ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੁਲਿਸ ਵੱਲੋਂ ਫਸਲ 'ਤੇ ਬਲਡੋਜ਼ਰ ਫੇਰਨ ਤੇ ਕਿਸਾਨ ਪਰਿਵਾਰ 'ਤੇ ਅੰਨ੍ਹਾ ਤਸ਼ੱਦਦ, ਐਕਟਰ ਨਾ ਕਹਿ ਦਿੱਤੀ ਇਹ ਗੱਲ
ਮੱਧ ਪ੍ਰਦੇਸ਼ ਦੇ ਗੁਨਾ ਤੋਂ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਨੂੰ ਸ਼ਰਮਿੰਦਾ ਕੀਤਾ ਹੈ। ਹਾਲਾਂਕਿ, ਇਸ ਗੱਲ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਪਰ ਇੱਕ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ।
![ਪੁਲਿਸ ਵੱਲੋਂ ਫਸਲ 'ਤੇ ਬਲਡੋਜ਼ਰ ਫੇਰਨ ਤੇ ਕਿਸਾਨ ਪਰਿਵਾਰ 'ਤੇ ਅੰਨ੍ਹਾ ਤਸ਼ੱਦਦ, ਐਕਟਰ ਨਾ ਕਹਿ ਦਿੱਤੀ ਇਹ ਗੱਲ The actor did not say that the police bulldozed the crop and blindly tortured the farmer's family ਪੁਲਿਸ ਵੱਲੋਂ ਫਸਲ 'ਤੇ ਬਲਡੋਜ਼ਰ ਫੇਰਨ ਤੇ ਕਿਸਾਨ ਪਰਿਵਾਰ 'ਤੇ ਅੰਨ੍ਹਾ ਤਸ਼ੱਦਦ, ਐਕਟਰ ਨਾ ਕਹਿ ਦਿੱਤੀ ਇਹ ਗੱਲ](https://static.abplive.com/wp-content/uploads/sites/5/2020/07/16203734/zeeshan.jpg?impolicy=abp_cdn&imwidth=1200&height=675)
ਮੱਧ ਪ੍ਰਦੇਸ਼: ਇੱਥੋਂ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿਸ ਨੇ ਮਨੁੱਖਤਾ ਨੂੰ ਸ਼ਰਮਿੰਦਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਅਦਾਕਾਰ ਜੀਸ਼ਾਨ ਅਯੂਬ ਨੇ ਤੰਨਜ਼ ਕਰਦਿਆਂ ਇਸ ਦੀ ਨਿਖੇਧੀ ਕੀਤੀ ਹੈ। ਜ਼ੀਸ਼ਾਨ ਨੇ ਇੱਕ ਟਵੀਟ ਰਾਹੀਂ ਕੋਟ ਕੀਤਾ।
ਜ਼ੀਸ਼ਾਨ ਹੀ ਨਹੀਂ ਅਨੁਭਵ ਸਿਨ੍ਹਾ ਨੇ ਵੀ ਆਪਣੀ ਪ੍ਰਤੀਕ੍ਰਿਆ ਦਿੱਤੀ ਉਸ ਨੇ ਟਵਿੱਟਰ 'ਤੇ ਲਿਖਿਆ, "ਮੈਨੂੰ ਨਹੀਂ ਪਤਾ ਕਿ ਜੁਰਮ ਕੀ ਹੈ ਪਰ ਜੇ ਇਹ ਮਾਮਲਾ ਹੈ ਵੀ ਤਾਂ ਕੀ ਮੱਧ ਪ੍ਰਦੇਸ਼ ਦੀ ਪੁਲਿਸ ਨੂੰ ਇਸ ਤਰ੍ਹਾਂ ਸਜ਼ਾ ਦੇਣ ਦਾ ਅਧਿਕਾਰ ਹੈ।"
ਜਾਣੋ ਪੂਰਾ ਮਾਮਲਾ:
ਇਹ ਕੇਸ ਨਜਾਇਜ਼ ਕਬਜ਼ੇ ਹਟਾਉਣ ਨਾਲ ਸ਼ੁਰੂ ਹੋਇਆ। ਪੁਲੀਸ ਨੇ ਅਣਪਛਾਤੇ ਜੋੜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਦੀ ਮੁਹਿੰਮ ਦਾ ਵਿਰੋਧ ਕਰਨ ‘ਤੇ ਲਾਠੀਚਾਰਜ ਕੀਤਾ। ਇਸ ਤੋਂ ਬਾਅਦ ਜੋੜੇ ਨੇ ਕੀਟਨਾਸ਼ਕ ਪੀਤਾ, ਜਿਸ ਤੋਂ ਬਾਅਦ ਜੋੜੇ ਨੂੰ ਪੁਲਿਸ ਨੇ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ, ਜਿੱਥੇ ਇਸ ਸਮੇਂ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੈ।
ਮੁੱਖ ਮੰਤਰੀ ਨੇ ਜਾਂਚ ਦੇ ਦਿੱਤੇ ਆਦੇਸ਼:
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜ਼ਿਲ੍ਹਾ ਕੁਲੈਕਟਰ ਤੇ ਗੁਨਾ ਦੇ ਐਸਪੀ ਨੂੰ ਬੁੱਧਵਾਰ ਰਾਤ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਵੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)