Jammu Kashmir Encouner: ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇੱਕ ਅੱਤਵਾਦੀ ਢੇਰ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ
ਜੰਮੂ -ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲਾ ਖਗੁੰਡ ਵੈਰੀਨਾਗ ਖੇਤਰ ਵਿੱਚ ਹੋਇਆ। ਆਪਰੇਸ਼ਨ ਜਾਰੀ ਹੈ। ਸੁਰੱਖਿਆ ਕਰਮਚਾਰੀਆਂ ਨੇ ਇੱਕ ਪਿਸਤੌਲ ਅਤੇ ਇੱਕ ਗ੍ਰਨੇਡ ਬਰਾਮਦ ਕੀਤਾ ਹੈ।
Jammu Kashmir Encouner: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਸੋਮਵਾਰ ਸਵੇਰੇ ਇੱਕ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਇਹ ਮੁੱਠਭੇੜ ਖਗੁੰਡ ਵੇਰੀਨਾਗ ਇਲਾਕੇ ਵਿੱਚ ਹੋਈ। ਆਪਰੇਸ਼ਨ ਜਾਰੀ ਹੈ। ਸੁਰੱਖਿਆ ਕਰਮਚਾਰੀਆਂ ਨੇ ਇੱਕ ਪਿਸਤੌਲ ਅਤੇ ਇੱਕ ਗ੍ਰਨੇਡ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਬਾਂਦੀਪੁਰਾ ਦੇ ਗੁੰਡਜਹਾਂਗੀਰ ਇਲਾਕੇ 'ਚ ਵੀ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਹੈ। ਜੰਮੂ -ਕਸ਼ਮੀਰ ਪੁਲਿਸ ਮੁਤਾਬਕ ਇਹ ਕਾਰਵਾਈ ਪੁਲਿਸ ਅਤੇ ਸੁਪਰ ਫੋਰਸ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਹੈ।
An encounter has started at Gundjahangir, Hajin area of Bandipora. Police & Security Forces are on the job. Further details shall follow: Jammu and Kashmir Police
— ANI (@ANI) October 11, 2021
ਇੱਥੇ, ਰਾਸ਼ਟਰੀ ਜਾਂਚ ਏਜੰਸੀ (NIA) ਨੇ ਐਤਵਾਰ ਨੂੰ ਜੰਮੂ -ਕਸ਼ਮੀਰ ਵਿੱਚ ਇੱਕ ਛਾਪੇਮਾਰੀ ਦੌਰਾਨ ਦ ਰੇਜਿਸਟੈਂਸ ਫਰੰਟ (TRF) ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਨਾਂ ਤੌਸੀਫ ਅਹਿਮਦ ਵਾਨੀ ਵਾਸੀ ਬਾਰਾਮੂਲਾ ਅਤੇ ਫੈਜ਼ ਅਹਿਮਦ ਖ਼ਾਨ ਵਾਸੀ ਅਨੰਤਨਾਗ ਦੱਸੇ ਗਏ ਹਨ। ਹੁਣ ਤੱਕ ਦੀ ਪੁੱਛਗਿੱਛ ਦੌਰਾਨ ਲਸ਼ਕਰ-ਏ-ਤੋਇਬਾ ਅਤੇ ਟੀਆਰਐਫ ਦੀ ਨਵੀਂ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ। ਐਨਆਈਏ ਮੁਤਾਬਕ ਆਪਣੇ ਪਾਕਿਸਤਾਨੀ ਆਕਾਵਾਂ ਦੇ ਕਹਿਣ 'ਤੇ ਇਹ ਲੋਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨਾਲ ਮਿਲ ਕੇ ਕਿਸੇ ਵੱਡੀ ਘਟਨਾ ਦੀ ਯੋਜਨਾ ਬਣਾ ਰਹੇ ਸੀ। ਉਨ੍ਹਾਂ ਦਾ ਉਦੇਸ਼ ਸਥਾਨਕ ਲੋਕਾਂ ਵਿੱਚ ਡਰ ਫੈਲਾਉਣਾ ਸੀ। ਐਤਵਾਰ ਦੀ ਛਾਪੇਮਾਰੀ ਦੌਰਾਨ ਕਈ ਇਲੈਕਟ੍ਰੌਨਿਕ ਉਪਕਰਣ, ਪੇਨ ਡਰਾਈਵ ਆਦਿ ਬਰਾਮਦ ਹੋਏ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਐਨਆਈਏ ਨੇ ਜੰਮੂ-ਕਸ਼ਮੀਰ ਦੇ ਸ੍ਰੀਨਗਰ, ਸੋਪੋਰ ਅਤੇ ਅਨੰਤਨਾਗ ਵਿੱਚ 15 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇ ਅੱਤਵਾਦੀ ਗਤੀਵਿਧੀਆਂ ਦੇ ਸਿਲਸਿਲੇ ਵਿੱਚ ਕੀਤੇ ਗਏ ਸੀ ਅਤੇ ਇਸ ਵਿੱਚ ਅੱਤਵਾਦੀ ਮੈਗਜ਼ੀਨ ‘ਵੌਇਸ ਆਫ਼ ਹਿੰਦ’ ਦਾ ਮਾਮਲਾ ਸ਼ਾਮਲ ਸੀ। ਐਨਆਈਏ ਵੱਲੋਂ ਪਿਛਲੇ ਦਿਨੀਂ ਜੰਮੂ-ਕਸ਼ਮੀਰ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਇਸ ਮੈਗਜ਼ੀਨ ਨਾਲ ਜੁੜੇ ਕਈ ਲੋਕਾਂ ਦਾ ਪਰਦਾਫਾਸ਼ ਹੋਇਆ ਸੀ ਅਤੇ ਇਹ ਵੀ ਖੁਲਾਸਾ ਹੋਇਆ ਸੀ ਕਿ ਆਈਐਸਆਈਐਸ ਦੇ ਆਕਾਵਾਂ ਦੇ ਕਹਿਣ ‘ਤੇ ਮੈਗਜ਼ੀਨ ਦਾ ਅਹਿਮ ਕੰਮ ਵੀ ਜੰਮੂ-ਕਸ਼ਮੀਰ ਤੋਂ ਕੀਤਾ ਜਾ ਰਿਹਾ ਸੀ। ਐਨਆਈਏ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ ਇੱਕ ਆਈਈਡੀ ਵੀ ਬਰਾਮਦ ਕੀਤੀ ਸੀ।
ਇਹ ਵੀ ਪੜ੍ਹੋ: Control Pollution in Delhi: ਪਰਾਲੀ ਸਾੜਨ ਨੂੰ ਰੋਕਣ ਲਈ ਦਿੱਲੀ ਸਰਕਾਰ ਕਰਨ ਜਾ ਰਹੀ ਇਹ ਕੰਮ ਕੀ ਕਿਸਾਨ ਵੀ ਹਨ ਉਤਸ਼ਾਹਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: