸ ਥਾਣਿਆਂ ਉੱਤੇ ਗ੍ਰੈਨੇਡ ਅਟੈਕ ਕਰਵਾਏ ਹਨ। ਦੱਸ ਦਈਏ ਹੈਪੀ ਪਾਸੀਆ ਜੋ ਕਿ ਅਮਰੀਕਾ ਦੇ ਵਿੱਚ ਗੈਰ-ਕਾਨੂੰਨੀ ਢੰਗ ਦੇ ਨਾਲ ਰਹਿ ਰਿਹਾ ਸੀ।
NIA ਕਈ ਸਾਲਾਂ ਤੋਂ ਕਰ ਰਹੀ ਸੀ ਭਾਲ
ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਪੰਜਾਬ ਪੁਲੀਸ ਸਮੇਤ ਕਈ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸਾਲ 2020 ਤੋਂ ਤਲਾਸ਼ ਸੀ। ਕੌਮੀ ਜਾਂਚ ਏਜੰਸੀ (NIA) ਨੇ ਉਸ ਦੀ ਗ੍ਰਿਫ਼ਤਾਰੀ ਲਈ ਪੰਜ ਲੱਖ ਰੁਪਏ ਦਾ ਇਨਾਮ ਇਸ ਸਾਲ ਦੇ ਸ਼ੁਰੂ ਵਿਚ ਐਲਾਨਿਆ ਸੀ।
ਹੈਪੀ ਪਾਸੀਆ ਪਾਕਿਸਤਾਨ ਤੋਂ ਸਰਗਰਮ ਦਹਿਸ਼ਤਗਰਦ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਕਰੀਬੀ ਸਹਿਯੋਗੀ ਵਜੋਂ ਕੰਮ ਕਰਦਾ ਰਿਹਾ। ਪਿਛਲੇ ਕੁੱਝ ਮਹੀਨਿਆਂ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਵਿਚ ਹੋਏ ਗ੍ਰੇਨੇਡ ਧਮਾਕਿਆਂ ਦੀ ਜ਼ਿੰਮੇਵਾਰੀ ਉਹ ਅਕਸਰ ਅਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਲੈਂਦਾ ਆਇਆ ਸੀ।
ਉਸ ਦੀ ਗ੍ਰਿਫਤਾਰੀ ਦੀ ਖ਼ਬਰ ਵੀ ਐਫ.ਬੀ.ਆਈ ਦੇ ਸੈਕਰੇਮੈਂਟੋ ਸਥਿਤ ਦਫ਼ਤਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (x) ਰਾਹੀਂ ਨਸ਼ਰ ਕੀਤੀ ਸੀ। ਐਫ਼.ਬੀ.ਆਈ ਦੀ ਪੋਸਟ ਮੁਤਾਬਿਕ ਇਹ ‘‘ਗ੍ਰਿਫ਼ਤਾਰੀ ਸੈਕਰੇਮੈਂਟੋ ਵਿਚ ਹੋਈ। ਹਰਪ੍ਰੀਤ ਸਿੰਘ ਪੰਜਾਬ, ਭਾਰਤ ਵਿਚ ਦਹਿਸ਼ਤੀ ਕਾਰਿਆਂ ਲਈ ਜ਼ਿੰਮੇਵਾਰ ਸੀ। ਉਹ ਦੋ ਕੌਮਾਂਤਰੀ ਦਹਿਸ਼ਤੀ ਗੁਟਾਂ ਨਾਲ ਜੁੜਿਆ ਹੋਇਆ ਸੀ ਅਤੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਇਆ ਸੀ।’’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















