(Source: ECI/ABP News)
Thane Lift Collapse: ਠਾਣੇ 'ਚ 40 ਮੰਜ਼ਿਲਾ ਇਮਾਰਤ ਦੀ ਡਿੱਗੀ ਲਿਫਟ, 7 ਮਜ਼ਦੂਰਾਂ ਦੀ ਮੌਤ, ਰਾਹਤ ਤੇ ਬਚਾਅ ਕਾਰਜ ਜਾਰੀ
Thane Lift Collapse News: ਠਾਣੇ 'ਚ 40 ਮੰਜ਼ਿਲਾ ਇਮਾਰਤ ਦੀ ਲਿਫਟ ਡਿੱਗਣ ਕਾਰਨ 7 ਮਜ਼ਦੂਰਾਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉੱਥੇ ਹੀ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
Thane Lift Collapse: ਮਹਾਰਾਸ਼ਟਰ ਦੇ ਠਾਣੇ ਦੇ ਬਾਲਕੁਮ ਇਲਾਕੇ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਰੂਨਵਾਲ ਨਾਂ ਦੀ ਬਹੁ-ਮੰਜ਼ਿਲਾ ਇਮਾਰਤ ਦੀ ਲਿਫਟ ਜ਼ੋਰਦਾਰ ਆਵਾਜ਼ ਨਾਲ ਹੇਠਾਂ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜ਼ਦੂਰ ਕੰਮ ਕਰਨ ਤੋਂ ਬਾਅਦ 40 ਮੰਜ਼ਿਲਾ ਇਮਾਰਤ ਤੋਂ ਹੇਠਾਂ ਆ ਰਹੇ ਸਨ। ਇਸ ਹਾਦਸੇ 'ਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਠਾਣੇ ਦੀ ਇਸ ਬਹੁਮੰਜ਼ਲੀ ਇਮਾਰਤ ਦੀ ਛੱਤ 'ਤੇ ਵਾਟਰ ਪਰੂਫਿੰਗ ਦਾ ਕੰਮ ਚੱਲ ਰਿਹਾ ਸੀ। ਸੂਚਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਮਜ਼ਦੂਰ ਸਨ ਜੋ ਇਮਾਰਤ ਵਿੱਚ ਕੰਮ ਕਰਕੇ ਹੇਠਾਂ ਜਾ ਰਹੇ ਸਨ।
ਇਹ ਵੀ ਪੜ੍ਹੋ: G20 Summit: ਸਵਾਗਤ, ਖੁਸ਼ੀ ਅਤੇ ਦੁਨੀਆ ਦੇ ਚੰਗੇ ਭਵਿੱਖ ਦਾ ਵਾਅਦਾ...ਪੂਰਾ ਹੋਇਆ ਭਾਰਤ 'ਚ ਜੀ-20 ਸਮਿਟ ਦਾ ਸਫਰ, ਵੇਖੋ ਤਸਵੀਰਾਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)