Delta Plus variant: ਕੋਵਿਡ-19 ਦੇ ਡੈਲਟਾ ਪਲੱਸ ਵੇਰੀਐਂਟ ਨਾਲ ਭਾਰਤ ’ਚ ਪਹਿਲੀ ਮੌਤ
ਉਜੈਨ ਦੇ ਡਾ. ਰੌਨਕ ਨੇ ਦੱਸਿਆ ਕਿ ਹੁਣ ਜਿਸ ਔਰਤ ਦਾ ਦਿਹਾਂਤ ਹੋਇਆ ਹੈ, ਪਹਿਲਾਂ ਉਸ ਦਾ ਪਤੀ ਕੋਵਿਡ-19 ਦੀ ਲਾਗ ਤੋਂ ਪੀੜਤ ਹੋਇਆ ਸੀ। ਪਤੀ ਦੇ ਟੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਸਨ ਤੇ ਔਰਤ ਨੇ ਹਾਲੇ ਕੋਵਿਡ-19 ਦੀ ਰੋਕਥਾਮ ਲਈ ਕੋਈ ਟੀਕਾ ਨਹੀਂ ਲਵਾਇਆ ਸੀ।
ਨਵੀਂ ਦਿੱਲੀ: ਕੋਰੋਨਾਵਾਇਰਸ (ਕੋਵਿਡ 19) ਦੇ ਡੈਲਟਾ ਪਲੱਸ ਵੇਰੀਐਂਟ ਕਾਰਣ ਭਾਰਤ ’ਚ ਪਹਿਲੀ ਮੌਤ ਹੋ ਗਈ ਹੈ। ਇਹ ਮੌਤ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ’ਚ ਹੋਈ ਹੈ। ਇਸ ਸੂਬੇ ਦੇ ਭੋਪਾਲ ਜ਼ਿਲ੍ਹੇ ਵਿੱਚ ਤਿੰਨ ਤੇ ਉਜੈਨ ਜ਼ਿਲ੍ਹੇ ਵਿੱਚ ਡੈਲਟਾ ਪਲੱਸ ਤੋਂ ਪੀੜਤ ਦੋ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਡੈਲਟਾ ਪਲੱਸ ਵੇਰੀਐਂਟ ਕਰਕੇ ਜਾਨ ਗੁਆਉਣ ਵਾਲੀ ਕੋਈ ਮਹਿਲਾ ਮਰੀਜ਼ ਹੈ; ਉਸ ਦਾ ਨਾਂ ਜੱਗ ਜ਼ਾਹਿਰ ਨਹੀਂ ਕੀਤਾ ਗਿਆ।
ਉਜੈਨ ਦੇ ਡਾ. ਰੌਨਕ ਨੇ ਦੱਸਿਆ ਕਿ ਹੁਣ ਜਿਸ ਔਰਤ ਦਾ ਦਿਹਾਂਤ ਹੋਇਆ ਹੈ, ਪਹਿਲਾਂ ਉਸ ਦਾ ਪਤੀ ਕੋਵਿਡ-19 ਦੀ ਲਾਗ ਤੋਂ ਪੀੜਤ ਹੋਇਆ ਸੀ। ਪਤੀ ਦੇ ਟੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਸਨ ਤੇ ਔਰਤ ਨੇ ਹਾਲੇ ਕੋਵਿਡ-19 ਦੀ ਰੋਕਥਾਮ ਲਈ ਕੋਈ ਟੀਕਾ ਨਹੀਂ ਲਵਾਇਆ ਸੀ। ਇਸ ਮੌਤ ਤੋਂ ਬਾਅਦ ਸੂਬਾ ਸਰਕਾਰ ਨੇ ਦੇਸ਼ ਭਰ ਦੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਹੈ। ਰਾਜ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਅਤੇ ਜੀਨੋਮ ਸੀਕੁਐਂਸਿੰਗ ਚੱਲ ਰਹੀ ਹੈ।
ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਦੱਸਿਆ ਕਿ ਰਾਜ ਵਿੱਚ ਜਿਹੜੇ ਪੰਜ ਮਰੀਜ਼ਾਂ ਦੇ ਸੈਂਪਲ ਡੈਲਟਾ ਪਲੱਸ ਵੇਰੀਐਂਟ ਤੋਂ ਪੀੜਤ ਪਾਏ ਗਏ ਸਨ, ਉਨ੍ਹਾਂ ਵਿੱਚੋਂ ਚਾਰ ਦੇ ਵੈਕਸੀਨ ਲੱਗ ਚੁੱਕੀ ਹੈ। ਉਹ ਸਾਰੇ ਚਾਰ ਜਣੇ ਹੁਣ ਤੰਦਰੁਸਤ ਹਨ। ਸਿਰਫ਼ ਇਸ ਮਹਿਲਾ ਨੇ ਹੀ ਹਾਲੇ ਕੋਈ ਟੀਕਾ ਨਹੀਂ ਲਵਾਇਆ ਸੀ।
ਭਾਰਤ ਵਿੱਚ ਲਗਪਗ 3 ਕਰੋੜ ਲੋਕ ਕੋਰੋਨਾਵਾਇਰਸ ਦੀ ਲਾਗ ਤੋਂ ਪੀੜਤ ਹੋ ਚੁੱਕੇ ਹਨ। 3.88 ਲੱਖ ਵਿਅਕਤੀਆਂ ਨੂੰ ਹੁਣ ਤੱਕ ਇਸ ਵਾਇਰਸ ਕਾਰਣ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਉਂਝ ਤਾਂ ਇਸ ਵਾਇਰਸ ਨੇ ਹਰੇਕ ਉਮਰ ਵਰਗ ਦੇ ਵਿਅਕਤੀਆਂ ਨੂੰ ਆਪਣੇ ਸ਼ਿਕਾਰ ਬਣਾਇਆ ਹੈ ਪਰ ਭਾਰਤ ਵਿੱਚ 45 ਸਾਲ ਤੋਂ ਲੈ ਕੇ 74 ਸਾਲ ਤੱਕ ਦੀ ਉਮਰ ਦੇ ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਵਧੇਰੇ ਆਏ ਹਨ।
ਇਹ ਵੀ ਪੜ੍ਹੋ: ਸਾਲਾਨਾ ਆਮ ਬੈਠਕ ਤੋਂ ਪਹਿਲਾਂ RIL ਦੇ ਸ਼ੇਅਰ ਡਿੱਗੇ, ਅੰਬਾਨੀ ਦੇ ਐਲਾਨ ਨਾਲ ਬਣੇਗੀ ਬੜ੍ਹਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin