Delhi Women's Commission : ਸਪਾਈਸਜੈੱਟ ਦੀ ਫਲਾਈਟ 'ਚ ਹੋਏ ਜਿਨਸੀ ਸ਼ੋਸ਼ਣ ਮਾਮਲੇ 'ਤੇ ਦਿੱਲੀ ਮਹਿਲਾ ਕਮਿਸ਼ਨ ਨੇ ਕੱਸੇ ਤੰਜ
SpiceJet flight ਸਪਾਈਸ ਜੈੱਟ ਦੇ ਯਾਤਰੀ ਜਹਾਜ਼ਾਂ 'ਚ ਯਾਤਰੀਆਂ ਨਾਲ ਦੁਰਵਿਵਹਾਰ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਫਿਰ ਸਪਾਈਸਜੈੱਟ ਦੀ ਫਲਾਈਟ 'ਚ ਇਕ ਪੁਰਸ਼ ਯਾਤਰੀ ਵਲੋਂ....
ਸਪਾਈਸ ਜੈੱਟ ਦੇ ਯਾਤਰੀ ਜਹਾਜ਼ਾਂ 'ਚ ਯਾਤਰੀਆਂ ਨਾਲ ਦੁਰਵਿਵਹਾਰ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਫਿਰ ਸਪਾਈਸਜੈੱਟ ਦੀ ਫਲਾਈਟ 'ਚ ਇਕ ਪੁਰਸ਼ ਯਾਤਰੀ ਵਲੋਂ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਯਾਤਰੀ ਨੇ ਗੁਪਤ ਤਰੀਕੇ ਨਾਲ ਕੈਬਿਨ ਕਰੂ ਮੈਂਬਰ ਅਤੇ ਇਕ ਹੋਰ ਮਹਿਲਾ ਯਾਤਰੀ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ। ਇਹ ਘਟਨਾ 16 ਅਗਸਤ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ 'ਚ ਵਾਪਰੀ ਸੀ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਬੀਤੇ ਬੁੱਧਵਾਰ ਨੂੰ ਟਵਿੱਟਰ 'ਤੇ ਇਕ ਪੋਸਟ ਸਾਂਝੀ ਕੀਤੀ। ਇਸ 'ਚ ਉਸ ਨੇ ਲਿਖਿਆ- ਦਿੱਲੀ ਤੋਂ ਮੁੰਬਈ ਦੀ ਫਲਾਈਟ 'ਚ ਯਾਤਰੀ ਨੇ ਫਲਾਈਟ ਅਟੈਂਡੈਂਟ ਅਤੇ ਹੋਰ ਔਰਤਾਂ ਦੀ ਗੁਪਤ ਤਰੀਕੇ ਨਾਲ ਵੀਡੀਓ ਬਣਾਈ ਅਤੇ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ। ਇਹ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ। ਇਹ ਬਹੁਤ ਗੰਭੀਰ ਮਾਮਲਾ ਹੈ। ਅਸੀਂ ਪੁਲਿਸ ਅਤੇ ਡੀ.ਜੀ.ਸੀ.ਏ ਨੂੰ ਨੋਟਿਸ ਜਾਰੀ ਕਰ ਰਹੇ ਹਾਂ।
ਦਿੱਲੀ ਮਹਿਲਾ ਕਮਿਸ਼ਨ ਨੇ ਮਾਮਲੇ ਵਿੱਚ ਦਰਜ ਐਫ.ਆਈ.ਆਰ ਦੀ ਕਾਪੀ, ਗ੍ਰਿਫ਼ਤਾਰ ਮੁਲਜ਼ਮਾਂ ਦੇ ਵੇਰਵੇ ਅਤੇ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਏ ਤਾਂ ਪੁਲਿਸ ਵਲੋਂ ਇਸਦਾ ਕਾਰਨ ਦੱਸਿਆ ਜਾਵੇ।
ਫੋਟੋ ਕਲਿੱਕ ਕਰਨ ਵਾਲੇ ਯਾਤਰੀ ਦੇ ਖਿਲਾਫ ਕੀਤੀ ਗਈ ਕਾਰਵਾਈ ਦਾ ਵੇਰਵਾ ਡੀ.ਜੀ.ਸੀ.ਏ ਤੋਂ ਮੰਗਿਆ ਗਿਆ ਹੈ। ਇਹ ਵੀ ਪੁੱਛਿਆ ਗਿਆ ਹੈ ਕਿ ਕੀ ਇਸ ਘਟਨਾ ਦੀ ਸੂਚਨਾ ਇੰਟਰਨਲ ਸ਼ਿਕਾਇਤ ਕਮੇਟੀ ਜਾਂ ਕਿਸੇ ਹੋਰ ਕਮੇਟੀ ਨੂੰ ਸੈਕਸੁਅਲ ਹਰਾਸਮੈਂਟ ਐਟ ਵਰਕਪਲੇਸ ਐਕਟ ਦੇ ਤਹਿਤ ਦਿੱਤੀ ਗਈ ਸੀ। ਪੁਲਿਸ ਅਤੇ ਡੀ.ਜੀ.ਸੀ.ਏ ਦੋਵਾਂ ਨੂੰ 23 ਅਗਸਤ ਤੱਕ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ 23 ਫਰਵਰੀ ਨੂੰ ਸਪਾਈਸ ਜੈੱਟ ਦੀ ਫਲਾਈਟ ਦੇ ਦੇਰੀ ਨਾਲ ਦਿੱਲੀ ਏਅਰਪੋਰਟ 'ਤੇ ਹੰਗਾਮਾ ਹੋਇਆ ਸੀ। ਦਿੱਲੀ ਤੋਂ ਪਟਨਾ ਜਾਣ ਵਾਲੀ ਫਲਾਈਟ ਨੰਬਰ 8721 ਦਾ ਸਮਾਂ ਤਿੰਨ ਘੰਟਿਆਂ ਲਈ ਬਦਲਿਆ ਗਿਆ। ਫਲਾਈਟ ਦੇ ਲੇਟ ਹੋਣ ਕਾਰਨ ਕਈ ਯਾਤਰੀਆਂ ਦਾ ਗੁੱਸਾ ਟੁੱਟ ਗਿਆ ਅਤੇ ਏਅਰਪੋਰਟ 'ਤੇ ਮੌਜੂਦ ਸਪਾਈਸ ਜੈੱਟ ਦੇ ਸਟਾਫ ਨਾਲ ਉਨ੍ਹਾਂ ਦੀ ਝੜਪ ਹੋ ਗਈ। ਮਾਮਲਾ ਵਧਦਾ ਦੇਖ ਕੇ ਸੀ.ਆਰ..ਦੇ ਜਵਾਨ ਵੀ ਉੱਥੇ ਪਹੁੰਚ ਗਏ ਅਤੇ ਯਾਤਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।