ਪੜਚੋਲ ਕਰੋ
ਭਾਰਤ 'ਚ ਅੱਜ ਦੌੜੇਗੀ ਬਗੈਰ ਇੰਜ਼ਨ ਵਾਲੀ ਰੇਲ, ਜਾਣੋ ਕੀ ਹੋਵੇਗਾ ਖਾਸ

ਮੁੰਬਈ: ਅੱਜ ਪਹਿਲੀ ਵਾਰ ਭਾਰਤ ਦੀ ਬਿਨਾ ਇੰਜ਼ਨ ਦੀ ਟ੍ਰੇਨ ਪਟੜੀ ‘ਤੇ ਆਪਣੀ ਟੈਸਟਿੰਗ ਲਈ ਉੱਤਰ ਰਹੀ ਹੈ। ਇਸ ਟ੍ਰੇਨ ਨੂੰ ‘ਟੀ 18’ ਦਾ ਨਾਂ ਦਿੱਤਾ ਗਿਆ ਹੈ। ਇਹ ਟ੍ਰੇਨ ਮੇਕ ਇੰਨ ਇੰਡੀਆ ਤਹਿਤ ਚੇਨਈ ‘ਚ ਇੰਟੈਗ੍ਰਲ ਕੋਚ ਫੈਕਟਰੀ ‘ਚ ਬਣਾਈ ਗਈ ਹੈ, ਜੋ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਫਰ ਤੈਅ ਕਰੇਗੀ। ਜੇਕਰ ਇਹ ਰੇਲ ਆਪਣਾ ਟੈਸਟ ਪਾਸ ਕਰਦੀ ਹੈ ਤਾਂ ਰੇਲਵੇ ਇਸ ਨੂੰ ਸ਼ਤਾਬਦੀ ਰੇਲਾਂ ਦੀ ਥਾਂ ਪਟੜੀ ‘ਤੇ ਉਤਾਰਣ ਦਾ ਪਲਾਨ ਕਰ ਰਹੀ ਹੈ। ਇਸ ਦੇ ਨਾਲ ਹੀ ਆਈਸੀਐਫ ਇਸ ਤਰ੍ਹਾਂ ਦੀਆਂ ਟ੍ਰੇਨਾਂ ਦੇ 6 ਸੈੱਟ ਤਿਆਰ ਕਰੇਗੀ।
ਆਓ ਹੁਣ ਜਾਣਦੇ ਹਾਂ ਇਸ ਰੇਲ ਦੀਆਂ ਕੁਝ ਖੂਬੀਆਂ
ਆਓ ਹੁਣ ਜਾਣਦੇ ਹਾਂ ਇਸ ਰੇਲ ਦੀਆਂ ਕੁਝ ਖੂਬੀਆਂ - ਸਾਲ 2018 ‘ਚ ਟ੍ਰੇਨ ਬਣਨ ਕਾਰਨ ਇਸ ਨੂੰ ਟੀ 18 ਦਾ ਨਾਂ ਦਿੱਤਾ ਗਿਆ ਹੈ। ਟ੍ਰੇਨ ਦਾ ਭਾਰ ਬੇਹੱਦ ਘੱਟ ਹੋਵੇਗਾ। ਇਸ ਦੇ ਨਾਲ ਹੀ ਪੂਰੀ ਬਾਡੀ ਐਲੂਮੀਨੀਅਮ ਦੀ ਬਣਾਈ ਗਈ ਹੈ।
- 16 ਕੋਚਾਂ ਦੀ ਇਹ ਟ੍ਰੇਨ ਸ਼ਤਾਬਦੀ ਦੀ ਤੁਲਨਾ ‘ਚ ਸਫਰ ਦਾ ਸਮਾਂ 15 ਫੀਸਦੀ ਘਟਾ ਸਕਦੀ ਹੈ।
- ਇਸ ਟ੍ਰੇਨ ਨੂੰ ਤਿਆਰ ਕਰਨ ‘ਚ ਸਿਰਫ 18 ਮਹੀਨਿਆਂ ਦਾ ਸਮਾਂ ਲੱਗਿਆ ਹੈ।
- ਟ੍ਰੇਨ ‘ਚ ਸਲਾਈਡਿੰਗ ਪੌੜੀਆਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਟ੍ਰੇਨ ਦੀ ਸੇਫਟੀ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ।
- ਅਪਾਹਜਾਂ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। ਇਸ ਰੇਲ ਦੇ ਹਰ ਕੋਚ ‘ਚ 44 ਤੋਂ 78 ਲੋਕ ਸਫਰ ਕਰ ਸਕਦੇ ਹਨ।
25 ਅਕਤੂਬਰ ਨੂੰ ਰੇਲ ਮੰਤਰੀ ਪੀਊਸ਼ ਗੋਈਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮੇਕ ਇੰਨ ਇੰਡੀਆ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਰੇਲ ਨੇ ਅੰਤਰਾਸ਼ਟਰੀ ਲੈਵਲ ‘ਤੇ ਇਸ ਰੇਲ ਦਾ ਨਿਰਮਾਣ ਕੀਤਾ ਹੈ। ਇਹ ਟ੍ਰੇਨ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਮਿਲੇਗੀ ਜੋ ਉਨ੍ਹਾਂ ਦੇ ਸਫਰ ਨੂੰ ਆਸਾਨ ਬਣਾ ਦਵੇਗੀ।प्रधानमंत्री @NarendraModi के मेक इन इंडिया अभियान को आगे बढ़ाते हुए भारतीय रेल ने विश्वस्तरीय T-18 ट्रेन का निर्माण किया है, यह ट्रेन आधुनिक सुविधाओं से परिपूर्ण है व यात्रियों को एक विश्वस्तरीय सफर देने के लिए तैयार है। आइए देखते है इसकी खासियत : pic.twitter.com/jxVvrfCkcC
— Piyush Goyal (@PiyushGoyal) October 25, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















